NewsBreaking NewsD5 specialPoliticsPunjab

ਕੋਰੋਨਾ ਦੀ ਆੜ ‘ਚ ਇੱਕ ਖ਼ਾਸ ਸਿਆਸੀ ਜਮਾਤ ਨੂੰ ਖ਼ੁਸ਼ ਕਰਨ ਲਈ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਗ਼ਲਤ-ਪ੍ਰੋ.ਬਲਜਿੰਦਰ ਕੌਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਦੋਵੇਂ ਵਿਧਾਇਕ) ਨੇ ਕੋਰੋਨਾ ਵਾਇਰਸ ਦੀ ਆਫ਼ਤ ਦੌਰਾਨ ਕੁੱਝ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ‘ਤੇ ਗਹਿਰਾ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਰਿਸ਼ੀਆਂ-ਮੁੰਨੀਆਂ, ਗੁਰੂਆਂ-ਪੀਰਾਂ ਅਤੇ ਸੂਫੀਆਨਾ-ਫਕੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਸਰਜਮੀਂ ‘ਤੇ ਪੰਜਾਬੀਆਂ ਨੇ ਕਦੇ ਧਰਮ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਸਿਆਸੀ ਲੋਕਾਂ ਦੀ ਸੱਤਾ ਦੀ ਭੁੱਖ ਕਾਰਨ ਜੇਕਰ 1947 ਅਤੇ 1980 ਦੇ ਦਹਾਕੇ ‘ਚ ਅਜਿਹੇ ਮਨਸੂਬਿਆਂ ਨੂੰ ਹਵਾ ਮਿਲੀ ਸੀ, ਤਾਂ ਉਸ ਦੀ ਕੀਮਤ ਅੱਜ ਤੱਕ ਚੁਕਾਉਣੀ ਪੈ ਰਹੀ ਹੈ।

Barnala News: ਬਜ਼ੁਰਗ ਮਾਂ ਦੇ ਹੰਝੂ ਵੇਖ ਕੇ ਪੱਥਰ Dil ਵੀ ਰੋ ਪੈਣਗੇ, ਘਰ ਚ ਰਾਸ਼ਨ ਨਹੀਂ, ਪਰ ਹੌਂਸਲਾ ਵੇਖੋ |

ਜਿਸ ਦਾ ਪਸ਼ਚਾਤਾਪ ਕਈ ਪੀੜੀਆਂ ਕਰਦੀਆਂ ਰਹਿਣਗੀਆਂ, ਇਸ ਲਈ ਪੰਜਾਬ ਦੀ ਧਰਤੀ ‘ਤੇ ਕਿਸੇ ਵੀ ਧਾਰਮਿਕ ਵਿਤਕਰੇ ਜਾਂ ਪੱਖਪਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੱਕ ਖ਼ਾਸ ਸਿਆਸੀ ਜਮਾਤ ਨੂੰ ਖ਼ੁਸ਼ ਕਰਨ ਅਤੇ ਉਸ ਦੇ ਫ਼ਿਰਕੂ ਏਜੰਡੇ ਦੇ ਪ੍ਰਸਾਰ ਲਈ ਕੁੱਝ ਸ਼ਰਾਰਤੀ ਤੱਤ ਕੋਰੋਨਾ ਵਾਇਰਸ ਦੇ ਫੈਲਣ ਨੂੰ ਇੱਕ ਖ਼ਾਸ ਧਰਮ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਕਰ ਰਹੇ ਹਨ, ਜੋ ਸਹੀ ਨਹੀਂ ਹੈ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਪੰਜਾਬੀ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਜੋ ਪੰਜਾਬੀਆਂ ਦੇ ਬੁਨਿਆਦੀ ਸੁਭਾਅ, ਸਭਿਆਚਾਰ ਅਤੇ ਕਿਰਦਾਰ ਨੂੰ ਸੱਟ ਮਾਰਦੇ ਹੋਣ।

EXCLUSIVE INTERVIEW ਕੋਰੋਨਾ ‘ਤੇ ਪੰਜਾਬ ਦੇ ਆਹ MLA ਨੇ ਕੱਢਿਆ SONG’ ਨਵਜੋਤ ਸਿੱਧੂ ਬਣਿਆ HERO !

‘ਆਪ’ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ‘ਚ ਧਰਮ, ਜਾਤ-ਪਾਤ, ਖ਼ਿੱਤੇ ਅਤੇ ਸਿਆਸਤ ਤੋਂ ਉੱਤੇ ਉੱਠ ਕੇ ਇੱਕ ਦੂਜੇ ਦੀ ਹਰ ਸੰਭਵ ਮਦਦ ਕਰਨ ਜੋ ਆਪਣੇ ਆਪਣੇ ਘਰਾਂ ‘ਚ ਬੈਠ ਕੇ ਹੋ ਸਕਦੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਸੌੜੇ ਸਿਆਸੀ ਹਿਤਾਂ ਤੋਂ ਪ੍ਰੇਰਿਤ ਕੁੱਝ ਲੋਕਾਂ ਨੇ ਪਹਿਲਾਂ ਕੋਰੋਨਾ ਨੂੰ ਵਿਦੇਸ਼ੀ ਵੱਸਦੇ ਐਨ.ਆਰ.ਆਈਜ਼ ਪ੍ਰਤੀ ਪੰਜਾਬੀਆਂ ‘ਚ ਕੁੜੱਤਣ ਭਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪੰਜਾਬੀਆਂ ਨੇ ਪੂਰੀ ਤਰਾਂ ਰੱਦ ਕਰ ਦਿੱਤਾ। ਉਸੇ ਤਰਾਂ ਧਰਮ ਦੇ ਆਧਾਰ ‘ਤੇ ਇੱਕ ਫ਼ਿਰਕੇ ਪ੍ਰਤੀ ਪੈਦਾ ਕੀਤੀ ਜਾ ਰਹੀ ਨਫ਼ਰਤ ਅਤੇ ਖ਼ੌਫ਼ ਦੀ ਕੋਸ਼ਿਸ਼ ਵੀ ਪੰਜਾਬੀਆਂ ਨੇ ਨਕਾਰ ਦਿੱਤੀ ਹੈ, ਕਿਉਂਕਿ ਪੰਜਾਬੀ ‘ਸਰਬੱਤ ਦਾ ਭਲਾ’ ਮੰਗਣ ਵਾਲੇ ਪੰਜਾਬੀ ਔਖੀ ਘੜੀ ‘ਚ ਸਭ ਹੱਦਾਂ-ਬੰਨੇ ਭੁੱਲ ਕੇ ਇੱਕ ਦੂਜੇ ਦਾ ਸਹਾਰਾ ਬਣਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button