Breaking NewsD5 specialNewsPoliticsPunjab

ਕੈਪਟਨ ਨੇ ਥਾਪੜੀ STF ਦੀ ਪਿੱਠ, ਜਾਲ ‘ਚ ਫਸਣਗੇ ਨਸ਼ੇ ਦੇ ਵੱਡੇ ਮਗਰਮੱਛ, ਪੰਜਾਬ ਦੇ ਲੋਕਾਂ ਨੂੰ ਆਊਗਾ ਸੁੱਖ ਦਾ ਸਾਹ!

ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਐੱਸਟੀਐੱਫ ਦੀ ਟੀਮ ਨੂੰ ਹੈਰੋਇਨ ਬਰਾਮਦਗੀ ਵਿੱਚ ਵੱਡੀ ਸਫਲਤਾ ਮਿਲਣ ਤੋਂ ਬਾਅਦ ਐੱਸਟੀਐੱਫ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ਨੂੰ 194ਵੇਂ ਕਿੱਲੋ ਤੋਂ ਜ਼ਿਆਦਾ ਹੈਰੋਇਨ ਦੀ ਬਰਾਮਦਗੀ ਹੋਈ ਹੈ। ਜਿਸ ਵਿੱਚ ਇੱਕ ਕੁੜੀ ਸਣੇ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਸਿਮਰਜੀਤ ਸਿੰਘ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਕਾਲੀ ਲੀਡਰ ਦਾ ਨਾਂ ਆਉਣ ‘ਤੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਤੇ ਪਤਾ ਲਗਾਇਆ ਜਾਵੇਗਾ।

ਕੈਪਟਨ ਨੇ ਥਾਪੜੀ STF ਦੀ ਪਿੱਠ, ਜਾਲ ‘ਚ ਫਸਣਗੇ ਨਸ਼ੇ ਦੇ ਵੱਡੇ ਮਗਰਮੱਛ, ਪੰਜਾਬ ਦੇ ਲੋਕਾਂ ਨੂੰ ਆਊਗਾ ਸੁੱਖ ਦਾ ਸਾਹ!

ਜਾਂਚ ਪੜਤਾਲ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਜੇਕਰ ਕਿਸੇ ਵੀ ਵਿਅਕਤੀ ਦਾ ਨਾਂ ਆਉਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਦੇ ਤਾਰ ਵੱਖ ਵੱਖ ਦੇਸ਼ਾਂ ਨਾਲ ਜੁੜਦੇ ਹਨ। ਉਧਰ ਕੋਠੀ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਇੱਕ ਮਹੀਨਾ ਪਹਿਲਾਂ ਹੀ ਆਪਣੀ ਕੋਠੀ ਕਿਰਾਏ ‘ਤੇ ਦਿੱਤੀ ਸੀ । ਉੱਥੇ ਹੀ ਅੰਮ੍ਰਿਤਸਰ ਵਿਚ ਲਗਭਗ 1 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਟੀ. ਐੱਫ. ਦੀ ਪਿੱਠ ਥਾਪੜੀ ਹੈ।

ਵੱਡੀ ਖ਼ਬਰ || ਪੰਜਾਬੀਆਂ ਲਈ ਬੁਰੀ ਖ਼ਬਰ, ਮਸ਼ਹੂਰ ਹਸਤੀ ਦੀ ਹੋਈ ਮੌਤ

ਨਸ਼ਿਆਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਗਠਨ ਹੋਣ ਤੋਂ ਬਾਅਦ ਐੱਸ. ਟੀ. ਐੱਫ. ਨੇ ਲਗਭਗ 11000 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਸਖਤੀ ਵਰਤਦੇ ਹੋਏ 44500 ਲੋਕਾਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 35500 ਨਸ਼ੇ ਦੇ ਸੌਦਾਗਰਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸੇ ਦੇ ਚੱਲਦੇ ਅੰਮ੍ਰਿਤਸਰ ਵਿਚ 194 ਕਿੱਲੋ ਹੈਰੋਇਨ ਫੜੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਮਾਰਕਿਟ ‘ਚ ਕੀਮਤ ਲਗਭਗ 1 ਹਜ਼ਾਰ ਕਰੋੜ ਬਣਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button