NewsBreaking NewsD5 specialIndiaPunjab

ਕੋਰੋਨਾ ਤੋਂ ਇਲਾਵਾ ਇਨ੍ਹਾਂ ਬਿਮਾਰੀਆਂ ਨਾਲ ਨਿਬੜਨ ਲਈ ਹੋ ਜਾਓ ਤਿਆਰ !

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਕਾਬੂ ਕਰਨ ‘ਚ ਮਹਾਰਾਸ਼ਟਰ ਸਰਕਾਰ ਦੀ ਮਦਦ ਲਈ ਬਣਾਏ ਗਏ ਕਾਰਜ ਬਲ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਅਗਲੀ ਮਾਨਸੂਨ ‘ਚ ਕੋਰੋਨਾ ਵਾਇਰਸ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਨਿਬੜਨ ਲਈ ਤਿਆਰ ਰਹਿਣ। ਸਰਕਾਰ ਵੱਲੋਂ ਮੀਂਹ ਦੇ ਮੌਸਮ ‘ਚ ਮਲੇਰੀਆ ਅਤੇ ਡੇਂਗੂ ਨਾਲ ਨਿੱਬੜਨ ਲਈ ਤਿਆਰ ਰਹਿਣ ਨੂੰ ਕਿਹਾ ਹੈ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਕਾਰਜ ਬਲ ਦੇ ਪ੍ਰਧਾਨ ਸੰਜੈ ਓਕ ਨੇ ਕਿਹਾ ਕਿ ਦਸਤ ਅਤੇ ਪੀਲੀਆ ਵਰਗੀ ਬਿਮਾਰੀਆਂ ਕੋਰੋਨਾ ਵਾਇਰਸ ਸੰਕਟ ਨੂੰ ਹੋਰ ਮੁਸ਼ਕਿਲ ਕਰ ਸਕਦੀਆਂ ਹਨ। ਰਾਜ ਸਰਕਾਰ ਨੇ ਕਾਰਜ ਬਲ ਦੇ ਸਾਰੇ ਸੁਝਾਅ ਵਿਵਹਾਰਿਕ ਰੂਪ ਨਾਲ ਸਵੀਕਾਰ ਕਰ ਲਏ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ – 19 ਦੇ ਮਰੀਜ਼ਾਂ ਦੇ ਇਲਾਜ਼ ਲਈ ਬਣਾਏ ਗਏ ਕੇਂਦਰ ਸਮਰੱਥ ਲੱਗਦੇ ਹਨ ਪਰ ਸੰਕਰਮਣ ਦੇ ਮਾਮਲੇ ਅਜੇ ਘੱਟ ਹੋਣੇ ਸ਼ੁਰੂ ਨਹੀਂ ਹੋਏ ਹਨ। ਅਸੀ ਚਾਹੁੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਮਾਮਲੇ ਦੋ ਗੁਣਾ ਹੋਣ ਦੀ ਦਰ ਪ੍ਰਤੀ 20 ਦਿਨ ‘ਤੇ ਆ ਜਾਵੇ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਕਾਰਜ ਬਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਸੰਕਰਮਣ ਨਾਲ ਨਿੱਬੜਨ ਲਈ ਹੋਰ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ। ਇਸ ਕਾਰਜ ਬਲ ਦਾ ਗਠਨ ਪਿਛਲੇ ਮਹੀਨੇ ਕੀਤਾ ਗਿਆ ਸੀ। ਰਾਜ ਵਿੱਚ ਇਸ ਸਮੇਂ ਹਰ 11 ਦਿਨ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਦੋ ਗੁਣਾ ਹੋ ਰਹੇ ਹਨ। ਰਾਜ ਵਿੱਚ ਸ਼ੁੱਕਰਵਾਰ ਰਾਤ ਤੱਕ 29,100 ਲੋਕ ਪ੍ਰਭਾਵਿਤ ਪਾਏ ਗਏ, ਜਿਨ੍ਹਾਂ ਵਿਚੋਂ 1,068 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿਚੋਂ ਮੁੰਬਈ ‘ਚ ਸੰਕਰਮਣ ਦੇ 17,671 ਮਾਮਲੇ ਸਾਹਮਣੇ ਆਏ ਹਨ ਅਤੇ 655 ਲੋਕਾਂ ਦੀ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button