Breaking NewsD5 specialNewsPress ReleasePunjabTop News

ਸਾਇੰਸ ਸਿਟੀ ਨੇ ਕੌਮਾਂਤਰੀ ਅਜਾਇਬ ਘਰ ਦਿਵਸ ਮਨਾਇਆ

ਕਪੂਰਥਲਾ: ਗੁਜਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਸ਼ਟਰ ਦੀਆਂ ਸੇਧ— ਲੀਹਾਂ *ਤੇ ਕੌਮਾਂਤਰੀ ਜੈਵਿਕ — ਵਿਭਿੰਨਤਾਂ ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ”ਜੈਵਿਕ ਵਿਭਿੰਨਤਾ ਐਕਟ ਅਧੀਨ ਵਾਧੂ ਲਾਭ ਤੇ ਸਹਿਭਾਗਤਾ” ਦੇ ਵਿਸ਼ੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ ਦੇ ਸਕੱਤਰ ਜਸਟਿਨ ਮੋਹਨ,ਆਈ.ਐਫ਼.ਐਸ ਮੁਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਜੈਵਿਕ ਸਰੋਤਾਂ ਅਤੇ ਜੈਵਿਕ—ਵਿਭਿੰਨਤਾ ਐਕਟ 2002 *ਤੇ ਰੌਸ਼ਨੀ ਪਾਉਦਿਆਂ ਕਿਹਾ ਕਿ ਇਹ ਐਕਟ ਜੈਵਿਕ —ਵਿਭਿੰਨਤਾਂ ਦੀ ਸਾਂਭ—ਸੰਭਾਲ ਦੇ ਨਾਲ—ਨਾਲ ਇਹਨਾਂ ਦੀ ਸਥਾਈ ਵਰਤੋ ਅਤੇ ਸਾਰਿਆਂ ਨੂੰ ਬਰਾਬਰ ਲਾਭ ਦੇਣ ਦੀ ਵਿਵਸਥਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਾਧੂ ਲਾਭ ਸਹਿਭਾਗਤਾ (ਏ.ਬੀ.ਐਸ) ਦੀਆਂ ਸੇਧ —ਲੀਹਾਂ ਅਨੁੰਵਸ਼ਕ ਜੈਵਿਕ ਸਰੋਤਾਂ ਤੱਕ ਪਹੁੰਚ ਅਤੇ ਇਹਨਾਂ ਨੂੰ ਪ੍ਰਾਪਤ ਕਰਨ ਦੀ ਪ੍ਰੀਕ੍ਰਿਆ ਪ੍ਰਤੀ ਸਾਨੂੰ ਜਾਗਰੂਕ ਕਰਦੀਆਂ ਹਨ। ਬਹੁਤ ਸਾਰੇ ਉਦਯੋਗਾਂ ਵਲੋਂ ਇਹਨਾਂ ਸੇਧ ਲੀਂਹਾਂ ਨੂੰ ਆਪਣੇ—ਆਪ ਹੀ ਲਾਗੂ ਕਰਕੇ ਇਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਕੁਝ ਸਨਅਤਾਂ ਤਾਂ ਦੂਜਿਆਂ ਲਈ ਰੋਲ ਮਾਡਲ ਵਜੋਂ ਉਭਰ ਕੇ ਸਾਹਮਣੇ ਆਈਆਂ ਹਨ।

ਇਸ ਮੌਕੇ ਕੌਮੀ ਜੈਵ—ਵਿਭਿੰਨਤਾ ਅਥਾਰਟੀ ਦੇ ਡਾ. ਜੇ. ਸੁੰਦਰਾਪਾਡੀ ਪ੍ਰੋਜੈਕਟ ਅਧਿਕਾਰੀ ਜੈਵ—ਵਿਭਿੰਨਤਾ ਵਿੱਤ ਪਹਿਲਕਮਦੀ ਨੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਵਾਧੂ ਲਾਭ ਸਹਿਭਾਗਤਾ” ਦੀ ਕੌਮਾਂਤਰੀ ਅਤੇ ਕੌਮੀ ਮਹਹੱਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਦੋਯਗ, ਵਾਧੂ ਲਾਭ ਤੇ ਸਹਿਭਾਗਤਾ (ਏ.ਬੀ.ਐਸ) ਸਥਾਈ ਵਿਕਾਸ ਦਾ ਇਕ ਅਹਿਮ ਔਜ਼ਾਰ ਬਣ ਸਕਦਾ ਹੈ।

ਇਸ ਦਾ ਉਦੇਸ਼ ਜੈਵਿਕ ਸਰੋਤਾਂ ਦੀ ਸਥਾਈ ਵਰਤੋਂ ਅਤੇ ਸਾਂਭ—ਸੰਭਾਲ ਦੇ ਨਾਲ ਨਾਲ ਸਥਾਈ ਵਿਕਾਸ ਦੀ ਦਰ ਨੂੰ ਅੱਗੇ ਤੋਰਨਾ ਹੈੇ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਏ.ਬੀ.ਐਸ ਨੂੰ ਲਾਗੂ ਕਰਨ ਵਿਚ ਮੋਹਰੀ ਦੇਸ਼ ਹੈ ਅਤੇ ਦੂਸਰੇ ਦੇਸ਼ ਸਾਡੇ ਵੱਲ ਦੇਖ ਕੇ ਇਸ ਨੂੰ ਲਾਗੂ ਕਰ ਰਹੇ ਹਨ। ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਇਕ ਅਨੁਮਾਨ ਦੇ ਮੁਤਾਬਕ ਜੈਵਿਕ—ਸਰੋਤ ਦੁਨੀਆਂ ਵਿਚ 125 ਟ੍ਰਿਲੀਅਨ ਡਾਲਰ ਦੀਆਂ ਸੇਵਾਵਾਂ ਦਿੰਦੇ ਹਨ।

ਇਸ ਲਈ ਹਰੇਕ ਦੇਸ਼ ਨੂੰ ਜੈਵਿਕ ਸਰੋਤਾਂ ਨੂੰ ਮਹਹੱਤਾ ਦੇਣ ਦਾ ਪ੍ਰਭੂਸਤਾ ਅਧਿਕਾਰ ਹੈ। ਜੈਵਿਕ ਸਰੋਤਾਂ ਪੱਖੋਂ ਭਾਰਤ ਬਹੁਤ ਅਮੀਰ ਦੇਸ਼ ਹੈ। ਉਨ੍ਹਾ ਕਿਹਾ ਕਿ ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ, ਸਾਲ ਵਿਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਜੇਕਰ ਅਸੀਂ ਇਸ ਹੀ ਰਾਹ ‘ਤੇ ਚਲਦੇ ਰਹੇ ਅਤੇ ਜੈਵਿਕ—ਵਿਭਿੰਨਤਾ ਦਾ ਖਤਾਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਸਾਇੰਸ ਸਿਟੀ ਵਲੋਂ ਅੱਜ “ ਕੌਮਾਂਤਰੀ ਅਜਾਇਬਘਰ ਦਿਵਸ ਵੀ ਮਨਾਇਆ। ਇਸ ਮੌਕੇ ਕਰਵਾਏ ਗਏ ਵੈਬਨਾਰ ਵਿਚ 100 ਦੇ ਅਜਾਇਬਕਰਾਂ ਅਤੇ ਵਿਦਿਅਕ ਸੰਸਕਾਵਾਂ ਦੇ ਨੁਮਾਇੰਦਿਆ ਨੇ ਹਿੱਸਾ ਲਿਆ।

ਕੌਮਾਂਤਰੀ ਅਜਾਇਬ ਘਰ ਦਿਵਸ ਮਨਾਉਣ ਦਾ ਇਸ ਵਾਰ ਦਾ ਥੀਮ “ਅਜਾਇਬ ਘਰਾਂ ਦੀ ਸ਼ਕਤੀ ਹੈ”। ਵੈਬਨਾਰ ਦੀ ਸ਼ੁਰੂਆਤ ਵਿਚ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਦੇ ਟੀਚਿਆਂ ਨੂੰ ਲਾਗੂ ਕਰਵਾਉਣ ਲਈ ਅਜਾਇਬ ਘਰ ਬਹੁਤ ਅਹਿਮ ਰੋਲ ਅਦਾ ਕਰ ਸਕਦੇ ਹਨ ਕਿਉਂ ਕਿ ਇਹਨਾਂ ਦੀਆਂ ਪ੍ਰਦਸ਼ਨੀਆਂ ਅਤੇ ਪ੍ਰੋਗਰਾਮ ਸਮਾਜ ਦੀ ਉਸਾਰੀ ਲਈ ਬਹੁਤ ਅਹਿਮ ਹਨ।

ਉਨ੍ਹਾਂ ਕਿਹਾ ਕਿ ਸਾਇੰਸ ਮਿਊਜ਼ੀਅਮ ਹਰੇਕ ਵਰਗ ਉਮਰ ਦੇ ਲੋਕਾਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਕੇ ਸਮਾਜ ਨੂੰ ਇਕ ਸੂਝਵਾਨ ਰੂਪ ਦੇਣ ਵਿਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਰਾਸ਼ਟਰੀ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਡਾ.ਜੈਂਤਾ ਸਥਾਨਾਪਤੀ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ।

ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਵਿਗਿਆਨਕ ਵਿਕਾਸ ਜਿਵੇਂ ਕਿ ਦਵਾਈਆਂ, ਜਲਵਾਯੂ ਪਰਿਵਰਤਨ ਅਤੇ ਦੂਰਸੰਚਾਰ ਆਦਿ ਵਿਚ ਬੜੀ ਗਹਿਣਤਾ ਨਾਲ ਦਿਲਚਸਪੀ ਲੈ ਰਹੇ ਹਨ ਜੋ ਕਿ ਸਿੱਧੇ ਤੌਰ ‘ਤੇ ਸਾਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇ ਨਾਲ ਹੀ ਵਿਗਿਆਨ ਪ੍ਰਤੀ ਸਾਖਰਤਾ ਦੀ ਘਾਟ,ਮਾਹਿਰਾ ਅਤੇ ਆਮ ਲੋਕਾਂ ਵਿਚ ਵਿਚਲਾ ਗਿਆਨ ਦਾ ਪਾੜਾ ਵੀ ਮੌਜੂਦ ਹੈ।

ਵਿਗਿਆਨ ਕੇਂਦਰ ਇਸ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨਾਂ ਕਿਹਾ ਕਿ ਵਿਗਿਆਨ ਦਾ ਸੰਚਾਰ ਜਿੱਥੇ ਵਿਗਿਆਨ ਤੇ ਤਕਨਾਲੌਜੀ ਪ੍ਰਤੀ ਸਮਝ ਵਧਾਉਂਦਾ ਹੈ , ਉੱਥੇ ਹੀ ਆਧੁਨਿਕ ਸਮਾਜ ਵਿਚ ਜਾਣਕਾਰੀ ਭੂਰਪਰ ਫ਼ੈਸਲੇ ਲੈਣ ਦੇ ਯਤਨਾਂ ਵਿਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ ਵਿਗਿਆਨ ਦਾ ਸੰਚਾਰ ਪ੍ਰਮਾਣਿਕ ਗਿਆਨ ਦੇ ਨਾਲ ਨਾਲ ਲੋਕਾਂ ਦਾ ਸਸ਼ਕਤੀ ਕਰਨ ਕਰਕੇ ਉਹਨਾਂ ਨੂੰ ਹੁਨਰਮੰਦ ਵੀ ਬਣਾਉਂਦਾ ਹੈ। ਇਸ ਮੌਕੇ ਰਾਸ਼ਟਰੀ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਦਾ ਸਾਬਕਾ ਡਾਇਰੈਕਟਰ ਜਨਰਲ ਜੀ ਐਸ ਰੁਟੇਲਾ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button