Breaking NewsD5 specialNewsPoliticsPunjab

ਕੈਪਟਨ ਦੀਆਂ ਰਾਸ਼ਨ ਕਿੱਟਾਂ ‘ਚ ਵੱਡੀ ਧਾਂਦਲੀ! ਹੋਇਆ ਹੈਰਾਨੀਜਨਕ ਖੁਲਾਸਾ !ਉੱਡ ਗਏ ਦੇਖ ਕੇ ਹੋਸ਼ !

ਅਬੋਹਰ : ਲੌਕਡਾਊਨ ਦੌਰਾਨ ਲੋੜਵੰਦਾਂ ਤੱਕ ਰਾਸ਼ਨ ਕਿੱਟਾਂ ਪਹੁੰਚਾਉਣ ਲਈ ਕੈਪਟਨ ਸਾਹਿਬ ਨੇ ਖ਼ੂਬ ਵਾਹ ਵਾਹੀ ਖੱਟੀ ਸੀ ਪਰ ਹੁਣ ਇਹ ਤਸਵੀਰਾਂ ਉਸ ਵਾਹ ਵਾਹੀ ਨੂੰ ਫਿੱਕੀਆਂ ਕਰ ਦੇਣਗੀਆਂ। ਤਸਵੀਰਾਂ ਅਬੋਹਰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੀ ਇੱਕ ਬਿਲਡਿੰਗ ਦੀਆਂ ਹਨ। ਜਿੱਥੇ ਰਾਸ਼ਨ ਦੀਆਂ ਪਈਆਂ ਕਿੱਟਾ ‘ਚ ਕੀੜੇ ਚੱਲ ਰਹੇ ਹਨ। ਇਹ ਉਹੀ ਰਾਸ਼ਨ ਦੀਆਂ ਕਿੱਟਾ ਹਨ ਜੋ ਲੋੜਵੰਦਾਂ ਤੱਕ ਪਹੁੰਚਣੀਆਂ ਸਨ ਪਰ ਸਾਇਦ ਕਾਗਜਾਂ ‘ਚ ਤਾਂ ਇਹ ਕਿੱਟਾ ਲੋਕਾਂ ਤੱਕ ਪਹੁੰਚ ਗਈਆਂ ਹੋਣੀਆ ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਵਾਲੀਆਂ ਇਨ੍ਹਾਂ ਕਿੱਟਾਂ ਨੇ ਸਰਕਾਰ ਦੀ ਕਾਰਗੁਜਾਰੀ ਨੂੰ ਜੱਗ ਜਾਹਿਰ ਕਰ ਦਿੱਤਾ ਹੈ।

ਆਹ ਅਦਾਕਾਰ ਨੇ ਕਰਤਾ ਵੱਡਾ ਐਲਾਨ !’ਮੋਦੀ ਤਾਂ ਆਪੇ ਕਰੂਗਾ ਕਾਨੂੰਨ ਰੱਦ’ !ਕਿਸਾਨਾਂ ਦੀ ਕਰਾਤੀ ਬੱਲੇ-ਬੱਲੇ!

ਇਨ੍ਹਾਂ ਤਸਵੀਰਾਂ ਨੇ ਰਾਸ਼ਨ ‘ਚ ਹੋ ਰਹੇ ਵੱਡੇ ਘੁਟਾਲੇ ਦੀਆਂ ਗੱਲਾਂ ਦੀ ਜ਼ਮੀਨੀ ਹਕੀਕਤ ਸਭ ਦੇ ਸਾਹਮਣੇ ਲਿਆ ਦਿੱਤੀ ਹੈ। ਸਿਰਫ ਸਰਕਾਰ ਹੀ ਨਹੀਂ ਬਲਕਿ ਇਸ ਬਿਲਡਿੰਗ ਦੇ ਅਧਿਕਾਰੀਆਂ ਤੇ ਵੀ ਵੱਡੇ ਸਵਾਲ ਉੱਠਣੇ ਲਾਜਮੀ ਹਨ। ਜਦੋਂ ਰਾਸ਼ਨ ਕਿੱਟਾਂ ਬਾਰੇ ਬੀ ਡੀ ਪੀ ਓ ਨਿਰਮਲ ਸਿੰਘ ਨਾਲ ਗੱਲਬਾਤ ਕਰਕੇ ਇਨ੍ਹਾਂ ਕਿੱਟਾਂ ਦੇ ਇੱਥੇ ਪਏ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਆਨਾਕਾਨੀ ਕਰਦੇ ਨਜ਼ਰ ਆਏ। ਵਾਰ ਵਾਰ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ‘ਤੇ ਉਚ ਅਧਿਕਾਰੀਆਂ ਨੇ ਕੰਮ ਦਾ ਬੋਝ ਪਾਇਆ ਹੋਇਆ ਹੈ ਇਸ ਲਈ ਉਹ ਪਰੇਸ਼ਾਨ ਹਨ।

ਸਿਮਰਜੀਤ ਬੈਂਸ ਨੇ ਮਾਰੀ ਬਾਦਲਾਂ ਨੂੰ ਬੜਕ !ਆਮ ਆਦਮੀ ਪਾਰਟੀ ਨੂੰ ਵੀ ਲਾਤਾ ਖੂੰਜੇ !

ਅਜਿਹੇ ਅਧਿਕਾਰੀ ਦੇ ਇਸ ਤਰ੍ਹਾਂ ਦੇ ਵਤੀਰੇ ਤੋਂ ਜਾਪਦਾ ਹੈ ਕਿ ਦਾਲ ‘ਚ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ। ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲਾਪਰਵਾਹ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇ। ਸੂਤਰਾਂ ਅਨੁਸਾਰ ਕੋਵਿਡ 19 ਦੌਰਾਨ ਆਇਆ ਰਾਸ਼ਨ ਕਾਗਜਾਂ ‘ਚ ਮਿਲ ਰਿਹਾ ਹੈ ਪਰੰਤੂ ਇਥੇ ਪਈਆਂ ਇਹ ਰਾਸ਼ਨ ਦੀਆਂ ਕਿੱਟਾਂ ਦਾ ਆਖ਼ਰ ਮਾਜਰਾ ਕੀ ਹੈ ਇਹ ਵੇਖਣਾ ਹੁਣ ਦਿਲਚਸਪ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button