Breaking NewsD5 specialIndiaNews

ਕੁਝ ਕੁ ਦਿਨਾਂ ਦੇ ਪੁੱਤ ਨੂੰ ਛੱਡ ਫੌਜੀ ਪਿਤਾ ਚਲਾ ਗਿਆ ਸੀ ਜੰਗ ‘ਤੇ, ਇਮਰਾਨ ਸਾਬ੍ਹ ਇਸ ਪਰਿਵਾਰ ਦੀ ਵੀ ਸੁਣ ਲਓ (ਵੀਡੀਓ)

ਫਰੀਦਕੋਟ : ਹੱਥ ‘ਚ ਤਸਵੀਰ ਫੜੀ ਬੈਠੇ ਇਹ ਜਵਾਨ ਸੁਰਜੀਤ ਸਿੰਘ ਦਾ ਪੁੱਤਰ ਤੇ ਉਸਦੀ ਪਤਨੀ ਨੇ ਜੋ 42 ਸਾਲਾ ਤੋਂ ਉਸ ਦੀ ਉਡੀਕ ਕਰ ਰਹੇ ਹਨ। ਬਿਰਧ ਹੋ ਚੁੱਕੀ ਜਵਾਨ ਸੁਰਜੀਤ ਦੀ ਪਤਨੀ, ਜੋ ਆਪਣੇ ਪਤੀ ਦੀ ਉਡੀਕ ‘ਚ ਹਾਲੇ ਤਕ ਇੰਤਜ਼ਾਰ ਕਰ ਰਹੀ ਹੈ। ਦਰਅਸਲ 1971 ਦੀ ਜੰਗ ਸਮੇਂ ਸਾਂਬਾ ਸੈਕਟਰ ਤੋਂ ਭਾਰਤੀ ਸੈਨਾ ਦਾ ਜਵਾਨ ਸੁਰਜੀਤ ਸਿੰਘ ਲਾਪਤਾ ਹੋ ਗਿਆ ਸੀ। ਜੋ ਪਾਕਿਸਤਾਨ ਦੀਆਂ ਜੇਲਾਂ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ, ਸੁਰਜੀਤ ਸਿੰਘ ਦੇ ਪੁਤਰ ਦਾ ਕਹਿਣਾ ਕਿ ਪਾਕਿਸਤਾਨ ਚੋਂ ਰਿਹਾਅ ਹੋ ਕੇ ਆਏ ਕੁਝ ਜੰਗੀ ਕੈਦੀਆਂ ਨੇ ਉਸ ਦੇ ਪਿਤਾ ਦੀ ਸੂਚਨਾ ਉਨਾਂ ਨੂੰ ਦਿੱਤੀ ਤੇ ਕਈ ਵਾਰ ਉਰਦੂ ‘ਚ ਖਤ ਵੀ ਆਏ ਹਨ।

Read Also ਇਮਰਾਨ ਖਾਨ ‘ਤੇ ਬਹੁਤਾ ਹੀ ਗਰਮ ਹੋ ਗਿਆ ਕੈਪਟਨ

ਅਮਰੀਕ ਸਿੰਘ ਦੀ ਉਸ ਸਮੇਂ ਕੇਵਲ ਕੁਝ ਕ ਦਿਨਾਂ ਦਾ ਹੀ ਸੀ ਜਦੋਂ ਉਸ ਦਾ ਪਿਤਾ ਜੰਗ ਸਮੇਂ ਲਾਪਤਾ ਹੋ ਗਿਆ, ਅਮਰੀਕ ਕਰੀਬ 42 ਸਾਲ ਤੋਂ ਆਪਣੇ ਪਿਤਾ ਦਾ ਚਿਹਰਾ ਦੇਖਣ ਲਈ ਤੜਫ ਰਿਹਾ। ਸੁਰਜੀਤ ਦੇ ਪੁਤਰ ਨੇ ਦਸਿਆ ਕਿ ਉਸ ਦੇ ਪਿਤਾ ਜਦੋਂ ਲਾਪਤਾ ਹੋਏ ਤਾਂ ਉਨਾਂ ਦੀ ਉਮਰ 23 ਸਾਲ ਸੀ ਨਾਲ ਹੀ ਉਨਾਂ ਕਿਹਾ ਕਿ ਉਹ ਹੁਣ ਤਕ ਸਾਰੇ ਵਿਦੇਸ਼ ਮੰਤਰੀਆਂ ਨੂੰ ਮਿਲ ਚੁਕੇ ਨੇ ਪਰ ਸਫਲ ਨਹੀਂ ਹੋਏ।ਅੱਜ ਵੀ ਇਸ ਪਰਿਵਾਰ ਦੀਆਂ ਤਰਾਂ ਹੋਰ ਵੀ ਕਈ ਪਰਿਵਾਰਾਂ ਦੀਆਂ ਉਮੀਦਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਆਖੀਰ ਕਦੋਂ ਉਹ ਵੇਲਾ ਆਵੇਗਾ ਕਿ ਆਪਣੇ ਪਰਿਵਾਰਾਂ ਤੋਂ ਵਿਛੜੇ ਸਾਡੇ ਜਵਾਨ ਉਨਾਂ ਨੂੰ ਮਿਲ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button