InternationalTop News
ਕੈਨੇਡਾ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ

ਕੈਨੇਡਾ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪਿਛਲੇ 21 ਦਿਨ ਦੌਰਾਨ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ ਦਾ ਗੇੜਾ ਲਾਉਣ ਵਾਲੇ ਲੋਕਾਂ ਨੂੰ ਮੁਲਕ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਕੀਤੇ ਜਾ ਰਹੇ ਹਨ ਅਤੇ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਜ਼ ਅਤੇ ਪ੍ਰਾਈਵੇਟ ਏਅਰ ਕੈਰੀਅਰਜ਼ ਨੂੰ ਵੀ ਹਦਾਇਤ ਦਿਤੀ ਗਈ ਹੈ ਕਿ ਕਾਂਗੋ ਨਾਲ ਸਬੰਧਤ ਕਿਸੇ ਮੁਸਾਫ਼ਰ ਨੂੰ ਜਹਾਜ਼ ਵਿਚ ਚੜ੍ਹਨ ਦੀ ਇਜਾਜ਼ਤ ਨਾ ਦਿਤੀ ਜਾਵੇ।ਈਬੋਲਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਹਦਾਇਤਾਂ ਜਾਰੀਕੈਨੇਡਾ ਦੇ ਸਿਹਤ ਮਹਿਕਮੇ ਨੇ ਅੱਗੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਸਿਹਤ ਖ਼ਤਰਿਆਂ ਤੋਂ ਬਚਾਉਣ ਵਾਸਤੇ ਲਾਜ਼ਮੀ ਹੈ ਕਿ ਈਬੋਲਾ ਵਾਇਰਸ ਤੋਂ ਪ੍ਰਭਾਵਤ ਇਲਾਕਿਆਂ ਨਾਲ ਸਬੰਧਤ ਲੋਕਾਂ ਨੂੰ ਫ਼ਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇ। ਦੱਸ ਦੇਈਏ ਕਿ ਮਈ ਵਿਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਈਬੋਲਾ ਵਾਇਰਸ ਨਾਲ ਪ੍ਰਭਾਵਤ ਖਿਤਿਆਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਵਾਸਤੇ ਸੈਲਫ਼ ਆਈਸੋਲੇਟ ਹੋਣ ਦੇ ਹੁਕਮ ਦਿਤੇ ਗਏ ਸਨ ਪਰ ਇਸ ਵਾਰ ਦਾਖ਼ਲਾ ਹੀ ਰੋਕ ਦਿਤਾ ਗਿਆ। ਪਬਲਿਕ ਹੈਲਥ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਵਿਚ ਈਬੋਲਾ ਵਾਇਰਸ ਦਾ ਖ਼ਤਰਾ ਬੇਹੱਦ ਘੱਟ ਹੈ ਪਰ ਕੌਮਾਂਤਰੀ ਆਵਾਜਾਈ ਨਾਲ ਸਬੰਧਤ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਪਿਛਲੇ 21 ਦਿਨ ਵਿਚ ਕਾਂਗੋ ਗਏ ਲੋਕ ਨਹੀਂ ਆ ਸਕਣਗੇ ਕੈਨੇਡਾ ਦੁਨੀਆਂ ਵਿਚ ਤੀਜੀ ਵਾਰ ਈਬੋਲਾ ਵਾਇਰਸ ਐਨੇ ਵੱਡੇ ਪੱਧਰ ’ਤੇ ਖ਼ਤਰਾ ਪੈਦਾ ਕਰ ਰਿਹਾ ਹੈ ਜਿਸ ਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਈਬੋਲਾ 865 ਮੌਤਾਂ ਦਾ ਕਾਰਨ ਬਣ ਚੁੱਕਾ ਹੈ ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1,330 ਤੋਂ ਟੱਪਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਂਗੋ ਵਿਚ ਇਸ ਵਾਰ 80 ਫ਼ੀ ਸਦੀ ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਸਨ। ਅਫ਼ਰੀਕਾ ਮਹਾਂਦੀਪ ਦੇ ਕਈ ਹੋਰ ਮੁਲਕਾਂ ਵਿਚ ਵੀ ਈਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਹਨ ਜਿਥੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




