Breaking NewsD5 specialNewsPoliticsPunjab

ਕੈਪਟਨ ਸਾਬ੍ਹ ਗੌਰ ਕਰੋ ਏਸ ਪਰਿਵਾਰ ਵੱਲ | ਬਜ਼ੁਰਗ ਮਾਪਿਆਂ ਨੂੰ ਲਾਰਾ ਲਾ ਕੇ ਗਏ ਸੀ ਮਨਪ੍ਰੀਤ ਬਾਦਲ | Punjab | News

ਮਾਨਸਾ : ਜੂਨ 2015 ਵਿੱਚ 10 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਮਾਨਸਾ ਜਿਲ੍ਹੇ ਦੇ ਪਿੰਡ ਬਣਾਂਵਾਲੀ ਦਾ 22 ਸਾਲਾਂ ਮਨਜਿੰਦਰ ਸਿੰਘ, 14 ਨਵੰਬਰ 2017 ਵਾਲੇ ਦਿਨ ਦੱਖਣੀ ਕਸ਼ਮੀਰ ਵਿੱਚ ਫ਼ੌਜ ਦੇ ਆਪਰੇਸ਼ਨ ਆਲ ਆਊਟ ਦੌਰਾਨ ਕੁਲਗਾਮ (ਸ਼੍ਰੀਨਗਰ) ਦੇ ਦੇਵਸਰ ਇਲਾਕੇ ਵਿੱਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹੀਦ ਦੀ ਯਾਦ ਵਿੱਚ ਲੜਕੀਆਂ ਲਈ ਸਰਕਾਰੀ ਸਕੂਲ ਬਣਾਏ ਜਾਣ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਕਰੀਬ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਵਿੱਤ ਮੰਤਰੀ ਵੱਲੋਂ ਐਲਾਨ ਕਰਨ ਦੇ ਬਾਵਜੂਦ ਸ਼ਹੀਦ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਹੈ।

SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ

ਹਾਲਾਂਕਿ ਹੁਣ ਕੈਪਟਨ ਸਰਕਾਰ ਨੇ ਸ਼ਹੀਦਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਦੀ ਰਾਸ਼ੀ 50 ਲੱਖ ਰੁਪਏ ਕਰ ਦਿੱਤੀ ਹੈ ਤੇ ਇਕ ਸਰਕਾਰੀ ਨੌਕਰੀ ਵੀ ਦਿੱਤੀ ਜਾ ਰਹੀ ਹੈ ਪਰ ਇਸ ਸ਼ਹੀਦ ਪਰਿਵਾਰ ਵਰਗੇ ਹੋਰ ਵੀ ਕਈ ਪਰਿਵਾਰ ਨੇ ਜਿਹੜੇ ਸਮੇਂ ਸਮੇਂ ‘ਤੇ ਸਰਕਾਰ ਨੂੰ ਵਾਅਦੇ ਯਾਦ ਕਰਵਾਉਂਦੇ ਹਨ। ਆਸ ਕਰਦੇ ਹਾਂ ਕਿ ਕੈਪਟਨ ਸਰਕਾਰ ਜਲਦ ਅਜਿਹੇ ਪਰਿਵਾਰਾਂ ਦੀ ਬਾਂਹ ਫੜੇਗੀ। ਜਿਨ੍ਹਾਂ ਦੇ ਪੁੱਤ ਦੇਸ਼ ਲਈ ਸ਼ਹੀਦ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button