Breaking NewsD5 specialNewsPunjab

ਕੈਪਟਨ ਦੇ ਘਰ ‘ਤੇ ਹੋਇਆ ਹਮਲਾ, 3 ਹਮਲਾਵਰਾਂ ਨੇ ਚਲਾਈਆਂ ਕਰੀਬ 8 ਗੋਲੀਆਂ (ਵੀਡੀਓ)

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਖੋਦੇਬਾਂਗਰ ‘ਚ ਅੱਧੀ ਰਾਤ ਨੂੰ ਹਾਹਾਕਾਰ ਮਚ ਗਈ, ਜਿਸ ਦਾ ਕਾਰਨ ਪਿੰਡ ਰਹਿੰਦੇ ਇੱਕ ਨੇਵੀ ਦੇ ਕਪਤਾਨ ਦੇ ਘਰ ਤੇ ਕੀਤੀ ਫਾਈਰਿੰਗ। ਕੈਪਟਨ ਦੇ ਘਰ 3 ਅਣਪਛਾਤੇ ਨਕਾਬਪੋਸ਼ ਹਮਲਾਵਾਰਾਂ ਨੇ ਜਾਨ ਲੈਣ ਦੀ ਨੀਅਤ ਨਾਲ ਹਮਲਾ ਕੀਤਾ। ਜਿਸ ਦੀਆਂ ਤਸਵੀਰਾਂ ਘਰ ਅੱਗੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈਆਂ। ਤਸਵੀਰਾਂ ‘ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਤਿੰਨ ਨਕਾਬਪੋਸ਼ ਹਮਲਾਵਰ ਕਪਤਾਨ ਦੇ ਘਰ ਦੇ ਗੇਟ ਅੱਗੇ ਆਉਂਦੇ ਨੇ ਅਤੇ ਛਾਣਬੀਣ ਕਰਨ ਤੋਂ ਬਾਅਦ ਦੋ ਬਦਮਾਸ਼ ਗੇਟ ਦੇ ਉੱਪਰ ਚੜ੍ਹ ਜਾਂਦੇ ਨੇ ਅਤੇ ਗੇਟ ਤੇ ਲੱਗਿਆ ਸੀ.ਸੀ.ਟੀ.ਵੀ. ਕੈਮਰਾ ਉਤਾਰਨ ਦੀ ਕੋਸ਼ਿਸ਼ ਕਰਦੇ ਨੇ, ਐਨਾ ਵਿੱਚ ਥੱਲੇ ਖੜ੍ਹਾ ਤੀਜਾ ਹਮਲਾਵਰ ਆਪਣੀ ਰਿਵਾਲਰ ਨਾਲ ਫਾਇਰ ਕਰ ਦਿੰਦਾ ਹੈ ਘਰ ਦੇ ਗੇਟ ਤੇ ਕਰੀਬ 7 ਤੋਂ 8 ਫਾਇਰ ਕੀਤੇ ਗਏ।

Read Also ਸਰਪੰਚੀ ਦੀ ਰੰਜਿਸ਼ ਬਣੀ ਖੂਨੀ ਖੇਡ, ਚਲਾ ਦਿੱਤੀਆਂ ਤਾੜ-ਤਾੜ ਗੋਲੀਆਂ (ਵੀਡੀਓ)

ਜਿਸ ਦੇ ਨਿਸ਼ਾਨ ਸਾਫ ਸਾਫ ਦੇਖੇ ਜਾ ਸਕਦੇ ਨੇ ਵਾਰਦਾਤ ਤੋਂ ਬਾਅਦ ਮਕਾਨ ਮਾਲਕ ਨੇ ਕਿਹਾ ਕਿ ਉਸਨੇ ਵੀ ਆਪਣੀ ਪਿਸਤੌਲ ਨਾਲ ਇਸ ਫਾਈਰਿੰਗ ਦਾ ਜਵਾਬ ਦਿੱਤਾ ਪਰ ਹਮਲਾਵਰ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਉਧਰ ਵਾਰਦਾਤ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ. ਦੇ ਅਧਾਰ ਤੇ ਮਾਮਲਾ ਦਰਜ ਕਰ, ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ, ਇਸ ਤੇ ਸਭ ਦੀ ਨਜ਼ਰ ਬਣੀ ਰਹੇਗੀ ਪਰ ਐਨਾ ਜ਼ਰੂਰ ਹੈ ਕਿ ਆਏ ਦਿਨ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੇ ਪੰਜਾਬ ਵਿੱਚ ਲੋਕਾਂ ਨੂੰ ਸਹਿਮ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button