ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨੂੰ ਸਿਸਵਾਂ ਫ਼ਾਰਮ ਹਾਊਸ ‘ਚ ਕੱਲ੍ਹ ਦਿੱਤਾ ਲੰਚ ਦਾ ਸੱਦਾ, ਦੂਰ ਹੋ ਸਕਦੇ ਹਨ ਗਿਲੇ ਸ਼ਿਕਵੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਨੂੰ ਲੰਚ ‘ਤੇ ਸੱਦਾ ਦਿੱਤਾ ਹੈ। ਦੋਵੇਂ ਨੇਤਾਵਾਂ ਦੀ ਮੁਲਾਕਾਤ ਕੱਲ੍ਹ ਚੰਡੀਗੜ੍ਹ ਦੇ ਸਿਸਵਾਂ ਫ਼ਾਰਮ ਹਾਊਸ ‘ਚ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਇੱਕ ਵਾਰ ਫਿਰ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਕਾਂਗਰਸ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਪਿਛਲੇ ਹਫ਼ਤੇ ਦੋਵੇਂ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ ਅਤੇ “ਸਕਾਰਾਤਮਕ ਨਤੀਜਿਆਂ” ਦੀ ਉਂਮੀਦ ਜਤਾਈ ਸੀ।
ਡੱਲੇਵਾਲ ਤੇ ਯੋਗਰਾਜ ਨੇ ਘੇਰਿਆ ਗਰੇਵਾਲ,ਪੱਤਰਕਾਰਾਂ ਸਾਹਮਣੇ ਕਰਾਈ ਤਸੱਲੀ!
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਬਕਾ ਮੰਤਰੀ ਮੰਡਲ ਸਾਥੀ ਨਵਜੋਤ ਸਿੰਘ ਸਿੱਧੂ ਦੇ ਵਿੱਚ ਪਿਛਲੇ 4 ਮਹੀਨਿਆਂ ‘ਚ ਲੰਚ ‘ਤੇ ਇਹ ਦੂਜੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ 25 ਨਵੰਬਰ ਨੂੰ ਲੰਚ ‘ਤੇ ਹੀ ਮੀਟਿੰਗ ਕੀਤੀ ਸੀ। ਦੋਵੇਂ ਨੇਤਾਵਾਂ ਦੇ ਵਿੱਚ ਲੰਬੇ ਸਮੇਂ ਤੋਂ ਕੁੜੱਤਣ ਚੱਲ ਰਹੀ ਹੈ। ਮੁੱਖ ਮੰਤਰੀ ਨੇ ਮਈ 2019 ‘ਚ ਸਿੱਧੂ ‘ਤੇ ਸਥਾਨਕ ਸਰਕਾਰ ਵਿਭਾਗ ਨੂੰ ‘‘ਠੀਕ ਤਰੀਕੇ ਨਾਲ ਨਾ ਸੰਭਾਲਣ’ ਦਾ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਇਸਦੇ ਕਾਰਨ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਸ਼ਹਿਰੀ ਇਲਾਕਿਆਂ ‘ਚ ‘‘ਖ਼ਰਾਬ ਪ੍ਰਦਰਸ਼ਨ’ ਕੀਤਾ।
🔴LIVE|| ਰਾਜਪਾਲ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ ! ਭਾਜਪਾ ਨੂੰ ਝਟਕਾ ! ਕਿਸਾਨ ਹੋਏ ਖੁਸ਼ !
ਇਸ ਇਲਜ਼ਾਮ ਤੋਂ ਬਾਅਦ ਦੋਵੇਂ ਨੇਤਾਵਾਂ ਦੇ ਸਬੰਧਾਂ ‘ਚ ਤਣਾਅ ਪੈਦਾ ਹੋ ਗਿਆ ਸੀ। ਮੰਤਰੀ ਮੰਡਲ ‘ਚ ਫੇਰਬਦਲ ਦੇ ਦੌਰਾਨ ਸਿੱਧੂ ਤੋਂ ਅਹਿਮ ਵਿਭਾਗ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਕਾਂਗਰਸ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਦੂਰ ਹੋ ਗਏ ਸਨ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਪਾਰਟੀ ‘ਚ ਸਿੱਧੂ ਦੀ ਸਰਗਰਮ ਭੂਮਿਕਾ ਨੂੰ ਲੈ ਕੇ ਚਰਚਾ ਹੋਣ ਲੱਗੀ ਸੀ।
🔴LIVE|| ਰਾਜਪਾਲ ਨੇ ਖੁਸ਼ ਕੀਤੇ ਕਿਸਾਨ!ਦਿੱਤਾ ਵੱਡਾ ਬਿਆਨ!ਲੋਕ ਸਭਾ ‘ਚ ਨਵਾਂ ਬਿੱਲ ਪੇਸ਼! ਕੈਨੇਡਾ ਤੋਂ ਆਈ ਖੁਸ਼ਖਬਰੀ!
ਸਿੱਧੂ ਦੇ ਨਾਲ ਸੋਨੀਆ ਗਾਂਧੀ ਦੀ ਮੁਲਾਕਾਤ ਦੌਰਾਨ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਅਜਿਹੀਆਂ ਚਰਚਾਵਾਂ ਹਨ ਕਿ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਤੋਂ ਪਹਿਲਾਂ ਪਾਰਟੀ ਦੋਵੇਂ ਨੇਤਾਵਾਂ ਦੇ ਵਿੱਚ ਦੀ ਕੁੜੱਤਣ ਨੂੰ ਖਤਮ ਕਰਨਾਣਾ ਚਾਹੁੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.