Breaking NewsInternationalNews

ਇੰਡੋਨੇਸ਼ੀਆ ਦਾ ਲਾਇਨ ਏਅਰ ਜਹਾਜ਼ ਹਾਦਸਾਗ੍ਰਸਤ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪਾਂਕਲ ਪਿਨਾਂਗ ਜਾ ਰਿਹਾ ਲਾਇਨ ਏਅਰ ਦਾ ਜਹਾਜ਼ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਵਿੱਚ 188 ਯਾਤਰੀ ਸਵਾਰ ਸਨ। ਜਹਾਜ਼ ਟੇਕ ਆਫ ਦੇ 13 ਮਿੰਟ ਬਾਅਦ ਗਾਇਬ ਹੋ ਗਿਆ ਸੀ। ਹਾਦਸੇ ਦੀ ਵਜਾ ਹਲੇ ਪਤਾ ਨਹੀਂ ਲੱਗੀ ਹੈ। ਸਿੰਗਾਪੁਰ ਸਟੇਟ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦਾ ਸਵੇਰੇ 6:33 ਵਜੇ ਤੋਂ ਹੀ ਏਅਰ ਟਰੈਫਿਕ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਇੰਡੋਨੇਸ਼ੀਆ ਦੀ ਇੱਕ ਰਿਪੋਰਟ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਹ਼ਾਜ਼ ਹਾਦਸਾਗ੍ਰਸਤ ਹੋ ਗਿਆ ਹੈ।

Read Also ਭਾਰਤੀ ਫੌਜ ਦਾ ਜੈਗੂਆਰ ਏਅਰਕ੍ਰਾਫਟ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਗਾਇਬ ਹੋਇਆ ਜਹਾਜ਼ ਬੋਇੰਗ 737 ਮੈਕਸ-8 ਹੈ। ਦੁਨੀਆਂ ਭਰ ਦੀ ਉਡਾਨਾਂ ਦੀ ਜਾਣਕਾਰੀ ਰੱਖਣ ਵਾਲੀ ਵੈਬਸਾਈਟ ਫਲਾਈਟ ਰਡਾਰ ਨੇ ਦੱਸਿਆ ਕਿ ਜਦੋਂ ਜਹਾਜ਼ 5000 ਫੁੱਟ ਦੀ ਉੱਚਾਈ ਤੱਕ ਪਹੁੰਚ ਚੁੱਕਿਆ ਸੀ। ਪਰ ਕੁਝ ਦੇਰ ਬਾਅਦ ਉਸਦੀ ਉੱਚਾਈ ਘੱਟ ਹੁੰਦੀ ਗਈ। ਜਿਸ ਸਮੇਂ ਜਹਾਜ਼ ਦਾ ਸਿਗਨਲ ਟੁੱਟਿਆ ਉਸ ਸਮੇਂ ਜਹਾਜ਼ 3650 ਫੁੱਟ ਦੀ ਉੱਚਾਈ ਤੇ ਸੀ। ਬਚਾਅ ਦਲ ਇਸਨੂੰ ਲੱਭਣ ਦਾ ਯਤਨ ਕਰ ਰਿਹਾ ਹੈ। ਪਰ ਇਸ ਵਿੱਚ ਹੁਣ ਤੱਕ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button