Breaking NewsD5 specialIndiaNewsTop News

ਕੇਜਰੀਵਾਲ ਬੋਲੇ – ਦਿੱਲੀ ਦੇ ਕੋਲ ਬਚੀ ਕੁਝ ਦਿਨਾਂ ਦੀ ਵੈਕਸੀਨ, ਕੇਂਦਰ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ ਦਾ ਫਾਰਮੂਲਾ ਸਾਰੀਆਂ ਸਮਰਥਾਵਾਨ ਕੰਪਨੀਆਂ ਲਈ ਸਰਵਜਨਿਕ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਮੁਤਾਬਕ ਇਹ ਫਾਮੂਰਲਾ ਹੋਰ ਕੰਪਨੀਆਂ ਨੂੰ ਵੀ ਦੇਣ ਨਾਲ ਜਿਆਦਾ ਵੈਕਸੀਨ ਦਾ ਉਤਪਾਦਨ ਹੋਵੇਗਾ ਅਤੇ ਸਾਰਿਆਂ ਨੂੰ ਵੈਕਸੀਨ ਲਗਾਈ ਜਾ ਸਕੇਗੀ। ਉਨ੍ਹਾਂ ਨੇ ਇਹ ਚਿੰਤਾ ਵੀ ਜਤਾਈ ਕਿ ਦਿੱਲੀ ਦੇ ਕੋਲ ਅਗਲੇ ਕੁਝ ਹੀ ਦਿਨਾਂ ਦੀ ਵੈਕਸੀਨ ਬਚੀ ਹੈ।

ਇੱਕੋ ਪਰਿਵਾਰ ਦੇ ਜੀਆਂ ਨਾਲ ਵਾਪਰਿਆ ਭਾਣਾ ! ਪਿੰਡ ਦੀਆਂ ਗਲੀਆਂ ਹੋਈਆਂ ਸੁੰਨੀਆਂ ! ਲੋਕ ਘਰਾਂ ‘ਚ ਹੋਏ ਬੰਦ !

ਕੇਜਰੀਵਾਲ ਨੇ ਕਿਹਾ ਕਿ ਵੈਕਸੀਨ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਅੱਜ ਕੇਵਲ ਦੋ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਮਿਲ ਕੇ ਮਹੀਨੇ ‘ਚ ਕੇਵਲ 6 – 7 ਕਰੋੜ ਵੈਕਸੀਨ ਬਣਾਉਂਦੀਆਂ ਹਨ। ਅਜਿਹੇ ‘ਚ ਦੇਸ਼ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣ ‘ਚ ਦੋ ਸਾਲ ਤੋਂ ਜਿਆਦਾ ਦਾ ਸਮਾਂ ਲੱਗ ਜਾਵੇਗਾ। ਉਦੋਂ ਤੱਕ ਕੋਵਿਡ ਦੀਆਂ ਪਤਾ ਨਹੀਂ ਕਿੰਨੀਆਂ ਲਹਿਰਾ ਆ ਜਾਣਗੀਆਂ,ਕਿੰਨੀ ਬਰਬਾਦੀ ਹੋ ਜਾਵੇਗੀ। ਇਸ ਲਈ ਇਹ ਜਰੂਰੀ ਹੈ ਕਿ ਅਸੀ ਭਾਰਤ ‘ਚ ਵੈਕਸੀਨ ਦਾ ਉਤਪਾਦਨ ਲੜਾਈ ਪੱਧਰ ‘ਤੇ ਕਰੀਏ।

ਲਓ ਕਿਸਾਨਾਂ ਨੇ ਘੇਰ ਲਏ ਅੰਬਾਨੀਆਂ ਦੇ ਬੰਦੇ,ਲਾਉਣ ਆਏ ਸੀ 5G ਦਾ ਟਾਵਰ,ਬੱਸ ਫੇਰ ਭਜਾਏ ਅੱਗੇ-ਅੱਗੇ

ਦੇਸ਼ ਦੇ ਹਰ ਨਾਗਰਿਕ ਨੂੰ ਅਗਲੇ ਕੁਝ ਮਹੀਨਿਆਂ ‘ਚ ਵੈਕਸੀਨ ਲਗਾਉਣ ਦੀ ਰਾਸ਼ਟਰੀ ਯੋਜਨਾ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਇਹ ਪਾਵਰ ਹੈ। ਵੈਕਸੀਨ ਬਣਾਉਣ ਦਾ ਫਾਮੂਰਲਾ ਇਨ੍ਹਾਂ ਕੰਪਨੀਆਂ ਤੋਂ ਲੈ ਕੇ ਸਾਰਵਜਨਿਕ ਕੀਤਾ ਜਾ ਸਕਦਾ ਹੈ ਅਤੇ ਇਹ ਸੁਨਿਸਚਿਤ ਕੀਤਾ ਜਾਵੇ ਕਿ ਭਾਰਤ ‘ਚ ਜੋ ਵੀ ਪਲਾਂਟ ਵੈਕਸੀਨ ਬਣਾਉਣ ਵਿੱਚ ਸਮਰਥਾਵਾਨ ਹਨ, ਉਨ੍ਹਾਂ ਨੂੰ ਇਹ ਫਾਰਮੂਲਾ ਦਿੱਤਾ ਜਾਵੇ। ਹਰ ਇੱਕ ਭਾਰਤੀ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ। ਇਹੀ ਇੱਕ ਤਰੀਕਾ ਹੈ ਜਿਸਦੇ ਨਾਲ ਅਸੀ ਜ਼ਲਦ ਤੋਂ ਜ਼ਲਦ ਹਰ ਇੱਕ ਭਾਰਤੀ ਨੂੰ ਵੈਕਸੀਨ ਲਗਾ ਸਕਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button