Breaking NewsD5 specialInternationalNews

ਕੋਰੋਨਾ ਦਾ ਖੌਫ, ਸੂਪ ‘ਚ ਨਿਕਲੇ ਚਮਗਿੱਦੜ ਨੂੰ ਦੇਖ ਹਸਪਤਾਲ ਭੱਜਿਆ ਪੂਰਾ ਪਰਿਵਾਰ

ਬੀਜਿੰਗ : ਚੀਨ ਦੇ ਵੁਹਾਨ ਤੋਂ ਸੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਦਿੱਤੀ ਹੈ। ਇਸ ਮਹਾਂਮਾਰੀ ਦੀ ਸਭ ਤੋਂ ਵੱਡੀ ਵਜ੍ਹਾ ਚਮਗਿੱਦੜ ਨੂੰ ਮੰਨਿਆ ਜਾਂਦਾ ਹੈ। ਅਜਿਹੇ ‘ਚ ਲੋਕ ਇਸਦੇ ਨਾਂ ਤੋਂ ਹੀ ਖੌਫ ਖਾਣ ਲੱਗ ਗਏ ਹਨ। ਹੁਣ ਚੀਨ ਦੇ ਵੁਹਾਨ ‘ਚ ਚਮਗਿੱਦੜ ਨਾਲ ਜੁੜੀ ਇੱਕ ਅਜਿਹੀ ਘਟਨਾ ਵਾਪਰੀ ਜਿਸਤੋਂ ਬਾਅਦ ਪੂਰਾ ਪਰਿਵਾਰ ਕੋਰੋਨਾ ਟੈਸਟ ਕਰਵਾਉਣ ਹਸਪਤਾਲ ਭੱਜ ਗਿਆ।

ਲਓ ਜੀ! ਨਵਜੋਤ ਸਿੱਧੂ ਮਿਲਾਉ ਢੀਂਡਸਾ ਨਾਲ ਹੱਥ!ਸੇਖਵਾਂ ਨੇ ਕਰਤਾ ਸਿੱਧੂ ਵੱਲ ਇਸਾਰਾਂ, 2022 ਚੋਣਾਂ ਦੀ ਖਿੱਚ ਲਈ ਤਿਆਰੀ

ਖਬਰਾਂ ਮੁਤਾਬਕ ਚੀਨ ਦੇ ਵੁਹਾਨ ‘ਚ ਰਹਿਣ ਵਾਲੇ ਇੱਕ ਪਰਿਵਾਰ ਨੇ ਇੱਕ ਰੈਸਟੋਰੈਂਟ ਤੋਂ ਸੂਪ ਆਰਡਰ ਕੀਤਾ। ਪਰਿਵਾਰਿਕ ਮੈਂਬਰ ਚੇਨ ਨੇ ਦੱਸਿਆ ਕਿ ਉਨ੍ਹਾਂ ਨੇ ਸੂਪ ਦੀ ਪੈਕਿੰਗ ਖੋਲੀ ਤਾਂ ਉਸ ‘ਚ ਕੁਝ ਕਾਲ਼ਾ ਕਾਲ਼ਾ ਦਿਖਾਈ ਦਿੱਤਾ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਕੋਈ ਮਸਾਲਾ ਹੈ ਪਰ ਜਦੋਂ ਉਸਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਮਰਿਆ ਹੋਇਆ ਚਮਗਿੱਦੜ ਸੀ, ਜਿਸਨੂੰ ਦੇਖ ਉਹ ਹੈਰਾਨ ਰਹਿ ਗਏ।

🔴 LIVE 🔴 ਨਵਜੋਤ ਸਿੱਧੂ ਨੇ ਫੇਰ ਕੀਤਾ ਨਵਾਂ ਧਮਾਕਾ, ਦਿੱਲੀ ਤੱਕ ਖੜਕੀਆਂ ਤਾਰਾਂ | Call- 0175-5000156

ਚੇਨ ਨੇ ਦੱਸਿਆ ਕਿ ਰੈਸਟੋਰੈਂਟ ਨੇ ਆਪਣੀ ਗਲਤੀ ਮੰਨਣ ਤੋਂ ਮਨਾਹੀ ਕਰ ਦਿੱਤੀ। ਚੇਨ ਦਾ ਪਰਿਵਾਰ ਇਸ ਘਟਨਾ ਤੋਂ ਇੰਨਾ ਡਰ ਗਿਆ ਕਿ ਉਨ੍ਹਾਂ ਸਭ ਨੇ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ। ਹਾਲਾਂਕਿ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਸੂਪ ‘ਚ ਚਮਗਿੱਦੜ ਕਿਵੇਂ ਆਇਆ ਉਸਨੂੰ ਲੈ ਕੇ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button