Breaking NewsD5 specialIndiaInternationalNews

ਕੋਰੋਨਾ ਦੇ ਡਰ ‘ਚ ਰਾਹਤ, 1 ਲੱਖ ਲੋਕਾਂ ਨੂੰ ਨੌਕਰੀ ਦੇਵੇਗਾ Amazon

ਨਵੀਂ ਦਿੱਲੀ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਵਪਾਰ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ਾਂ ‘ਚ ਸਕੂਲ – ਕਾਲਜ, ਮਾਲ, ਸਿਨੇਮਾ ਹਾਲ ਬੰਦ ਹੋਣ ਦੇ ਕਾਰਨ ਲੋਕ ਘਰਾਂ ‘ਚ ਰਹਿਣ ਨੂੰ ਮਜ਼ਬੂਰ ਹਨ। ਅਜਿਹੇ ‘ਚ ਈ – ਕਾਮਰਸ ਕੰਪਨੀਆਂ ਦੀ ਡਿਮਾਂਡ ਕਾਫ਼ੀ ਵੱਧ ਗਈ ਹੈ ਕਿਉਂਕਿ ਲੋਕ ਆਨਲਾਇਨ ਦੇ ਜ਼ਰੀਏ ਘਰ ‘ਚ ਹੀ ਸਮਾਨ ਮੰਗਵਾਉਣ ਨੂੰ ਪਹਿਲ ਦੇ ਰਹੇ ਹਨ।

ਸੁਖਬੀਰ ਨੂੰ ਆਹ ਕੀ ਬੋਲ ਗਏ ਰਾਮੂੰਵਾਲੀਆ, ਸੁਣਕੇ ਹੋ ਜਾਓਗੇ ਹੈਰਾਨ, ਹੁਣ ਕੀ ਜਵਾਬ ਦੇਣਗੇ ਅਕਾਲੀ

ਅਜਿਹੇ ਹਾਲਾਤ ‘ਚ ਦੁਨੀਆ ਦੀ ਮੁਖ ਈ – ਕਾਮਰਸ ਕੰਪਨੀ Amazon ਲੱਖਾਂ ਲੋਕਾਂ ਲਈ ਰਾਹਤ ਲੈ ਕੇ ਆਈ ਹੈ। Amazon ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਨਲਾਈਨ ਸਾਮਾਨ ਦੀ ਡਿਮਾਂਡ ਵੱਧਣ ਦੇ ਕਾਰਨ ਉਨ੍ਹਾਂ ਦੇ ਕੋਲ ਕਾਫ਼ੀ ਗਿਣਤੀ ‘ਚ ਪੈਂਡਿੰਗ ਆਰਡਰ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਘੱਟ ਪੈ ਗਈ ਹੈ।

Breaking-Navjot Sidhu ਦੀ ਵਧੀ ਤਾਕਤ, Raja Warring ਦਾ ਮਿਲਿਆ ਸਾਥ!

ਅਜਿਹੇ ‘ਚ ਕੰਪਨੀ ਨੇ 1 ਲੱਖ ਲੋਕਾਂ ਨੂੰ ਨੌਕਰੀ ਦੇਣ ‘ਤੇ ਵਿਚਾਰ ਕਰ ਰਹੀ ਹੈ। Amazon ਨੂੰ ਇਹ ਲੋਕ ਅਮਰੀਕਾ ਲਈ ਚਾਹੀਦੇ ਹਨ ਜੋ ਵੇਅਰ ਹਾਊਸ ਅਤੇ ਡਿਲੀਵਰੀ ਲਈ ਕੰਮ ਕਰਨਗੇ। ਕੰਪਨੀ ਮੁਤਾਬਕ ਕਰਮਚਾਰੀਆਂ ਨੂੰ 2 ਡਾਲਰ ਤੋਂ 15 ਡਾਲਰ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਵੇਗਾ।

ਲਓ ਜੀ ਹੁਣ 2 ਤਖਤਾਂ ਦੇ ਜੱਥੇਦਾਰਾਂ ‘ਚ ਹੀ ਖੜਕੀ!

Amazon ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀ ਅਜਿਹੇ ਲੋਕਾਂ ਦੀ ਤਲਾਸ਼ ‘ਚ ਹਾਂ ਜੋ ਇਸ ਸਮੇਂ ਸਾਡੇ ਨਾਲ ਇਨ੍ਹਾਂ ਆਰਡਰਾਂ ਨੂੰ ਪੂਰਾ ਕਰਨ ‘ਚ ਸਾਡੀ ਮਦਦ ਕਰ ਸਕਣ ਅਤੇ ਹਾਲਤ ਇੱਕੋ ਜਿਹੇ ਹੋਣ ‘ਤੇ ਉਹ ਆਪਣੇ ਪੁਰਾਣੇ ਕੰਮ ‘ਤੇ ਵਾਪਸ ਪਰਤ ਸਕਦੇ ਹਨ। ਦੱਸ ਦਈਏ ਕਿ ਇਕੱਲੇ Amazon ਦਾ ਇਹ ਹਾਲ ਨਹੀਂ ਹੈ ਹੋਰ ਸੁਪਰ ਮਾਰਕਿਟ Albertsons, Kroger ਅਤੇ Raleys ਨੂੰ ਵੀ ਆਪਣੇ ਆਰਡਰਸ ਪੂਰੇ ਕਰਨ ਲਈ ਸਟਾਫ ਹਾਇਰ ਕਰਨਾ ਪੈ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button