Breaking NewsD5 specialIndiaNewsTop News

ਕੁੰਡਲੀ ਬਾਰਡਰ ‘ਤੇ ਇੱਕ ਨਿਹੰਗ ਜਥੇਬੰਦੀ ਨੇ ਕਿਸਾਨ ਅੰਦੋਲਨ ਸਥਾਨ ਤੋਂ ਵਾਪਸ ਜਾਣ ਦੀ ਕੀਤੀ ਤਿਆਰੀ, ਟਰੱਕਾਂ ‘ਚ ਲੱਦਿਆ ਸਮਾਨ 

ਨਵੀਂ ਦਿੱਲੀ : ਹਰਿਆਣਾ ਦੇ ਸੋਨੀਪਤ ‘ਚ ਕੁੰਡਲੀ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਫਿਲਹਾਲ ਅੰਦੋਲਨ ਜਾਰੀ ਰੱਖਣ ਦੀ ਘੋਸ਼ਣਾ ਦੇ ਦੂਜੇ ਦਿਨ ਟੀਡੀਆਈ ਦੇ ਕੋਲ ਧਰਨਾਰਤ ਨਿਹੰਗਾਂ ਦੀ ਇੱਕ ਜਥੇਬੰਦੀ ਨੇ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਦੇ ਮੈਬਰਾਂ ਨੇ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਕਾਨੂੰਨ ਵਾਪਸ ਲੈ ਕੇ ਉਨ੍ਹਾਂ ਦੀ ਮੰਗ ਮੰਨ ਲਈ ਹੈ।

Khabran Da Sira : Navjot Sidhu ਬਣੇਗਾ ਅਗਲਾ ਮੁੱਖ ਮੰਤਰੀ ? ਭਾਜਪਾ ਨਾਲ ਢੀਂਡਸਿਆ ਦਾ ਗੱਠਜੋੜ ? ਫਿਰ ਭੜਕੇ ਕਿਸਾਨ

ਹੁਣ ਉਨ੍ਹਾਂ ਨੂੰ ਜਾਣ ਦੇ ਆਦੇਸ਼ ਹੋਏ ਹਨ। ਬਾਕੀ ਛੋਟੀਆਂ – ਮੋਟੀਆਂ ਮੰਗਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇਖੇਗਾ। ਕੁੰਡਲੀ ਬਾਰਡਰ ‘ਤੇ 4 ਦਸੰਬਰ ਨੂੰ ਹੋਈ ਐਸਕੇਐਮ ਦੀ ਅਹਿਮ ਬੈਠਕ ‘ਚ ਨੇਤਾਵਾਂ ਨੇ ਐਮਐਸਪੀ ਗਾਰੰਟੀ ਕਾਨੂੰਨ ਸਮੇਤ ਬਾਕੀ ਸਾਰੀਆਂ 6 ਰਹਿਦੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਕੁੰਡਲੀ ‘ਚ ਟੀਡੀਆਈ ਮਾਲ ਦੇ ਕੋਲ ਧਰਨਾਰਤ ਗੁਰਦਾਸਪੁਰ ਦੇ ਗੁਰੂ ਨਾਨਕ ਦੇਵ ਪੰਥ ਨਾਮ ਦੀ ਨਿਹੰਗ ਜਥੇਬੰਦੀ ਨੇ ਵਾਪਸੀ ਦਾ ਐਲਾਨ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button