Breaking NewsD5 specialInternationalNews

ਕੈਨੇਡਾ ਦੀਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ‘ਚ ਅੱਠ ਪੰਜਾਬੀ ਜਿੱਤੇ

ਸਰੀ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ 42ਵੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬੀਆਂ ਦਾ ਦਬਦਬਾ ਕਾਇਮ ਰਿਹਾ। ਚੋਣਾਂ ‘ਚ ਅੱਠ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨਡੀਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਪਾਰਟੀ ਨੇ ਕੁੱਲ 87 ਸੀਟਾਂ ‘ਚਾ 55 ਤੇ ਜਿੱਤ ਹਾਸਲ ਕਰਕੇ ਬਹੁਮਤ ਹਾਸਲ ਕੀਤਾ। ਚੋਣਾਂ ‘ਚ ਪੰਜਾਬੀ ਮੂਲ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ ਦੀ ਟਿਕਟ ਤੋਂ ਜਿੱਤੇ ਹਨ।

🔴LIVE ਦੁਸਹਿਰੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ,ਨਵਜੋਤ ਸਿੱਧੂ ਬਣਾਊ ਕਿਸਾਨਾਂ ਨਾਲ ਪਾਰਟੀ?

ਜਿਨ੍ਹਾਂ ‘ਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਸ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਊਟਨ), ਰਵੀ ਕਾਹਲੋਂ ( ਨਾਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ਼), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜਬਰੋ), ਰਚਨਾ ਸਿੰਘ (ਸਰੀ-ਗਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਦੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਕੁੱਲ ਵੋਟਾਂ ਦੇ ਆਖ਼ਰੀ ਨਤੀਜੇ 11 ਨਵੰਬਰ ਤੋਂ ਬਾਅਦ ਆਉਣੇ ਹਨ ਕਿਉਕਿ ਐਡਵਾਂਸ ਪੋਲਿੰਗ ਦੀ ਗਿਣਤੀ ਹੋਣੀ ਹਾਲੇ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button