Breaking NewsD5 specialNewsPoliticsPunjab

ਕੀ ਖਹਿਰਾ ਬੀਬੀ ਖਾਲੜਾ ਦੇ ਨਾਂ ‘ਤੇ ਇੱਕਠਾ ਕਰ ਰਿਹਾ ਫੰਡ ? ਸੁਣੋ ਖਹਿਰਾ ਦੀ ਜ਼ੁਬਾਨੀ (ਵੀਡੀਓ)

ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿਲ ਨੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਤੰਜ ਕਸੇ ਹਨ। ਸ਼ੇਰਗਿਲ ਨੇ ਖਹਿਰਾ ‘ਤੇ ਖਡੂਰ ਸਾਹਿਬ ਤੋਂ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੇ ਨਾਂ ‘ਤੇ ਵਿਦੇਸ਼ਾਂ ਤੋਂ ਆ ਰਿਹਾ ਫੰਡ ਇਕੱਠਾ ਕਰਨ ਦੇ ਵੀ ਇਲਜ਼ਾਮ ਲਗਾਏ ਹਨ।

Read Also ਖਹਿਰਾ ਤੁਰਿਆ ਸੁਖਬੀਰ ਦੇ ਰਾਹ, ਗਰਮੀ ਦਾ ਅਸਰ ਬਠਿੰਡਾ ਜਾ ਕੇ ਸ਼ੁਰੂ ?

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋ ਸੁਖਪਾਲ ਖਹਿਰਾ ਕਾਂਗਰਸ ਚ 20 ਸਾਲ ਰਹੇ ਉਸ ਸਮੇਂ ਉਨਾਂ ਨੂੰ ਬੀਬੀ ਖਾਲੜਾ ਦੀ ਯਾਦ ਕਿਉਂ ਨਹੀਂ ਆਈ ਤੇ ਹੁਣ ਉਹ ਖਾਲੜਾ ਦੇ ਨਾਂ ਲੋਕਾਂ ਨੂੰ ਮੁਰਖ ਬਣਾ ਰਹੇ ਹਨ। ਖਹਿਰਾ ‘ਤੇ ਨਰਿੰਦਰ ਸ਼ੇਰਗਿਲ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਇਸ ਬਾਰੇ ਕੀ ਕਹਿਣਾ ਆਉ ਉਹ ਵੀ ਸੁਣੋ।

ਦੱਸ ਦਈਏ ਕਿ ਪੰਜਾਬ ਏਕਤਾ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਆਪਣੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਪਰ ਇਸ ਤਰ੍ਹਾਂ ਖਹਿਰਾ ‘ਤੇ ਲੱਗ ਰਹੇ ਇਲਜ਼ਾਮਾਂ ਦਾ ਇਨ੍ਹਾਂ ਚੋਣਾਂ ਵਿੱਚ ਕੋਈ ਅਸਰ ਪੈ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button