ਕੈਨੇਡਾ ਦੀਆਂ ਉਪ-ਚੋਣਾਂ ‘ਚ ਤਿੰਨੇ ਸੀਟਾਂ ਕੇ ਮਾਰਕ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕੀਤਾ

ਕੈਨੇਡਾ ਪਾਰਲੀਮੈਂਟ ਦੀਆਂ ਖ਼ਾਲੀ ਹੋਈਆਂ ਤਿੰਨ ਸੀਟਾਂ ਲਈ ਹੋਈ ਉਪ-ਚੋਣ ਵਿਚ ਪ੍ਰਧਾਨ ਮੰਤਰੀ ਮਾਰਕ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ‘ਤੇ ਜਿੱਤ ਹਾਸਲ ਕਰਕੇ ਸੰਸਦ ਵਿਚ ਬਹੁਮੱਤ ਦਾ ਅੰਕੜਾ ਪਾਰ ਕਰ ਲਿਆ ਹੈ। ਖ਼ਾਲੀ ਹੋਈਆਂ ਤਿੰਨ ਸੀਟਾਂ ਵਿਚੋਂ ਦੋ ਪਹਿਲਾਂ ਲਿਬਰਲ ਪਾਰਟੀ ਕੋਲ ਸਨ, ਜਦੋਂਕਿ ਇੱਕ ਸੀਟ ‘ਤੇ ਕੰਜ਼ਰਵੇਟਿਵ ਪਾਰਟੀ ਕਾਬਜ਼ ਸੀ। ਇੰਜ ਲਿਬਰਲ ਪਾਰਟੀ ਕੋਲ ਹੁਣ ਸੰਸਦ ਦੇ 173 ਮੈਂਬਰ ਹੋ ਗਏ ਹਨ, ਜੋ ਕਿ ਬਹੁਮੱਤ ਤੋਂ ਇੱਕ ਵੱਧ ਹੈ।
343 ਮੈਂਬਰਾਂ ਦੇ ਹਾਊਸ ਵਿਚ ਮੁੱਖ ਵਿਰੋਧੀ ਪਾਰਟੀ ਯਾਨੀ ਕੰਜ਼ਰਵੇਟਿਵ ਪਾਰਟੀ ਦੇ 141, ਬਲਾਕ ਕਿਊਬਕਵਾ ਦੇ 22, ਐੱਨ.ਡੀ.ਪੀ. ਦੇ 6 ਅਤੇ ਗ੍ਰੀਨ ਪਾਰਟੀ ਦਾ ਇੱਕ ਮੈਂਬਰ ਹੈ। ਬੀਤੇ ਤਿੰਨ ਮਹੀਨਿਆਂ ਵਿਚ ਖ਼ਾਲੀ ਹੋਈਆਂ ਤਿੰਨ ਸੀਟਾਂ ਵਿਚੋਂ ਦੋ ਲਿਬਰਲ ਦੀਆਂ ਘਟਣ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਲਈ ਕਿਸੇ ਹੋਰ ਪਾਰਟੀ ਵੱਲ ਝਾਕ ਰੱਖਣੀ ਪੈ ਰਹੀ ਸੀ, ਜਿਸ ਦੀ ਹੁਣ ਲੋੜ ਨਹੀਂ ਰਹੇਗੀ।
ਵੈਨਕੂਵਰ, ਟੋਰਾਂਟੋ ਅਤੇ ਕਿਊਬੈਕ ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ, ਜੋ ਸ਼ਾਮ ਤੱਕ ਹਲਕੀ ਰਫ਼ਤਾਰ ਨਾਲ ਚੱਲਦਾ ਰਿਹਾ ਅਤੇ ਸਮਾਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ ਸੀ। ਮੁੱਢਲੇ ਰੁਝਾਨਾਂ ਤੋਂ ਹੀ ਸੰਕੇਤ ਮਿਲਣ ਲੱਗੇ ਸਨ ਕਿ ਲਿਬਰਲ ਪਾਰਟੀ ਤਿੰਨੇ ਸੀਟਾਂ ‘ਤੇ ਬਾਜ਼ੀ ਮਾਰ ਜਾਵੇਗੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




