NewsBreaking NewsInternational

ਕੈਨੇਡਾ: ਆਪਸ ‘ਚ ਟਕਰਾਏ ਦੋ ਜਹਾਜ਼, ਪਾਇਲਟ ਦੀ ਮੌਤ

ਓਟਾਵਾ: ਕੈਨੇਡਾ ਦੇ ਓਟਾਵਾ ‘ਚ ਬੀਤੇ ਐਤਵਾਰ ਆਸਮਾਨ ‘ਚ ਇੱਕ ਹਾਦਸਾ ਵਾਪਰ ਗਿਆ ਜਿਸ ‘ਚ ਇਕ ਛੋਟਾ ਯਾਤਰੀ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ ‘ਚ ਓਨਟਾਰੀਓ ਦੇ ਕਾਰਪ ‘ਚ ਐਤਵਾਰ ਸਵੇਰੇ ਹੋਈ।
ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਸੇਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਜਹਾਜ਼ ਉਡਾ ਰਿਹਾ ਸੀ ਅਤੇ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ।

Read Also ਇੰਡੋਨੇਸ਼ੀਆ ਦਾ ਲਾਇਨ ਏਅਰ ਜਹਾਜ਼ ਹਾਦਸਾਗ੍ਰਸਤ

ਟਰਾਂਸਪੋਰਟ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਦੂਜੇ ਜਹਾਜ਼ ਨੂੰ ਓਟਾਵਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਭੇਜਿਆ ਗਿਆ, ਜਿੱਥੇ ਉਹ ਸੁਰੱਖਿਅਤ ਉਤਰ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਾਈਪਰ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਦੂਜੇ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਅਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪੁੱਜਾ। ਘਟਨਾ ‘ਚ ਪਾਈਪਰ ਜਹਾਜ਼ ਦਾ ਪਾਇਲਟ ਅਤੇ ਇਸ ‘ਚ ਸਵਾਰ ਯਾਤਰੀ ਸੁਰੱਖਿਅਤ ਹਨ। ਇਸ ਸਬੰਧੀ ਫਿਲਹਾਲ ਹੋਰ ਜਾਣਕਾਰੀ ਨਹੀਂ ਮਿਲ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button