Breaking NewsD5 specialNewsPunjab

ਕੁਦਰਤ ਨਾਲ ਸਾਂਝ ਪਾਉਣ ਵਾਲੇ ਕਿਸਾਨ ਤਰੱਕੀਆਂ ਦੇ ਰਾਹ ਦੇਖੋ ਕਿਵੇਂ ਪਏ

ਮੁਕਤਸਰ : ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਮੁਕਤਸਰ ਜ਼ਿਲੇ ਦੇ ਪਿੰਡ ਮਹਿਰਾਜ ਦੇ ਕਿਸਾਨ ਜਸਵਿੰਦਰ ਸਿੰੰਘ ਤੇ ਸੰਤੋਖ ਸਿੰਘ ਨੇ। ਇੰਨਾਂ ਨੇ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਰੋਟਾਵੇਟਰ ਅਤੇ ਹੈਪੀ ਸੀਡਰ ਦਾ ਸੁਮੇਲ ਹੈ। ਜੋ ਕਿ ਪਰਾਲੀ ਦੇ ਨਿਪਟਾਰੇ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਮਸ਼ੀਨ ਨੂੰ ਬਣਾਉਣ ਤੇ ਸਮਾਂ ਤਿੰਨ ਸਾਲ ਲੱਗਿਆ ਅਤੇ ਅੱਜ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਸਾਹਮਣੇ ਇਸਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ।

Read Also ਪੰਜਾਬ ਆ ਕੇ ਕਿਸਾਨਾਂ ‘ਤੇ ਭੜਕੇ ਕੇਜਰੀਵਾਲ!

ਜਸਵਿੰਦਰ ਸਿੰਘ ਜੋ ਕਿ ਪਿਛਲੇ 7 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਇਸਦਾ ਨਿਪਟਾਰਾ ਕਰ ਰਹੇ ਹਨ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਇਸ ਕਿਸਾਨ ਦੇ ਮਨ ਵਿਚ ਸੋਚ ਸੀ ਕਿ ਅਜਿਹੀ ਮਸ਼ੀਨ ਬਣਾਈ ਜਾਵੇ। ਜੋ ਪਰਾਲੀ ਵਾਲੇ ਖੇਤ ਵਿਚ ਚੱਲ ਸਕੇ ਅਤੇ ਸਿੱਧੇ ਤੌਰ ਤੇ ਕਣਕ ਦੀ ਬਿਜਾਈ ਕਰ ਸਕੇ। ਜਸਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਸਿਹਤ ਤੇ ਜਿੱਥੇ ਬੁਰਾ ਅਸਰ ਹੁੰਦਾ ਹੈ ਉਥੇ ਹੀ ਇਸ ਨਾਲ ਵਾਤਾਵਰਨ ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਲੋਕਾਂ ਲਈ ਪ੍ਰਦੁਸ਼ਣ ਵੱਡੀ ਮੁਸਕਿਲ ਬਣਦਾ ਹੈ। ਪਰਾਲੀ ਨੂੰ ਅੱਗ ਲਾਉਣਾ ਜਿਥੇ ਵਾਤਾਵਰਨ ਲਈ ਘਾਤਕ ਸਮੱਸਿਆ ਬਣ ਚੁਕੇ ਹੈ, ਉਥੇ ਹੀ ਕਿਸਾਨਾਂ ਵੱਲੋਂ ਇਸ ਤਰਾਂ ਦੇ ਉਪਰਾਲੇ ਕਰਨੇ ਵੀ ਸ਼ਲਾਗਾਯੋਗ ਕਦਮ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button