Breaking NewsD5 specialIndiaNewsPolitics

ਕੀ ਲਾਕਡਾਊਨ 5.0 ਹੋਵੇਗਾ ਲਾਗੂ ? ਅਮਿਤ ਸ਼ਾਹ ਨੇ ਕੀਤੀ ਪੀਐਮ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਹੈ। ਚੌਥੇ ਪੜਾਅ ਦੇ ਲਾਕਡਾਊਨ ਨੂੰ ਵਧਾ ਕੇ 31 ਮਈ ਤੱਕ ਕੀਤਾ ਗਿਆ ਹੈ, ਜਿਸਦੀ ਮਿਆਦ ਐਤਵਾਰ ਨੂੰ ਖ਼ਤਮ ਹੋ ਜਾਵੇਗੀ। ਅਜਿਹੇ ‘ਚ ਚਰਚਾ ਹੈ ਕਿ ਦੇਸ਼ ‘ਚ ਲਾਕਡਾਊਨ ਦਾ ਇੱਕ ਹੋਰ ਪੜਾਅ ਲਾਗੂ ਹੋਵੇਗਾ। ਹਾਲਾਂਕਿ ਲਾਕਡਾਊਨ 5.0 ਨੂੰ ਲੈ ਕੇ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਕਡਾਊਨ ਖ਼ਤਮ ਹੋਣ ਦੇ ਇੱਕ ਦਿਨ ਪਹਿਲਾਂ ਯਾਨੀ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ 7 ਲੋਕ ਕਲਿਆਣ ਮਾਰਗ ‘ਤੇ ਮੁਲਾਕਾਤ ਕੀਤੀ ਹੈ। ਅਜਿਹੇ ‘ਚ ਇੱਕ ਹੋਰ ਲਾਕਡਾਊਨ ਦੀ ਉਂਮੀਦ ਲਗਾਈ ਜਾ ਰਹੀ ਹੈ।

ਕਿੱਥੇ ਦੱਬਦੈ Bhagwant Maan | Tota Singh ਤੇ Maluka ਬਾਰੇ ਆਹ ਕੀ ਕਹਿਤਾ, ਹੱਸ-ਹੱਸ ਪੱਤਰਕਾਰ ਵੀ ਹੋਗੇ ਦੂਹਰੇ

ਲਾਕਡਾਊਨ ਵਧਣ ਨੂੰ ਲੈ ਕੇ ਪਹਿਲਾ ਸੰਕੇਤ ਗੋਆ ਦੇ ਮੁੱਖਮੰਤਰੀ ਡਾ ਪ੍ਰਮੋਦ ਸਾਵੰਤ ਨੇ ਸ਼ੁੱਕਰਵਾਰ ਦਿੱਤਾ ਸੀ। ਉਥੇ ਹੀ ਉਨ੍ਹਾਂ ਨੇ ਲਾਕਡਾਊਨ ਨੂੰ ਹੋਰ 15 ਦਿਨਾਂ ਤੱਕ ਵਧਾਉਣ ਦੀ ਮੰਗ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨ ਤੋਂ ਬਾਅਦ ਸੀਐਮ ਪ੍ਰਮੋਦ ਸਾਵੰਤ ਨੇ ਕਿਹਾ ਕਿ ਕੋਰੋਨਾ ਦਾ ਗ੍ਰਾਫ ਵੱਧ ਰਿਹਾ ਹੈ, ਅਜਿਹੇ ‘ਚ ਹੋਰ 15 ਦਿਨਾਂ ਤੱਕ ਲਾਕਡਾਊਨ ਵਧਾਉਣ ਦੀ ਜ਼ਰੂਰਤ ਹੈ।ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਲਾਕਡਾਊਨ 4.0 ਦੀ ਖਤਮ ਹੋ ਰਹੀ ਮਿਆਦ ਨੂੰ ਲੈ ਕੇ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਚਰਚਾ ਵੀ ਕੀਤੀ ਸੀ।

Raja Warring ਦਾ ਵੱਡਾ ਖੁਲਾਸਾ Harsimrat ਤੇ Sukhbir ਲਈ ਤਿਆਰ ਨਵਾਂ ਚੈਲੰਜ਼!

ਗ੍ਰਹਿ ਮੰਤਰੀ ਨੇ ਰਾਜਾਂ ਦੇ ਮੁੱਖਮੰਤਰੀਆਂ ਨਾਲ 31 ਮਈ ਤੋਂ ਬਾਅਦ ਲਾਕਡਾਊਨ ‘ਤੇ ਉਨ੍ਹਾਂ ਦੇ ਰਾਜਾਂ ਦੀ ਕੀ ਰਾਏ ਹੈ ਅਤੇ ਅੱਗੇ ਉਹ ਕੀ ਸੋਚਦੇ ਹੈ ਇਸ ‘ਤੇ ਉਨ੍ਹਾਂ ਨਾਲ ਚਰਚਾ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਕਰਨਗੇ। ਉਂਝ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੋ ਹਫਤਿਆਂ ਲਈ ਲਾਕਡਾਊਨ ਤਾਂ ਵਧਣਾ ਲੱਗਭੱਗ ਤੈਅ ਹੈ। ਉਥੇ ਹੀ ਦਿੱਲੀ, ਮੁੰਬਈ, ਬੈਂਗਲੁਰੂ, ਪੁਣੇ,ਠਾਣੇ, ਇੰਦੌਰ, ਚੇਂਨਈ, ਅਹਿਮਦਾਬਾਦ, ਜੈਪੁਰ, ਸੂਰਤ ਅਤੇ ਕੋਲਕਾਤਾ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ ਹਨ। ਇਨ੍ਹਾਂ ਸ਼ਹਿਰਾਂ ‘ਚ ਦੇਸ਼ ਦੇ ਕੁਲ ਕੋਰੋਨਾ ਸਥਾਪਤ ਦੇ 70 ਫੀਸਦੀ ਮਾਮਲੇ ਮਿਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button