Breaking NewsD5 specialIndiaNewsPress ReleasePunjabTop News

ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਨਾਲ ਲੈ ਕੇ ਵੱਡਾ ਐਲਾਨ

ਅੰਮ੍ਰਿਤਸਰ/ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਕੇਜਰੀਵਾਲ ਦੀ ਇਹ ਪ੍ਰੈੱਸ ਕਾਨਫ਼ਰੰਸ ਅੰਮ੍ਰਿਤਸਰ ਵਿੱਚ ਭਗਵੰਤ ਮਾਨ ਨੂੰ ਨਾਲ ਲੈ ਕੇ ਕੀਤੀ ਗਈ।

D5 Punjabi Election Survey : Dhuri ਹਲਕੇ ਦਾ ਹਾਲ | D5 Channel Punjabi

ਇਸ ਮੌਕੇ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਉਨ੍ਹਾਂ ਨੇ ਆਪਣੇ ਐਲਾਨ ਵਿੱਚ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ‘ਤੇ ਹਰ ਸਰਕਾਰੀ ਦਫ਼ਤਰ ਵਿੱਚ ਬਾਬਾ ਸਾਹਿਬ ਅੰਬੇਦਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਤਸਵੀਰ ਲਗਾਈ ਜਾਵੇਗੀ।

ਕੇਜਰੀਵਾਲ ਤੇ ਮਾਨ ਨੇ ਲਿਆਤੀ ਹਨੇਰੀ, ਖ਼ੁਸ਼ ਕਰਤੇ ਪੰਜਾਬੀ, ਦਿੱਤਾ ਖੁੱਲ੍ਹਾ ਆਫ਼ਰ ! D5 Channel Punjabi

ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕਿਸੇ ਵੀ ਨੇਤਾ ਜਾਂ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਸ਼ਹੀਦ-ਭਗਤ-ਸਿੰਘ ਅਤੇ ਡਾ. ਅੰਬੇਦਕਰ ਸਾਹਿਬ ਦਾ ਦੇਸ਼ ਦੀ ਆਜ਼ਾਦ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਪਰ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਲੋਕ ਭੁੱਲਾ ਰਹੇ ਹਨ।

ਬਾਦਲਾਂ ਨੇ ਹਿਲਾਤੀ ਸਿਆਸਤ, ਬੀਜੇਪੀ ਦਾ ਪੱਟ ਲਿਆ ਵੱਡਾ ਲੀਡਰ, ਦੇਖਦੇ ਰਹਿ ਗਏ ਬੀਜੇਪੀ ਵਾਲੇ | D5 Channel Punjabi

ਕੇਜਰੀਵਾਲ ਨੇ ਕਾਨਫ਼ਰੰਸ ਦੌਰਾਨ ਕਿਹਾ ਕਿ ਦਿੱਲੀ ਵਿੱਚ 26 ਜਨਵਰੀ ਮੌਕੇ ’ਤੇ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਵਿੱਚ ਡਾ. ਅੰਬੇਡਕਰ ਜੀ ਦੇ ਵਿਚਾਰਾਂ ਦੀ ਚੱਲੇਗੀ, ਇਸੇ ਤਰ੍ਹਾਂ ਪੰਜਾਬ ਵਿੱਚ ਵੀ ਸ਼ਹੀਦ-ਏ-ਆਜ਼ਮ ਅਤੇ ਬਾਬਾ ਸਾਹਿਬ ਦੇ ਵਿਚਾਰਾਂ ਦੀ ਹੀ ਚੱਲੇਗੀ ਤਾਂ ਜੋ ਲੋਕ ਤਸਵੀਰਾਂ ਨੂੰ ਵੇਖ ਕੇ ਹਮੇਸ਼ਾ ਪ੍ਰੇਰਣਾ ਲੈਂਦੇ ਰਹਿਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button