Breaking NewsD5 specialNewsPunjabTop News

ਕੈਪਟਨ ਤੇ ਬ੍ਰਹਮ ਮਹਿੰਦਰਾ ਆਹਮੋ-ਸਾਹਮਣੇ, ਨਗਰ ਨਿਗਮ ‘ਚ ਹੰਗਾਮਾ

ਪਟਿਆਲਾ : ਪਟਿਆਲਾ ਜ਼ਿਲ੍ਹੇ ‘ਚ ਇਸ ਸਮੇਂ ਮੇਅਰ ਬਦਲਣ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਨਾਲ ਖਿੱਚ-ਧੂਹ ਕੀਤੀ ਜਾ ਰਹੀ ਹੈ। ਉਥੇ ਹੀ ਕੈਪਟਨ ਸਿੰਘ ਦੀ ਗੱਡੀ ਨੂੰ ਨਗਰ ਨਿਗਮ ਦੇ ਬਾਹਰ ਹੀ ਰੋਕ ਲਿਆ ਗਿਆ ਸੀ ਤੇ ਉਨ੍ਹਾਂ ਨੂੰ ਪੈਦਲ ਤੁਰ ਕੇ ਅੰਦਰ ਜਾਣਾ ਪਿਆ। ਜਿਸ ਤੋਂ ਬਾਅਦ ਨਗਰ ਨਿਗਮ ਦੀ ਇਮਾਰਤ ਅੰਦਰ ਹੰਗਾਮਾ ਹੋਣ ‘ਤੇ ਮੇਅਰ ਨੇ ਪੁਲਿਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ।

ਦੱਸ ਦਈਏ ਕਿ ਅਸਲ ‘ਚ ਮੇਅਰ ਬਦਲਣ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਦਫ਼ਤਰ ‘ਚ ਬੈਠੇ ਹੋਏ ਹਨ। ਇਸ ਸਮੇਂ ਮੇਅਰ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਪਟਨ ਧੜੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।

ਅਸਲ ‘ਚ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਾਂਗਰਸ ਦੀ ਬਜਾਏ ਸਿਆਸੀ ਤੌਰ ‘ਤੇ ਮੋਤੀ ਮਹਿਲ ਨਾਲ ਖੜ੍ਹਨ ਤੋਂ ਬਾਅਦ ਨਗਰ ਨਿਗਮ ‘ਚ ਇਹ ਵਿਵਾਦ ਪੈਦਾ ਹੋਇਆ ਸੀ। ਅੱਜ ਫ਼ੈਸਲਾ ਹੋ ਜਾਵੇਗਾ ਕਿ ਮੇਅਰ ਬਿੱਟੂ ਦੀ ਕੁਰਸੀ ਬਚੇਗੀ ਜਾਂ ਕੋਈ ਨਵਾਂ ਮੇਅਰ ਚੁਣਿਆ ਜਾਵੇਗਾ।

ਮੇਅਰ ਨੂੰ ਬਚਾਉਣ ਲਈ ਖ਼ੁਦ ਕਮਾਂਡ ਸੰਭਾਲ ਰਹੀ ਐਮ. ਪੀ. ਪਰਨੀਤ ਕੌਰ ਨੇ ਆਪਣੇ ਸਮਰਥਕ ਸਮੁੱਚੇ ਕੌਂਸਲਰਾਂ ਨੂੰ ਪਿਛਲੇ ਇਕ ਹਫ਼ਤੇ ਤੋਂ ਮੋਤੀ ਮਹਿਲ ‘ਚ ਠਹਿਰਾਇਆ ਹੋਇਆ ਹੈ। ਕਾਂਗਰਸ ਦੇ ਕੌਂਸਲਰ ਦੋਸ਼ ਲਾ ਰਹੇ ਹਨ ਕਿ ਮੋਤੀ ਮਹਿਲ ਨੇ ਲੋਕਤੰਤਰ ਨੂੰ ਬੰਦਕ ਬਣਾ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button