PunjabTop News

ਕੋਰਟ ਕੰਪਲੈਕਸ ’ਚ ਮਹਿਲਾ ਵਕੀਲ ਦੀ ਬੁਰੀ ਤਰ੍ਹਾਂ ਕੁੱਟਮਾਰ, ਮਹਿਲਾ ਕਮਿਸ਼ਨ ਵਲ਼ੋਂ ਲਿਆ ਗਿਆ Suo Moto

ਲੁਧਿਆਣਾ ਮਹਿਲਾ ਵਕੀਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਇੱਕ ਹਿੰਸਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਹ ਵੀਡੀਓ ਕੋਰਟ ਕੰਪਲੈਕਸ ਦੇ ਅੰਦਰ ਦੀ ਦੱਸੀ ਜਾ ਰਹੀ ਹੈ। ਤਸਵੀਰਾਂ ’ਚ ਇੱਕ ਵਕੀਲ ਇੱਕ ਮਹਿਲਾ ਵਕੀਲ ਨਾਲ ਬਹਿਸ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਕੁੱਟਦਾ ਦਿਖਾਈ ਦੇ ਰਿਹਾ ਸੀ। ਔਰਤ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦੇ ਲੱਤਾਂ ਮਾਰੀਆਂ ਗਈਆਂ। ਹਿੰਸਕ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਮੁਲਜ਼ਮ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਐਡਵੋਕੇਟ ਰਾਜੇਸ਼ ਕਪੂਰ ਵਜੋਂ ਹੋਈ ਹੈ। ਇਹ ਮੁਕੱਦਮਾ ਮਹਿਲਾ ਵਕੀਲ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਦਰਜ ਕੀਤਾ ਗਿਆ। ਕੋਰਟ ਕੰਪਲੈਕਸ ਦੇ ਚੌਕੀ ਇੰਚਾਰਜ ਏਐੱਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਦੋਵਾਂ ਵਕੀਲਾਂ ਨੇ ਅਦਾਲਤੀ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਇੱਕ ਦੂਜੇ ਦੇ ਲਾਗੇ ਟੇਬਲ ਰੱਖੇ ਹੋਏ ਹਨ। ਗਾਹਕਾਂ ਕੋਲੋਂ ਪੈਸੇ ਲੈਣ-ਦੇਣ ਦੌਰਾਨ ਉਨ੍ਹਾਂ ਦੀ ਅਕਸਰ ਝੜਪ ਹੁੰਦੀ ਰਹਿੰਦੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਵਿਚਕਾਰ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਦੋਵਾਂ ਵਿਚਕਾਰ ਫਿਰ ਤੋਂ ਬਹਿਸ ਹੋਈ ਤੇ ਬਹਿਸ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ। ਇਸ ਝਗੜੇ ਦੌਰਾਨ ਵਕੀਲ ਨੇ ਕਥਿਤ ਤੌਰ ’ਤੇ ਮਹਿਲਾ ਵਕੀਲ ਦੇ ਕਈ ਵਾਰ ਲੱਤਾਂ ਮਾਰੀਆਂ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਤਸਵੀਰਾਂ ਵਾਇਰਲ ਕਰ ਦਿੱਤੀਆਂ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਧਾਰਾ 74 ਤਹਿਤ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ; ਲੁਧਿਆਣਾ ਕੋਰਟ ਵਿਚ ਇੱਕ ਮਹਿਲਾ ਵਕੀਲ ਨਾਲ ਹੋਈ ਕੁੱਟਮਾਰ ਦਾ ਨੋਟਿਸ ਮਹਿਲਾ ਕਮਿਸ਼ਨ ਨੇ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button