Breaking NewsD5 specialEntertainmentNewsPoliticsPunjab

ਕੇਂਦਰ ਨੇ ਵਧਾਈ MP Sunny Deol ਦੀ Security, ਮਿਲੀ Y Category ਦੀ ਸੁਰੱਖਿਆ

ਨਵੀਂ ਦਿੱਲੀ :  ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ  ਦੀ ਸੁਰੱਖਿਆ ਵਧਾਈ ਹੈ। ਸੰਨੀ ਦਿਓਲ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ, ਯਾਨੀ ਹੁਣ ਉਨ੍ਹਾਂ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ। ਗ੍ਰਹਿ ਮੰਤਰਾਲੇ ਦੇ ਸੂਤਰਾਂ ਦੀ ਮੰਨੀਏ ਤਾਂ ਆਈਬੀ ਦੀ ਰਿਪੋਰਟ ਅਤੇ ਸੰਨੀ ਦਿਓਲ ਨੂੰ ਲੈ ਕੇ ਥਰੇਟ ਪਰਸੈਪਸ਼ਨ ਦੇ ਆਧਾਰ ‘ਤੇ ਇਹ ਸੁਰੱਖਿਆ ਦਿੱਤੀ ਗਈ ਹੈ। ਸੰਨੀ ਦਿਓਲ ਨੂੰ ਜੋ Y ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ, ਉਸ ‘ਚ ਉਨ੍ਹਾਂ ਦੇ ਨਾਲ 11 ਜਵਾਨ ਰਹਿਣਗੇ, ਇਸਤੋਂ ਇਲਾਵਾ ਦੋ PSO ਵੀ ਮੌਜੂਦ ਰਹਿਣਗੇ।

ਵੱਡੇ ਕਾਂਗਰਸੀ ਲੀਡਰ ਨੇ ਕੱਢੇ ਵੱਟ! ਸੁਣਕੇ ਆਏ ਕੇਂਦਰ ਸਰਕਾਰ ਨੂੰ ਪਸੀਨੇ !

ਦੱਸ ਦਈਏ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ। ਗੁਰਦਾਸਪੁਰ ਭਾਰਤ ਅਤੇ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਹੈ, ਅਜਿਹੇ ‘ਚ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਸੰਨੀ ਦਿਓਲ ਦੀ ਸੁਰੱਖਿਆ ਅਜਿਹੇ ਸਮੇਂ ‘ਚ ਵਧਾਈ ਗਈ ਹੈ, ਜਦੋਂ ਪੰਜਾਬ ‘ਚ ਖੇਤੀਬਾੜੀ ਕਾਨੂੰਨਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਵੀ ਬੀਜੇਪੀ ਦੇ ਆਗੂਆਂ, ਮੰਤਰੀਆਂ ਦੇ ਘਿਰਾਉ ਦੀ ਗੱਲ ਕਹੀ ਹੈ।

ਹੁਣੇ-ਹੁਣੇ ਆਈ ਮਾੜੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ

ਬੀਜੇਪੀ ਪੰਜਾਬ,  ਹਰਿਆਣਾ ਅਤੇ ਉੱਤਰ ਭਾਰਤ ਦੇ ਹੋਰ ਰਾਜਾਂ ‘ਚ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਸੰਨੀ ਦਿਓਲ ਪੰਜਾਬ ਤੋਂ ਹੀ ਆਉਂਦੇ ਹਨ, ਅਜਿਹੇ ‘ਚ ਲੰਬੇ ਸਮੇਂ ਤੱਕ ਖੇਤੀਬਾੜੀ ਕਨੂੰਨਾਂ ਦੇ ਮਸਲੇ ‘ਤੇ ਉਨ੍ਹਾਂ ਦੀ ਚੁੱਪੀ ‘ਤੇ ਸਵਾਲ ਉੱਠੇ ਸਨ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਕਿਸਾਨਾਂ  ਦੇ ਹੱਕ ‘ਚ ਫੈਸਲਾ ਲੈਂਦੀ ਹੈ, ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਉਹ ਕਿਸਾਨਾਂ ਦੇ ਨਾਲ ਹਨ।

🔴LIVE | ਲਓ ਜੀ! ਕਿਸਾਨਾਂ ਦਾ ਕੇਂਦਰ ਨੂੰ ਠੋਕਵਾਂ ਜਵਾਬ!ਕੀਤਾ ਵੱਡਾ ਐਲਾਨ, ਕੇਂਦਰ ਵੱਲੋਂ ਨਵਾਂ ਫਰਮਾਨ ਜਾਰੀ !

ਸੰਨੀ ਦਿਓਲ ਦੇ ਪਿਤਾ ਅਤੇ ਬਾਲੀਵੁਡ ਸੁਪਰਸਟਾਰ ਧਰਮਿੰਦਰ ਨੇ ਵੀ ਟਵੀਟ ਕਰ ਕਿਸਾਨਾਂ  ਦੇ ਮਸਲੇ ‘ਤੇ ਚਿੰਤਾ ਵਿਅਕਤ ਕੀਤੀ ਸੀ, ਧਰਮਿੰਦਰ ਨੇ ਟਵੀਟ ਕੀਤਾ ਸੀ ਕਿ ਠੰਡ  ਦੇ ਇਸ ਮੌਸਮ ‘ਚ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਹਨ,  ਅਜਿਹੇ ‘ਚ ਸਰਕਾਰ ਜ਼ਲਦ ਹੀ ਕੁਝ ਕਰੇ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਅਕਾਲੀ ਦਲ ਨੇ ਸਾਥ ਛੱਡ ਦਿੱਤਾ, ਫਿਰ ਖੇਤੀਬਾੜੀ ਕਾਨੂੰਨਾਂ  ਦੇ ਮਸਲੇ ‘ਤੇ ਕਿਸਾਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ। ਸਰਕਾਰ ਅਤੇ ਕਿਸਾਨਾਂ ਦੇ ‘ਚ ਕਈ ਰਾਊਂਡ ਦੀ ਗੱਲ ਹੋ ਗਈ ਹੈ ਪਰ ਕੋਈ ਨਤੀਜ਼ਾ ਨਹੀਂ ਨਿਕਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button