Breaking NewsD5 specialNewsPunjabTop News

ਕੋਟਕਪੁਰਾ ਗੋਲੀਕਾਂਡ : ਨਵੀਂ SIT ਨੇ ਫਰੀਦਕੋਟ ‘ਚ ਗਵਾਹਾਂ ਤੋਂ ਲਈ ਜਾਣਕਾਰੀ

ਫਰੀਦਕੋਟ : ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਹਾਈਕੋਰਟ ਦੇ ਆਦੇਸ਼ ‘ਤੇ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ‘ਚ ਬਣੀ ਨਵੀਂ ਸਿੱਟ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਦਲ ਦੇ ਮੈਬਰਾਂ ਐਲਕੇ ਯਾਦਵ ਅਤੇ ਡੀਆਈਜੀ ਸੁਰਜੀਤ ਸਿੰਘ ਨੇ ਪੀਡਬਲਿਊਡੀ ਰੈਸਟ ਹਾਊਸ ‘ਚ ਸਿੱਖ ਸੰਗਠਨਾਂ ਅਤੇ ਹੋਰ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਹਾਸਲ ਕੀਤੀ। ਜਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ।

🔴LIVE ਕਿਸਾਨਾਂ ਦੇ ਹੱਕ ‘ਚ ਸਿੱਧੂ ਦਾ ਵੱਡਾ ਬਿਆਨ! ਕੈਪਟਨ ਦਾ ਪੰਜਾਬ ਵਾਸੀਆਂ ਨੂੰ ਤੋਹਫਾ!ਕਿਸਾਨਾਂ ‘ਤੇ ਵੱਡੀ ਕਾਰਵਾਈ!

ਜਿਸਤੋਂ ਬਾਅਦ ਸਿੱਖ ਸੰਗਤ ਨੇ ਕੋਟਕਪੂਰਾ ਦੇ ਮੇਨ ਚੌਕ ‘ਚ ਧਰਨਾ ਲਗਾ ਦਿੱਤਾ ਸੀ। ਇਸ ਧਰਨੇ ‘ਚ ਲਗਾਤਾਰ ਸਿੱਖ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਸੀ। 14 ਅਕਤੂਬਰ ਦੀ ਸਵੇਰ ਨੂੰ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਸਿੱਖ ਸੰਗਤ ਤੋਂ ਚੌਕ ਖਾਲੀ ਕਰਵਾਉਣ ਲਈ ਫਾਇਰਿੰਗ ਕੀਤੀ। ਇਸ ਦੌਰਾਨ ਕਈ ਦਰਜਨ ਸਿੱਖ ਸ਼ਰਧਾਲੂ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋਏ। ਜਾਂਚ ਟੀਮ ਵੀਰਵਾਰ ਨੂੰ ਫਰੀਦਕੋਟ ਪਹੁੰਚੀ, ਆਪਣੇ 2 ਦਿਨਾਂ ਦੇ ਠਹਿਰਨ ਦੌਰਾਨ ਲੋਕਾਂ ਨੂੰ ਇਸ ਮਾਮਲੇ ਵਿਚ ਗਵਾਹੀ, ਜਾਣਕਾਰੀ ਅਤੇ ਤੱਥ ਦੇਣ ਦੀ ਮੰਗ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button