Breaking NewsD5 specialIndiaNewsPoliticsPunjabUncategorized

ਕੇਜਰੀਵਾਲ ਨੇ ਬੀਜੇਪੀ ਦੇ ਉਡਾਏ ਤੋਤੇ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਇਸ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਜ਼ੁਬਾਨੀ ਜੰਗ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੇ ਕਿਸੇ ਵੀ ਮੁੱਦੇ ‘ਤੇ ਬਹਿਸ ਦੀ ਚੁਣੋਤੀ ਦਿੱਤੀ ਸੀ। ਕੇਜਰੀਵਾਲ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਭਾਜਪਾ ਨੂੰ ਚੁਣੋਤੀ ਦਿੱਤੀ ਸੀ ਕਿ ਆਪਣਾ ਮੁੱਖਮੰਤਰੀ ਅਹੁਦੇ ਦਾ ਚਿਹਰਾ ਘੋਸ਼ਿਤ ਕਰਨ।

Arvind Kejriwal Challenge to BJP | Amit Shah | Modi | Delhi Election 2020

ਉਨ੍ਹਾਂ ਦੇ ਮੁੱਖਮੰਤਰੀ ਦੇ ਪਦ ਦੇ ਚਿਹਰੇ ਨਾਲ ਬਹਿਸ ਕਰਨ ਨੂੰ ਤਿਆਰ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਨੂੰ ਬੁੱਧਵਾਰ ਨੂੰ ਇੱਕ ਵਜੇ ਤੱਕ ਦਾ ਸਮਾਂ ਦਿੱਤਾ ਸੀ ਪਰ ਭਾਜਪਾ ਨੇ ਆਪਣੇ ਮੁੱਖਮੰਤਰੀ ਦਾ ਚਿਹਰਾ ਘੋਸ਼ਿਤ ਨਹੀ ਕੀਤਾ ਹੈ। ਭਾਜਪਾ ਦੇ ਕੋਲ ਚੋਣ ਲੜਨ ਲਈ ਨਾ ਮੁੱਦਾ ਹੈ ਅਤੇ ਨਹੀਂ ਹੀ ਚਿਹਰਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਜਪਾ ਦੇ ਕੋਲ ਮੁੱਖਮੰਤਰੀ ਦੇ ਪਦ ਦਾ ਚਿਹਰਾ ਹੀ ਨਹੀ ਹੈ।

ਪੰਜਾਬ ‘ਚ ਹੋਇਆ ਪੁਲਿਸ ਮੁਕਾਬਲਾ, ਗੋਲੀਆਂ ਨੇ ਸੁੰਨ ਕੀਤੇ ਲੋਕ, ਦਹਿਸ਼ਤ ਮਾਹੌਲ, ਕੋਠੀ ‘ਚੋਂ ਚੱਲੀਆਂ ਗੋਲੀਆਂ

ਅਮਿਤ ਸ਼ਾਹ ਕਹਿੰਦੇ ਹਨ ਕਿ ਉਹ ਮੁੱਖਮੰਤਰੀ ਬਣਾਉਣਗੇ। ਇਸ ਲਈ ਅਸੀ ਅਮਿਤ ਸ਼ਾਹ ਨਾਲ ਬਹਿਸ ਕਰਨ ਨੂੰ ਤਿਆਰ ਹਾਂ। ਉਹ ਆਉਣ ਅਤੇ ਦੱਸਣ ਕੀ ਤੁਸੀਂ ਦਿੱਲੀ ਲਈ ਕੀ ਕੀਤਾ ਹੈ। ਅਮਿਤ ਸ਼ਾਹ ਜਿੱਥੇ ਕਹਿਣਗੇ ਉਨ੍ਹਾਂ ਨੂੰ ਬਹਿਸ ਕਰਨ ਨੂੰ ਤਿਆਰ ਹਨ। ਬਹਿਸ ਚੰਗੀ ਗੱਲ ਹੈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਅਮਿਤ ਸ਼ਾਹ ਨੂੰ ਖੁੱਲੇਆਮ ਸੱਦਾ ਦਿੰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button