ਕੈਨੇਡਾ ਐਮਪੀ ਰਾਜ ਗਰੇਵਾਲ ਵਾਪਸ ਲੈਣਗੇ ਅਸਤੀਫਾ
ਬਰੈਂਮਪਟਨ : ਇੱਕ ਹਫਤੇ ਪਹਿਲਾਂ ਨਿਜੀ ਤੇ ਮੈਡੀਕਲ ਕਾਰਨਾਂ ਕਰਕੇ ਲਿਬਰਲ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਐਮਪੀ ਰਾਜ ਗਰੇਵਾਲ ਨੂੰ ਭਾਵੇਂ ਲਿਬਰਲ ਕਾਕਸ ਤੋਂ ਕੱਢ ਦਿੱਤਾ ਗਿਆ ਹੋਵੇ ਪਰ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਐਮਪੀ ਬਣੇ ਰਹਿਣਗੇ। ਬੀਤੇ ਦਿਨੀਂ ਫੇਸਬੁੱਕ ਉੱਤੇ ਪੋਸਟ ਕੀਤੀ ਆਪਣੀ 11 ਮਿੰਟ ਦੀ ਵੀਡੀਓ ਵਿੱਚ ਗਰੇਵਾਲ ਨੇ ਜਨਤਕ ਤੌਰ ਉੱਤੇ ਇਹ ਆਖਿਆ ਜੂਏ ਦੀ ਆਦਤ ਤੋਂ ਸੰਸਦ ਤੋਂ ਅਸਤੀਫਾ ਦੇਣ ਬਾਰੇ ਆਪਣਾ ਦਿਮਾਗ ਬਦਲ ਲਿਆ ਹੈ, ਉਨ੍ਹਾਂ ਨੇ ਪਿਛਲਾ ਫੈਸਲਾ “ਗ਼ਲਤ ਸਲਾਹ“ ਕਰਕੇ ਲਿਆ ਸੀ। ਜੂਏ ਦੀ ਲਤ ਕਾਰਨ ਚੜ੍ਹੇ ਕਰਜ਼ੇ ਵਿੱਚੋਂ ਉਨ੍ਹਾਂ ਕਈ ਮਿਲੀਅਨ ਡਾਲਰ ਦਾ ਕਰਜ਼ਾ ਉਤਾਰ ਦਿੱਤਾ ਹੈ ਤੇ ਉਹ ਲਿਬਰਲ ਕਾਕਸ ਵੀ ਛੱਡ ਰਹੇ ਹਨ ਪਰ ਉਨ੍ਹਾਂ ਇਹ ਵੀ ਆਖਿਆ ਕਿ ਉਹ ਬਰੈਂਪਟਨ ਈਸਟ ਤੋਂ ਐਮਪੀ ਬਣੇ ਰਹਿਣਗੇ।
ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਲਤ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਗਰੇਵਾਲ ਨੇ ਖੁਲਾਸਾ ਕੀਤਾ ਕਿ ਜੂਏ ਦੀ ਲਤ ਕਾਰਨ ਤਿੰਨ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਦੇ ਸਿਰ ਕਈ ਮਿਲੀਅਨ ਡਾਲਰ ਦਾ ਕਰਜ਼ਾ ਚੜ੍ਹ ਗਿਆ ਸੀ। ਉਨ੍ਹਾਂ ਆਖਿਆ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਜੂਝ ਰਹੇ ਹੋਰਨਾਂ ਲੋਕਾਂ ਵਾਂਗ ਹੀ ਉਨ੍ਹਾਂ ਨੇ ਵੀ ਆਪਣੇ ਇਸ ਝੱਸ ਨੂੰ ਪੂਰਾ ਕਰਨ ਲਈ ਆਪਣੇ ਦੋਸਤਾਂ ਤੇ ਪਰਿਵਾਰ ਤੋਂ ਪੈਸੇ ਉਧਾਰੇ ਲੈ ਕੇ ਜੂਆ ਖੇਡਣਾਂ ਜਾਰੀ ਰੱਖਿਆ।
Read Also ਰਾਜ ਗਰੇਵਾਲ ਅਸਤੀਫਾ ਮਾਮਲੇ ‘ਚ ਨਵਾਂ ਮੋੜ, ਜੂਆ ਖੇੇਡਣ ਦੇ ਲੱਗ ਰਹੇ ਨੇ ਇਲਜ਼ਾਮ
ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਪੈਸੇ ਉਧਾਰੇ ਦਿੱਤੇ ਵੀ ਸਨ ਤਾਂ ਉਹ ਚੈੱਕ ਰਾਹੀਂ ਅਦਾ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸਾਰਾ ਕਰਜ਼ਾ ਮੋੜ ਦਿੱਤਾ ਹੈ ਤੇ ਹਰ ਕਰਜ਼ੇ ਦੀ ਅਦਾਇਗੀ ਬੜੇ ਹੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਤੇ ਇਸ ਨੂੰ ਟਰੇਸ ਵੀ ਕੀਤਾ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਦਿੱਤੇ ਆਪਣੇ ਇਸ ਬਿਆਨ ਵਿੱਚ ਗਰੇਵਾਲ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੇ ਆਪਣੇ ਵਿੱਤੀ ਮੁੱਦਿਆਂ ਤੇ ਜੂਏ ਦੀ ਸਮੱਸਿਆ ਤੋਂ ਪ੍ਰਧਾਨ ਮੰਤਰੀ ਦੇ ਆਫਿਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਦੀ ਜਾਣਕਾਰੀ ਮਿਲਣ ਤੋਂ ਕਿਤੇ ਪਹਿਲਾਂ ਜਾਣੂ ਕਰਵਾ ਦਿੱਤਾ ਸੀ।
ਸ਼ਨਿਚਰਵਾਰ ਨੂੰ ਚੀਫ ਗਵਰਮੈਂਟ ਵ੍ਹਿਪ ਮਾਰਕ ਹਾਲੈਂਡ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਕਿ ਉਹ ਲਿਖਤੀ ਤੌਰ ਉੱਤੇ ਹਾਊਸ ਆਫ ਕਾਮਨਜ਼ ਦੇ ਸਪੀਕਰ ਨੂੰ ਇਹ ਦੱਸ ਚੁੱਕੇ ਹਨ ਕਿ ਗਰੇਵਾਲ ਹੁਣ ਲਿਬਰਲ ਕਾਕਸ ਦਾ ਹਿੱਸਾ ਨਹੀਂ ਰਹੇ। ਪਾਰਲੀਆਮੈਂਟ ਦੀ ਵੈੱਬਸਾਈਟ ਉੱਤੇ ਉਨ੍ਹਾਂ ਦੇ ਐਮਪੀ ਵਾਲੇ ਪੇਜ ਉੱਤੇ ਵੀ ਇਹ ਸਪਸ਼ਟ ਨਜ਼ਰ ਆਉਂਦਾ ਹੈ ਤੇ ਚੇਂਬਰ ਵਿਚਲੀ ਉਨ੍ਹਾਂ ਦੀ ਸੀਟ ਵੀ ਖਾਲੀ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.