Breaking NewsD5 specialNewsPunjab

ਕੈਰੀ ਬੈਗ ਦੇ 12 ਰੁਪਏ ਵਸੂਲਣੇ ਬਿੱਗ ਬਾਜ਼ਾਰ ਨੂੰ ਪਏ ਮਹਿੰਗਾ, ਲੱਗਿਆ ਪੰਜ ਲੱਖ ਦਾ ਜ਼ੁਰਮਾਨਾ

ਚੰਡੀਗੜ੍ਹ : ਸਮਾਨ ਖਰੀਦਣ ਗਈ ਇੰਡਸਟਰੀਅਲ ਏਰੀਆ ਫੇਜ਼ ਇੱਕ ਨਿਵਾਸੀ ਨੇਹਾ ਗੋਇਲ ਤੋਂ ਕੈਰੀ ਬੈਗ ਦੇ ਅਲੱਗ ਤੋਂ 12 ਰੁਪਏ ਵਸੂਲਣੇ ਬਿੱਗ ਬਾਜ਼ਾਰ ਨੂੰ ਮਹਿੰਗਾ ਪੈ ਗਿਆ। ਮਹਿਲਾ ਦੀ ਸ਼ਿਕਾਇਤ ‘ਤੇ ਕੰਜ਼ਿਊਮਰ ਫੋਰਮ ਨੇ ਸੁਣਵਾਈ ਕਰਦੇ ਹੋਏ ਬਿੱਗ ਬਾਜ਼ਾਰ ਨੂੰ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ ਉਸ ‘ਤੇ ਪੰਜ ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਫੋਰਮ ਨੇ ਇਹ ਪੈਸੇ ਬਿੱਗ ਬਾਜ਼ਾਰ ਨੂੰ
ਪੀਜੀਆਈ ਪੁਅਰ ਪੈਂਸ਼ਨ ਵੈਲਫੇਅਰ ਫੰਡ ਵਿਚ ਜਮਾਂ ਕਰਵਾਉਣ ਦਾ ਆਦੇਸ਼ ਦਿੱਤਾ ਹੈ।

ਸਟੇਜ਼ ‘ਤੇ ਬਹਿਸੇ ਕਾਂਗਰਸੀ ਵਿਧਾਇਕ, ਸ਼ਰੇਆਮ ਲਗਾਏ ਇੱਕ ਦੂਜੇ ‘ਤੇ ਇਲਜ਼ਾਮ, ਲੀਡਰ ‘ਤੇ ਵਰਕਰ ਵੀ ਦੇਖ ਕੇ ਹੋਏ ਹੈਰਾਨ

ਇਸਦੇ ਨਾਲ ਹੀ ਕੈਰੀ ਬੈਗ ਲਈ ਵਸੂਲੇ ਹੋਏ 12 ਰੁਪਏ ਵੀ ਵਾਪਸ ਕਰਨ ਲਈ ਕਿਹਾ ਹੈ। ਉਥੇ ਹੀ ਸ਼ਿਕਾਇਤਕਰਤਾ ਨੂੰ ਹੋਈ ਪਰੇਸ਼ਾਨੀ ਲਈ 100 ਰੁਪਏ ਅਤੇ ਕੇਸ ਖਰਚ ਦੇ ਰੂਪ ਵਿੱਚ 1100 ਦੇਣ ਦਾ ਵੀ ਆਦੇਸ਼ ਦਿੱਤਾ ਹੈ। ਫੋਰਮ ਨੇ ਆਪਣੇ ਆਦੇਸ਼ਾਂ ‘ਚ ਇਹ ਵੀ ਲਿਖਿਆ ਕਿ ਜੇਕਰ 30 ਦਿਨਾਂ ਤੱਕ ਫੋਰਮ ਦੇ ਆਦੇਸ਼ਾਂ ਦੀ ਪਾਲਣਾ ਨਾ ਹੋਈ ਤਾਂ ਇਸ ਤੋਂ ਬਾਅਦ ਬਿੱਗ ਬਾਜ਼ਾਰ ਨੂੰ ਇਹ ਪੈਸੇ ਨੌਂ ਫ਼ੀਸਦੀ ਵਿਆਜ਼ ਦੇ ਨਾਲ ਦੇਣੇ ਪੈਣਗੇ।

ਹਾਈਕੋਰਟ ਦਾ ਵੱਡਾ ਫੈਸਲਾ, ਅਫਸਰ ‘ਤੇ ਲੀਡਰ ਨਹੀਂ ਜਾਣਗੇ ਬਖਸ਼ੇ, ਜੇ ਕੀਤਾ ਆਹ ਕੰਮ ਤਾਂ ਹੋਵੇਗਾ ਵੱਡਾ ਜ਼ੁਰਮਾਨਾ

ਉਥੇ ਹੀ ਬਚਾਅ ਪੱਖ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਕੈਰੀ ਬੈਗ ਲਈ ਚਾਰਜ ਵਸੂਲ ਕੀਤਾ ਸੀ ਉਹ ਠੀਕ ਕੀਤਾ ਸੀ, ਕਿਉਂਕਿ ਉਨ੍ਹਾਂ ਨੇ ਸਟੋਰ ਵਿੱਚ ਪਹਿਲਾਂ ਤੋਂ ਹੀ ਇਸਦੇ ਬਾਰੇ ਵਿੱਚ ਡਿਸਪਲੇਅ ਕੀਤਾ ਹੋਇਆ ਹੈ। ਸ਼ਿਕਾਇਤਕਰਤਾ ਨੂੰ ਚਾਰਜ ਵਸੂਲ ਕਰਨ ਤੋਂ ਪਹਿਲਾਂ ਹੀ ਇਸਦੇ ਬਾਰੇ ਵਿੱਚ ਦੱਸਿਆ ਵੀ ਗਿਆ ਸੀ ਅਤੇ ਉਨ੍ਹਾਂ ਦੇ ਮੰਗਣ ਤੋਂ ਬਾਅਦ ਹੀ ਉਨ੍ਹਾਂ ਨੂੰ ਕੈਰੀ ਬੈਗ ਦਿੱਤਾ ਗਿਆ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਇਸਦੇ ਨਾਲ ਹੀ ਦਲੀਲ ਦਿੱਤੀ ਕਿ ਉਨ੍ਹਾਂ ਨੇ ਪੂਰੇ ਸਟੋਰ ‘ਚ ਮੁੱਖ ਥਾਵਾਂ ‘ਤੇ ਪਹਿਲਾਂ ਹੀ ਇਸਦੇ ਬਾਰੇ ਵਿੱਚ ਇਸ਼ਤਿਹਾਰ ਦਿੱਤੇ ਹੋਏ ਹੈ, ਜਿੱਥੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਗ੍ਰਾਹਕ ਸਮਾਨ ਖਰੀਦਣ ਲਈ ਆਪਣੇ ਆਪ ਹੀ ਆਪਣੇ ਕੈਰੀ ਬੈਗ ਲੈ ਕੇ ਆਉਣ, ਨਹੀਂ ਤਾਂ ਬਿੱਗ ਬਾਜ਼ਾਰ ਤੋਂ ਕੈਰੀ ਬੈਗ ਲੈਣ ‘ਤੇ ਉਨ੍ਹਾਂ ਨੂੰ ਅਲੱਗ ਤੋਂ ਚਾਰਜ ਦੇਣਾ ਪਵੇਗਾ। ਇਸ ਲਈ ਉਨ੍ਹਾਂ ਨੇ ਆਪਣੀ ਸੇਵਾ ਵਿੱਚ ਕੋਈ ਕਸਰ ਨਹੀਂ ਵਰਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button