Breaking NewsD5 specialInternationalNewsTop News

ਆਸਟ੍ਰੇਲੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਲੰਬੀ ਉਮਰ ਦਾ ਆਖਿਰ ਕੀ ਹੈ ਰਾਜ !

ਸਿਡਨੀ : ਦੁਨੀਆ ‘ਚ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਲੰਬੇ ਸਮੇਂ ਤੱਕ ਆਪਣੀ ਜਿੰਦਗੀ ਦਾ ਲਾਭ ਚੁੱਕੇ। ਇੱਕ ਲੰਬੇ ਅਤੇ ਤੰਦਰੁਸਤ ਜੀਵਨ ਨੂੰ ਜੀਉਣ ਲਈ ਲੋਕ ਤਰ੍ਹਾਂ – ਤਰ੍ਹਾਂ ਦੇ ਉਪਾਅ ਕਰਦੇ ਹਨ। ਕੋਈ ਵਿਅਕਤੀ ਰੋਜ ਸਵੇਰੇ ਅਕਸਰਸਾਇਜ਼ ਕਰਦਾ ਹੈ ਤਾਂ ਕੋਈ ਖਾਣ – ਪੀਣ ਦਾ ਖਾਸਾ ਖਿਆਲ ਰੱਖਦਾ ਹੈ। ਹਾਲਾਂਕਿ ਇਸ ਸਭ ਤੋਂ ਬਾਅਦ ਵੀ ਜ਼ਿਆਦਾਤਰ ਲੋਕ 70,80 ਜਾਂ ਇਸ ਤੋਂ ਜ਼ਿਆਦਾ ਸਾਲ ਨਹੀਂ ਜੀਅ ਪਾਉਂਦੇ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਪਰ ਆਸਟ੍ਰੇਲੀਆ ਦੇ 111 ਸਾਲਾ ਦੇ ਬਜੁਰਗ ਵਿਅਕਤੀ ਨੇ ਹੁਣ ਦੁਨੀਆ ਦੇ ਸਾਹਮਣੇ ਆਪਣੇ ਉਸ ਰਾਜ ਨੂੰ ਦੱਸਿਆ ਹੈ,ਜਿਸਦੇ ਜ਼ਰੀਏ ਉਹ ਇਨ੍ਹੇ ਲੰਬੇ ਸਮੇਂ ਤੱਕ ਜ਼ਿੰਦਾ ਹੈ। ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਦਾ ਰਹੱਸ ‘ਚਿਕਨ ਬ੍ਰੇਨ’ ਖਾਣਾ ਹੈ। ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਲਈ ਬ੍ਰੇਨ ਚਿਕਨ ਦੀ ਖਾਣ ਦੀ ਸਲਾਹ ਦਿੱਤੀ ਹੈ। ਰਿਟਾਇਰਡ ਜਾਨਵਰ ਰੱਖਿਅਕ ਡੇਕਸਟਰ ਕਰੂਗਰ ਨੂੰ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੀ ਉਮਰ 111 ਸਾਲ 124 ਦਿਨ ਦਰਜ ਕੀਤੀ ਗਈ ਹੈ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਉਹ ਪਹਿਲੇ ਵਿਸ਼ਵ ਯੁੱਧ ਦੇ ਅਨੁਭਵੀ ਜੈਕ ਲਾਕੇਟ ਤੋਂ ਇਕ ਦਿਨ ਵੱਡੇ ਹਨ। ਜੈਕ ਦੀ ਮੌਤ 2002 ਵਿਚ ਹੋ ਗਈ ਸੀ। ਕਰੂਗਰ ਨੇ ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕੁਈਨਜ਼ਲੈਂਡ ਰਾਜ ਦੇ ਰੋਮਾ ਸ਼ਹਿਰ ਵਿਚ ਆਪਣੇ ਨਰਸਿੰਗ ਹੋਮ ਵਿਚ ਦਿੱਤੇ ਇਕ ਇੰਟਰਵਿਊ ਵਿਚ ਇਕ ਹਫ਼ਤਾਵਰੀ ਪੋਲਟਰੀ ਪਕਵਾਨ ਨੂੰ ਆਪਣੀ ਲੰਬੀ ਉਮਰ ਦਾ ਰਾਜ਼ ਦੱਸਿਆ। ਕਰੂਗਰ ਦੇ 74 ਸਾਲਾ ਪੁੱਤਰ ਗ੍ਰੇਗ ਨੇ ਆਪਣੇ ਲੰਬੇ ਜੀਵਨ ਲਈ ਆਪਣੇ ਪਿਤਾ ਦੀ ਆਸਾਨ ਆਊਟਬੈਕ ਜੀਵਨਸ਼ੈਲੀ ਨੂੰ ਕ੍ਰੈਡਿਟ ਦਿੱਤਾ ਹੈ। ਕਰੂਗਰ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਮੁਰਗੀਆਂ ਦੇ ਸਿਰ ਹੁੰਦੇ ਹਨ। ਇੱਥੇ ਇਕ ਦਿਮਾਗ ਹੁੰਦਾ ਹੈ। ਚਿਕਨ ਬ੍ਰੇਨ ਕਾਫੀ ਸੁਆਦੀ ਹੁੰਦੇ ਹਨ। ਇਸ ਨੂੰ ਖਾਣ ਨਾਲ ਉਮਰ ਲੰਬੀ ਹੁੰਦੀ ਹੈ।

ਸਵੇਰੇ-ਸਵੇਰੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ.ਖੱਟਰ ਤੇ ਮੋਦੀ ਨੂੰ ਪਾਤੀ ਬਿਪਤਾ,ਮੁੜ ਟੁੱਟਣਗੇ ਬੈਰੀਕੇਡ?,

ਨਰਸਿੰਗ ਹੋਮ ਮੈਨੇਜਰ ਮੇਲਾਨੀ ਕੈਲਵਰਟ ਨੇ ਕਿਹਾ ਕਿ ਕਰੂਗਰ, ਜੋ ਆਪਣੀ ਆਤਮਕਥਾ ਲਿਖ ਰਹੇ ਹਨ ਸ਼ਾਇਦ ਇੱਥੋਂ ਦੇ ਸਭ ਤੋਂ ਬਜ਼ੁਰਗ ਵਸਨੀਕਾਂ ਵਿਚੋਂ ਇਕ ਹਨ। ਕੈਲਵਰਟ ਨੇ ਕਿਹਾ ਕਿ 111 ਸਾਲਾ ਵਿਅਕਤੀ ਲਈ ਉਹਨਾਂ ਦੀ ਯਾਦਸ਼ਕਤੀ ਅਦਭੁੱਤ ਹੈ। ਦੀ ਆਸਟ੍ਰੇਲੀਅਨ ਬੁੱਕ ਆਫ ਰਿਕਾਰਡਸ ਦੇ ਸੰਸਥਾਪਕ ਜੌਨ ਟੇਲਰ ਨੇ ਕਰੂਗਰ ਦੇ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਆਸਟ੍ਰੇਲੀਆਈ ਵਿਅਕਤੀ ਬਣਨ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਸਭ ਤੋਂ ਪੁਰਾਣੀ ਪ੍ਰਮਾਣਿਤ ਆਸਟ੍ਰੇਲੀਆਈ ਕ੍ਰਿਸਟੀਨਾ ਕੁੱਕ ਸੀ ਜਿਹਨਾਂ ਦੀ 2002 ਵਿਚ 114 ਸਾਲ ਅਤੇ 148 ਦਿਨ ਦੀ ਉਮਰ ਵਿਚ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button