PunjabPunjabTop News

ਕੇਂਦਰ ਵੱਲੋਂ 31 ਮਾਰਚ 2025 ਤੱਕ ਕਣਕ ਖੁੱਲ੍ਹੀ ਮੰਡੀ ‘ਚ ਵੇਚਣ ਦਾ ਕੀਤਾ ਫ਼ੈਸਲਾ

ਕੇਂਦਰ ਸਰਕਾਰ ਨੇ ਐਫ਼.ਸੀ.ਆਈ. ਦੇ ਬਫ਼ਰ ਸਟਾਕ ‘ਚੋਂ 25 ਲੱਖ ਟਨ ਕਣਕ ਓ.ਐਮ.ਐਸ.ਐਸ. ਸਕੀਮ ਤਹਿਤ ਖੁੱਲ੍ਹੀ ਮੰਡੀ ‘ਚ 31 ਮਾਰਚ 2025 ਤੱਕ ਵੇਚਣ ਦਾ ਫ਼ੈਸਲਾ ਕੀਤਾ ਹੈ | ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਅਮਰਵੇਲ ਵਾਂਗ ਵੱਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਵੇਗੀ | ਪਿਛਲੇ ਸਾਲ ਕਣਕ ਦਾ ਐਮ.ਐਸ.ਪੀ. 2275 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਇਸ ਸਾਲ ਲਈ ਕੇਂਦਰ ਸਰਕਾਰ ਨੇ 150 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2325 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਪਰ ਖੁੱਲ੍ਹੀ ਮੰਡੀ ਕਣਕ ਦਾ ਭਾਅ ਹੌਲੀ-ਹੌਲੀ ਵੱਧ ਕੇ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਹੋ ਚੁੱਕਾ ਸੀ | ਭਾਵੇਂ ਕੇਂਦਰ ਸਰਕਾਰ ਨੇ ਅਜੇ ਤੱਕ ਕਣਕ ਵੇਚਣ ਦੇ ਫ਼ੈਸਲੇ ਦੀ ਤਰੀਕ ਨਹੀਂ ਦੱਸੀ ਪਰ ਇਸ ਫ਼ੈਸਲੇ ਨਾਲ ਬਾਜ਼ਾਰ ‘ਚ ਕਣਕ ਦਾ ਭਾਅ 150 ਤੋਂ 200 ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਗਏ ਹਨ ਸੀ. ਆਈ. ਵਲੋਂ ਈ ਨਿਲਾਮੀ ਰਾਹੀਂ ਆਟਾ ਚੱਕੀ ਵਾਲਿਆਂ, ਕਣਕ ਤੋਂ ਪ੍ਰੋਸੈਸਿੰਗ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਨੂੰ 2325 ਰੁਪਏ ਪ੍ਰਤੀ ਕੁਇੰਟਲ ‘ਚ ਏ ਗਰੇਡ ਅਤੇ 2300 ਰੁਪਏ ਪ੍ਰਤੀ ਕੁਇੰਟਲ ‘ਚ ਯੂ.ਆਰ.ਐਸ. ਕਣਕ ਦੀ ਵਿੱਕਰੀ ਕੀਤੀ ਜਾਵੇਗੀ | ਐਫ਼.

ਸੀ. ਆਈ. ਕੋਲ 31 ਅਕਤੂਬਰ 2024 ਨੂੰ 222.64 ਲੱਖ ਟਨ ਕਣਕ ਬਫ਼ਰ ਸਟਾਕ ਸੀ ਜੇਕਰ ਐਫ਼.ਸੀ. ਆਈ. 25 ਲੱਖ ਟਨ ਕਣਕ ਖੁੱਲ੍ਹੀ ਮੰਡੀ ‘ਚ ਵੇਚ ਦਿੰਦੀ ਹੈ ਤਾਂ 197 ਲੱਖ ਟਨ ਕਣਕ ਬਫਰ ਸਟਾਕ ‘ਚ ਬਚ ਜਾਵੇਗੀ ਜੋ ਕਿ ਸਰਕਾਰੀ ਮਾਪਦੰਡ ਅਨੁਸਾਰ ਲੋੜੀਂਦੇ ਘੱਟੋ-ਘੱਟ ਬਫਰ ਸਟਾਕ ਨਾਲੋਂ ਵੱਧ ਹੈ | ਕੇਂਦਰ ਸਰਕਾਰ ਦਾ ਇਹ ਫ਼ੈਸਲਾ ਭਾਵੇਂ ਖਪਤਕਾਰਾਂ ਦੇ ਹਿਤਾਂ ਲਈ ਤਾਂ ਢੁਕਵਾਂ ਹੈ ਪਰ ਕਾਸ਼ਤਕਾਰਾਂ ਦੇ ਹਿਤਾਂ ਦੇ ਉਲਟ ਹੈ ਕਿਉਂਕਿ ਜੇਕਰ ਬਾਜ਼ਾਰ ‘ਚ ਕਣਕ ਦੇ ਭਾਅ ਇਸੇ ਤਰ੍ਹਾਂ ਵਧਦੇ ਰਹਿੰਦੇ ਤਾਂ ਨਵੇਂ ਸੀਜ਼ਨ ‘ਚ ਕੇਂਦਰ ਸਰਕਾਰ ਦਾ ਐਮ.ਐਸ.ਪੀ. ‘ਤੇ ਕਣਕ ਖ਼ਰੀਦਣ ਦਾ ਟੀਚਾ ਪੂਰਾ ਨਹੀਂ ਸੀ ਹੋਣਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button