Breaking NewsD5 specialNewsPoliticsPunjab

ਕੈਪਟਨ ਆਪਣੇ ਹੀ ਸਿੱਖਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ‘ਚ ਲੱਗੇ : ਸੁਖਬੀਰ ਬਾਦਲ

ਚੰਡੀਗੜ੍ਹ, 30 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਸ ਐਫ ਜੇ ਵਰਗੀਆਂ ਜਥੇਬੰਦੀਆਂ ਦੇ ਖਿਲਾਫ ਆਪਣੀ ਬਹਾਦਰੀ ਦਿਖਾ ਰਹੇ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਾਰੀਆਂ ਜਥੇਬੰਦੀਆਂ ਦੇ ਹੋਂਦ ਵਿਚ ਆਉਣ ਦੇ ਮਾਮਲੇ ਕਾਂਗਰਸ ਨਾਲ ਜੁੜੇ ਹਨ।

ਕੇਜਰੀਵਾਲ ਨੇ ਖੁਸ਼ ਕਰਤੇ ਦਿੱਲੀ ਦੇ ਲੋਕ, ਫੇਰ ਪੰਜਾਬ ‘ਚ ਵੀ ਪੈ ਗਿਆ ਰੋਲਾ! ਬਾਗੋ ਬਾਗ ਹੋਏ ਲੋਕ,ਕੁਝ ਕਰੋ ਕੈਪਟਨ ਸਾਬ੍ਹ

ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਸੱਜੀ ਬਾਂਹ ਰਮਨਜੀਤ ਸਿੰਘ ਸਿੱਕੀ ਨੂੰ ਚੱਬਾ ਵਿਖੇ ਅਖੌਤੀ ਸਰਬੱਤ ਖਾਲਸਾ ਵਿਚ ਭੇਜਦੇ ਹੋ ਤੇ ਹੁਣ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀਆਂ ਗੱਲਾਂ ਦੀ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹੋ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਨੇ ਤੁਹਾਡੀਆਂ ਦੋਗਲੀਆਂ ਖੇਡਾਂ ਖੇਡਦੇ ਹੋਏ ਤੁਹਾਡੇ ਨਕਲੀ ਰਾਸ਼ਟਰਵਾਦ ਨੂੰ ਵੇਖ ਲਿਆ ਹੈ। ਉਹਨਾਂ ਕਿਹਾ ਕਿ ਜਿਸ ਸਿੱਖ ਕੌਮ ਜੋ ਅਕਾਲੀ ਦਲ ਦੀ ਹਮਾਇਤ ਕਰਦੀ ਹੈ, ਨੂੰ ਤੁਸੀਂ ਅਤੇ ਦਿੱਲੀ ਵਿਚ ਤੁਹਾਡੇ ਆਕਾ ਬੀਤੇ ਸਮੇਂ ਵਿਚ ਬਹੁਤ ਚਾਲਾਕੀ ਨਾਲ ‘ਭਾਰਤ ਵਿਰੋਧੀ’ ਦੱਸਦੇ ਰਹੇ ਹਨ, ਉਸ ਬਾਰੇ ਹੁੁਣ ਮੁੜ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਤੇ ਨਾ ਹੀ ਸਾਡੇ ਬਹਾਦਰ ਤੇ ਦੈਸ਼ ਭਗਤ ਪੰਜਾਬੀ ਹਿੰਦੂ ਵੀਰਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ।

ਗਗਨ ਮਾਨ ਨੇ ਸਿੱਧਾ ਕੈਪਟਨ ਨਾਲ ਲਿਆ ਪੰਗਾ, ਸਭ ਦੇ ਸਾਹਮਣੇ ਕੀਤੀ ਲਾਹ-ਪਾਹ, ਦੇਖੋ ਮੌਕੇ ਦੀ Live Video

ਬਾਦਲ ਨੇ ਕਿਹਾ ਕਿ ਤੁਹਾਨੂੰ ਦੋ ਨੇੜਿਓਂ ਜੁੜੇ ਭਾਈਚਾਰਿਆਂ ਨੂੰ ਵੰਡਣ ਦੇ ਯਤਨ ਨਹੀਂ ਕਰਨੇ ਚਾਹੀਦੇ। ਇਹ ਬਹੁਤ ਹੀ ਖਤਰਨਾਕ ਖੇਡ ਹੈ ਤੇ ਬੀਤੇ ਸਮੇਂ ਵਿਚ ਦੇਸ਼ ਨੇ ਇਸਦਾ ਬਹੁਤ ਮਹਿੰਗਾ ਹਰਜ਼ਾਨਾ ਭਰਿਆ ਹੈ। ਬਾਦਲ ਨੇ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਏ ਪੀ ਏ ਦੀ ਵਰਤੋਂ ਸਿੱਖ ਨੌਜਵਾਨਾਂ ਖਿਲਾਫ ਕਰਨ ਨੂੰ ਜਵਾਬ ਠਹਿਰਾਉਂਦਿਆਂ ਜਾਰੀ ਕੀਤੇ ਬਿਆਨ ਦੇ ਜਵਾਬ ਵਿਚ ਦਿੱਤਾ ਹੈ।  ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਬਜਾਏ ਆਪਣੇ ਕਦਮ ਵਾਪਸ ਲੈਣ ਅਤੇ ਸਿੱਖਾਂ ਦੇ ਦੇਸ਼ ਵਿਰੋਧੀ ਹੋਣ ਦਾ ਚਿਤਰਣ ਕਰਨ ਤੇ ਇੰਦਰਾ ਗਾਂਧੀ ਵਾਲੀ ਮਾਨਸਿਕਤਾ ਦਾ ਧਾਰਨੀ ਹੋਣ ਦਾ ਖੰਡਨ ਕਰਨ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕਿ ਇਕ ਹੋਰ ਕਦਮ ਹੋਰ ਅੱਗੇ ਵਧਾਉਂਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀਆਂ ‘ਭਾਰਤ ਵਿਰੋਧੀ’ ਤਾਕਤਾਂ ਤੋਂ ਦੇਸ਼ ਨੂੰ ਖਤਰਾ ਹੈ।

🔴 LIVE 🔴 ਅਕਾਲੀ ਦਲ ਤੋਂ ਖਹਿੜਾ ਛੁਡਾਉਣ ਦੀ ਸਕੀਮ? ਰਾਮ ਰਹੀਮ ਨੂੰ ਮਾਫ਼ੀ ਦੀ ਜਾਂਚ ਕਿਊਂ ਨਹੀਂ ਕਰਵਾਉਂਦੇ ਜਥੇਦਾਰ?

ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਜਦੋਂ ਉਹ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਮੂੰਹੋਂ ਕੱਢਦੇ ਹਨ, ਉਦੋਂ ਉਹ ਪੰਜਾਬ ਤੋਂ ਬਾਹਰ ਵਸਦੇ ਲੱਖਾਂ ਸਿੱਖਾਂ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੰਦੇ ਹਨ ਜਿਵੇਂ ਕਿ 1980ਵਿਆਂ ਵਿਚ ਹੋਇਆ ਸੀ। ਉਹਨਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ‘ਪੰਜਾਬ ਤੋਂ ਦੇਸ਼ ਵਿਰੋਧੀ ਤਾਕਤਾਂ’ ਵਾਲਾ ਬਿਆਨ ਪੜ੍ਹ ਕੇ ਗੈਰ ਪੰਜਾਬੀ, ਪੰਜਾਬੀਆਂ ਬਾਰੇ ਕਿਸ ਤਰ੍ਹਾਂ ਦੀ ਧਾਰਨਾ ਬਣਾਉਣਗੇ। ਉਹਨਾਂ ਕਿਹਾ ਕਿ ਕੀ ਉਹਨਾਂ ਨੂੰ ਇਹ ਸਮਝ ਵੀ ਹੈ ਕਿ ਉਹਨਾਂ ਦੇ ਸ਼ਬਦ ਦੇਸ਼ ਵਿਚ ਸਿੱਖਾਂ ਪ੍ਰਤੀ ਚਲ ਰਹੀ ਲਹਿਰ ਦੇ ਉਲਟ ਹਨ ਕਿਉਂਕਿ ਦੇਸ਼ ਭਰ ਵਿਚ ਸਿੱਖਾਂ ਨੂੰ ਗਲਵਾਨ ਦੇ ਸ਼ਹੀਦ ਤੇ ਨਾਇਕਾਂ ਵਜੋਂ ਵੇਖਿਆ ਜਾ ਰਿਹਾ ਹੈ ?

ਹੁਣੇ ਹੁਣੇ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ, ਕੱਲ੍ਹੇ ਕੱਲ੍ਹੇ ਸ਼ਹਿਰ ‘ਚ ਕਰਨਗੇ ਵੱਡਾ ਧਮਾਕਾ-BhagwantMaan

ਬਾਦਲ ਨੇ ਮੁੜ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ 1980ਵਿਆਂ ਦੇ ਕਾਂਗਰਸ ਦੇ ਸਿੱਖ ਵਿਰੋਧੀ ਨਾਅਰੇ ਮੁੜ ਸੁਰਜੀਤ ਕਰ ਰਹੇ ਹਨ ਤਾਂ ਕਿ ਪੰਜਾਬੀਆਂ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਜਾ ਸਕੇ ਅਤੇ ਉਹਨਾਂ ਦਾ ਧਿਆਨ ਕਾਂਗਰਸ ਸਰਕਾਰ ਦੀਆਂ ਤਕਰੀਬਨ ਚਾਰ ਸਾਲ ਦੀਆਂ ਅਸਫਲਤਾਵਾਂ ਤੋਂ ਪਾਸੇ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਆਪਣੇ ਵਾਅਦੇ ਪੂਰੇ ਨਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਦੇਸ਼ ਪ੍ਰਤੀ ਸਮਰਪਿਤ ਤੇ ਦੇਸ਼ ਦਾ ਰਾਖਾ ਦੱਸਣ ਦਾ ਯਤਨ ਕਰ ਰਹੇ ਹਨ।

ਬਲਜਿੰਦਰ ਜਿੱਦੂ ਨੇ ਕੀਤੇ ਵੱਡੇ ਖੁਲਾਸੇ,ਲਾਈਵ ਹੋ ਦੱਸਿਆ ਮੋਦੀ ਖਾਨਾ ਦਾ ਸੱਚ! ਠੱਗੀਆਂ ਮਾਰਨ ਆਲਿਆਂ ਕਰਾਈ ਤਸੱਲੀ

ਜਦਕਿ ਸੱਚਾਈ ਇਹ ਹੈ ਕਿ ਉਹ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਧਰਤੀ ਮਾਂ ਦੇ ਸਭ ਤੋਂ ਵੱਡੇ ਰਾਖੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਪੁਲਿਸ ਵੱਲੋਂ ਯੂ ਏ ਪੀ ਏ ਦੀ ਦੁਰਵਰੋਤੀ ਵਿਰੁੱਧ ਚੌਕਸ ਕੀਤਾ ਸੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੀ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਕਰੇ ਤਾਂ ਫਿਰ ਉਹਨਾਂ ਦੀ ਪੁਲਿਸ ਨੂੰ ਮਾਸੂਸ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ ਦੀ ਲਹਿਰ ਸ਼ੁਰੂ ਕਰਨ ਲਈ ਹੋਰ ਕੀ ਜ਼ਰੂਰਤ ਹੈ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button