ਕੋਰੋਨਾ : ਇਸ ਦੇਸ਼ ਨੇ ਪਹਿਲੀ ਵੈਕਸੀਨ ਤਿਆਰ ਕਰਨ ਦਾ ਕੀਤਾ ਦਾਅਵਾ, ਮਨੁੱਖਾਂ ‘ਤੇ ਟਰਾਇਲ ਰਿਹਾ ਸਫਲ

ਮਾਸਕੋ : ਰੂਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਰੂਸ ਦੀ ਸੇਚੇਨੋਵ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਸਦਾ ਮਨੁੱਖਾਂ ‘ਤੇ ਟਰਾਇਲ ਵੀ ਸਫਲ ਰਿਹਾ ਹੈ।
ਆਹ ਹੁੰਦਾ ਖ਼ਾਕੀ ਦਾ ਰੋਹਬ, Singer Gurnam Bhullar ਤੋਂ ਕਰਵਾਇਆ ਆਹ ਕੰਮ
ਇੰਸਟੀਚਿਊਟ ਫਾਰ ਟਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਵਦਿਮ ਤਰਾਸੋਵ ਨੇ ‘ਸਪੁਤਨਿਕ’ ਨੂੰ ਦੱਸਿਆ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟੀਚਿਊਟ ਆਫ ਐਪੀਡੈਮਿਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਵੱਲੋਂ ਨਿਰਮਿਤ ਟੀਕੇ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਤਰਾਸੋਵ ਅਨੁਸਾਰ ਸੇਚੇਨੋਵ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਖ਼ਿਲਾਫ ਦੁਨੀਆ ਦੇ ਪਹਿਲੇ ਟੀਕੇ ਦਾ ਸਵੈ ਸੇਵਕਾਂ ‘ਤੇ ਸਫ਼ਲਤਾਪੂਰਵਕ ਪ੍ਰੀਖਣ ਪੂਰਾ ਕਰ ਲਿਆ ਹੈ। ਸਵੈ-ਸੇਵਕਾਂ ਦੇ ਪਹਿਲੇ ਸਮੂਹ ਨੂੰ ਬੁੱਧਵਾਰ ਅਤੇ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿੱਤੀ ਜਾਏਗੀ।
ਸੇਚਨੋਵ ਯੂਨੀਵਰਸਿਟੀ ਵਿਚ ਇੰਸਟੀਚਿਊਟ ਆਫ ਮੈਡੀਕਲ ਪੈਰਾਸੀਟੋਲਾਜੀ, ਟ੍ਰਾਪੀਕਲ ਐਂਡ ਵੈਕਟਰ-ਬਾਰਨ ਡਿਜੀਸ ਦੇ ਨਿਰਦੇਸ਼ਕ ਅਲੇਕਜੈਂਡਰ ਲੁਕਾਸ਼ੇਵ ਨੇ ਕਿਹ ਕਿ ਅਧਿਐਨ ਦੇ ਇਸ ਪੜਾਅ ਦਾ ਉਦੇਸ਼ ਮਨੁੱਖੀ ਸਿਹਤ ਦੀ ਰੱਖਿਆ ਲਈ ਕੋਵਿਡ-19 ਦੇ ਵੈਕਸੀਨ ਨੂੰ ਸਫ਼ਲਤਾਪੂਰਵਕ ਤਿਆਰ ਕਰਨਾ ਸੀ। ਲੁਕਾਸ਼ੇਵ ਨੇ ਸਪੁਤਨਿਕ ਨੂੰ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਤੋਂ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਪੁਖ਼ਤਾ ਜਾਂਚ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਜਲਦ ਬਾਜ਼ਾਰ ਵਿਚ ਉਪਲੱਬਧ ਹੋਵੇਗਾ।
🦠#Sechenov University has successfully completed tests on volunteers of the world’s first vaccine against #COVID19.
“The #vaccine is safe. The volunteers will be discharged on July 15 and July 20″, chief researcher Elena Smolyarchuk told TASS ➡️ https://t.co/jVrmWbLvwX pic.twitter.com/V8bon4lieR
— Russia in India (@RusEmbIndia) July 12, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.