Breaking NewsD5 specialInternationalNewsPunjabTop News

ਕੈਨੇਡਾ ਤੋਂ ਡਿਪੋਰਟ ਹੋਵੇਗੀ ਬੇਅੰਤ ਕੌਰ !

ਬਰਨਾਲਾ : ਲਵਪ੍ਰੀਤ ਉਰਫ ਲਾਡੀ ਧਨੌਲਾ ਖੁਦਕੁਸ਼ੀ ਮਾਮਲੇ ‘ਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਕੈਨੇਡਾ ਖ਼ਿਲਾਫ਼ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਰਨਾਲਾ ਦੇ ਥਾਣਾ ਧਨੌਲਾ ‘ਚ ਮੁਕੱਦਮਾ ਨੰਬਰ 97 ਧਾਰਾ 420 ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪੋਸਟ ਮਾਰਟਮ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ ਜਦਕਿ ਪੁਲਿਸ ਨੇ ਵਿਸਰਾ ਵੀ ਜਾਂਚ ਲਈ ਭੇਜਿਆ ਹੈ।

🔴LIVE|ਰਾਸ਼ਟਰਪਤੀ ਕੋਲ ਪਹੁੰਚੀ ਚਿੱਠੀ,CM ਦੀ ਮੋਦੀ ਨਾਲ ਮੀਟਿੰਗ!ਕਾਨੂੰਨ ਹੋਣਗੇ ਰੱਦ!ਸਾਂਸਦਾਂ ਨੇ ਸੰਸਦ ‘ਚ ਲਾਏ ਬਿਸਤਰੇ

ਦਰਜ ਕੀਤੀ ਗਈ ਐਫ ਆਈ ਆਰ ਵਿਚ ਦੱਸਿਆ ਗਿਆਕਿ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ ਜਿਸਦੇ ਜਾਣ ’ਤੇ ਲਵਪ੍ਰੀਤ ਦੇ ਪਰਿਵਾਰ ਨੇ 24 ਤੋਂ 25 ਲੱਖ ਰੁਪਏ ਖਰਚ ਕੀਤੇ। ਪਿਛਲੇ ਤਿੰਨ ਚਾਰ ਮਹੀਨਿਆਂਤੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਉਸਨੁੰ ਬਾਹਰ ਵੀ ਨਹੀਂ ਬੁਲਾਇਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅਖੀਰ ਉਸਦੀ ਖੇਤ ਵਿਚ ਮੌਤ ਹੋ ਗਈ। ਉਸ ਵੇਲੇ ਇਹ ਕਿਹਾ ਗਿਆ ਸੀ ਕਿ ਮੌਤ ਦਵਾਈ ਚੜ੍ਹਨ ਕਾਰਨ ਹੋਈ ਹੈ। ਬਾਅਦ ਵਿਚ ਇਹ ਸਾਹਮਣੇ ਆਇਆ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇਵਿਚ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਵਾਸਤੇ ਲਵਪ੍ਰੀਤ ਨਾਲ ਵਿਆਹ ਕਰ ਕੇ ਠੱਗੀ ਮਾਰਨ ਦੇ ਦੋਸ਼ ਵਿਚ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button