InternationalTop News

ਕੈਨੇਡਾ ਵਿਖੇ ਪੰਜਾਬੀ ਲੜਕੀ ਦੀ ਹੋਈ ਗੋਲੀ ਲੱਗਣ ਕਾਰਨ ਮੌਤ

 ਕੈਨੇਡਾ ਦੇ ਸ਼ਹਿਰ ਐਡਮੰਟਨ ਵਿਖੇ ਇਕ ਪੰਜਾਬੀ ਮੂਲ ਦੀ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ।ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮੰਟਨ ਵਿਖੇ ਜੋ ਇਕ ਪੰਜਾਬੀ ਮੂਲ ਦੀ ਲੜਕੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ ਵਿਚ ਲੜਕੀ ਦੀ ਪਛਾਣ ਜੈਜ਼ਮਿਨ ਦੇ ਤੌਰ ‘ਤੇ ਹੋਈ ਹੈ । ਪੁਲਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ‘ਤੇ ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਜੈਜ਼ਮਿਨ ਉਨ੍ਹਾਂ ਨੂੰ ਜਖਮੀ ਹਾਲਤ ਵਿਚ ਪਈ ਮਿਲੀ, ਜਿਸ ਤੋਂ ਬਾਅਦ ਪੁਲਸ ਵਲੋਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਜਿਕਰਯੋਗ ਹੈ ਕਿ ਉਕਤ ਕਤਲ ਦੀ ਵਾਰਦਾਤ ਦੀ ਜਾਂਚ ਐਡਮੰਟਨ ਪੁਲਸ ਸਰਵਿਸ ਦੇ ਹੋਮੀਸਾਈਡ ਸੈਕਸ਼ਨ ਵਲੋਂ ਕੀਤੀ ਜਾ ਰਹੀ ਹੈ ।
ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸਦੇ ਚਲਦਿਆਂ ਅਧਿਕਾਰੀਆਂ ਵਲੋਂ ਹਾਲੇ ਤੱਕ ਕਿਸੇ ਸ਼ੱਕੀ ਦੀ ਪਛਾਣ, ਗ੍ਰਿਫ਼ਤਾਰੀ ਜਾਂ ਗੋਲੀਬਾਰੀ ਦੇ ਕਾਰਨ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ । ਪੁਲਸ ਅਨੁਸਾਰ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੀ ਆਟੋਪਸੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨ ਅਤੇ ਹਾਲਾਤਾਂ ਦੀ ਪੁਸ਼ਟੀ ਹੋ ਸਕੇਗੀ । ਇਸ ਤੋਂ ਬਾਅਦ ਹੀ ਮਾਮਲੇ ਨੂੰ ਅਧਿਕਾਰਤ ਤੌਰ ‘ਤੇ ਕਤਲ ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button