ਮਹਾਨਗਰ ਵਿਚ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਕਰੋੜਾਂ ਰੁਪਏ ਦੀ ਅਚੱਲ ਜਾਇਦਾਦ ਹੜੱਪਣ ਅਤੇ ਉਸ ‘ਤੇ ਭਾਰੀ ਲੋਨ ਲੈਣ ਦਾ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਮੁਲਜ਼ਮਾਂ ਨੇ ਇਕ ਔਰਤ ਦੀ ਕੀਮਤੀ ਜਾਇਦਾਦ ਨੂੰ ਫਰਜ਼ੀ ‘ਟਰਾਂਸਫਰ ਡੀਡ’ ਰਾਹੀਂ ਆਪਣੇ ਨਾਂ ਟਰਾਂਸਫਰ ਕਰਵਾਇਆ ਅਤੇ ਉਸ ‘ਤੇ ‘ਟਾਟਾ ਕੈਪੀਟਲ’ ਤੋਂ 10 ਕਰੋੜ ਰੁਪਏ ਦਾ ਲੋਨ ਲੈ ਲਿਆ। ਪੀੜਤਾ ਨੈਨਸੀ ਜਿੰਦਲ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਸੰਜੀਵ ਕੁਮਾਰ, ਹੇਮੰਤ ਕੁਮਾਰ, ਸੰਜੀਵ ਕੌਸ਼ਲ ਅਤੇ ਕਵਿਤਾ ਗੁਪਤਾ ਖਿਲਾਫ ਧੋਖਾਧੜੀ ਅਤੇ ਜਾਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੈਨਸੀ ਜਿੰਦਲ ਨੇ ਦੋਸ਼ ਲਾਇਆ ਕਿ ਮੁਲਜ਼ਮ ਸੰਜੀਵ ਕੁਮਾਰ ਅਤੇ ਉਸਦੀ ਪਤਨੀ ਕਵਿਤਾ ਗੁਪਤਾ ਨੇ ਆਪਸੀ ਮਿਲੀਭੁਗਤ ਅਤੇ ਸਾਜ਼ਿਸ਼ ਤਹਿਤ ਉਸਦੀ ਜਾਇਦਾਦ ਹੜੱਪਣ ਦਾ ਜਾਲ ਬੁਣਿਆ। ਸੰਜੀਵ ਕੁਮਾਰ ਨੇ ਇਕ ਪੂਰੀ ਤਰ੍ਹਾਂ ਫਰਜ਼ੀ ਅਤੇ ਜਾਲੀ ‘ਟਰਾਂਸਫਰ ਡੀਡ’ ਤਿਆਰ ਕੀਤੀ, ਜਿਸ ਰਾਹੀਂ ਉਸ ਨੇ ਪੀੜਤਾ ਦੀ ਜਾਇਦਾਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਆਪਣੀ ਪਤਨੀ ਕਵਿਤਾ ਗੁਪਤਾ ਦੇ ਨਾਂ ਟਰਾਂਸਫਰ ਕਰਵਾ ਲਿਆ। ਇੰਨਾ ਹੀ ਨਹੀਂ, ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਮੁਲਜ਼ਮਾਂ ਨੇ ਮਾਲ ਵਿਭਾਗ ਤੋਂ ਇੰਤਕਾਲ ਨੰਬਰ 18069 (ਮਿਤੀ: 09 ਫਰਵਰੀ 2022) ਵੀ ਆਪਣੇ ਪੱਖ ਵਿਚ ਮਨਜ਼ੂਰ ਕਰਵਾ ਲਿਆ।
ਜਾਇਦਾਦ ਨੂੰ ਕਾਗਜ਼ਾਂ ਵਿਚ ਆਪਣੀ ਪਤਨੀ ਦੇ ਨਾਂ ਕਰਵਾਉਣ ਤੋਂ ਬਾਅਦ ਮੁਲਜ਼ਮ ਸੰਜੀਵ ਕੁਮਾਰ ਨੇ ਉਸ ਜਾਇਦਾਦ ਨੂੰ Tata Capital Financial Services Ltd. ਕੋਲ ਗਿਰਵੀ ਰੱਖ ਦਿੱਤਾ ਅਤੇ ਉਸ ‘ਤੇ 10 ਕਰੋੜ ਰੁਪਏ ਦਾ ਭਾਰੀ-ਭਰਕਮ ਲੋਨ ਲੈ ਕੇ ਰਕਮ ਹੜੱਪ ਲਈ। ਜਦੋਂ ਪੀੜਤਾ ਨੂੰ ਇਸ ਪੂਰੀ ਜਾਲਸਾਜ਼ੀ ਅਤੇ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ।
ਪੀੜਤਾ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋਸ਼ਾਂ ਨੂੰ ਸਹੀ ਪਾਇਆ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਸੰਜੀਵ ਕੁਮਾਰ, ਉਸ ਦੀ ਪਤਨੀ ਕਵਿਤਾ ਗੁਪਤਾ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਖ਼ਿਲਾਫ਼ ਧੋਖਾਧੜੀ, ਜਾਲੀ ਦਸਤਾਵੇਜ਼ ਤਿਆਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.