InternationalTop News

 ਕੀਵ ‘ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, ਜਵਾਬੀ ਕਾਰਵਾਈ ਵਿੱਚ ਦੋ ਰੂਸੀ ਰਿਫਾਈਨਰੀਆਂ ਬਣੀਆਂ ਨਿਸ਼ਾਨਾ

 ਯੂਕਰੇਨ ਦੀ ਰਾਜਧਾਨੀ ਕੀਵ ਦੇ ਉਪਨਗਰ ਵਿੱਚ ਰੂਸ ਦੇ ਤਾਜ਼ਾ ਮਿਜ਼ਾਈਲ ਅਤੇ ਡਰੋਨ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਤਿੰਨ ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ।ਸ ਕੀਤੇ ਗਏ ਜਵਾਬੀ ਡਰੋਨ ਹਮਲੇ ਵਿੱਚ ਯੂਕਰੇਨ ਨੇ ਰੂਸ ਦੀ ਇੱਕ ਹੋਰ ਤੇਲ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਰਿਫਾਈਨਰੀ ਵਿੱਚ ਅੱਗ ਲੱਗ ਗਈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਨੇ ਦੱਸਿਆ ਕਿ ਰੂਸ ਵੱਲੋਂ ਭੇਜੇ ਗਏ 151 ਡਰੋਨਾਂ ਵਿੱਚੋਂ 135 ਨੂੰ ਡੇਗ ਦਿੱਤਾ ਗਿਆ, ਪਰ ਛੇ ਬੈਲਿਸਟਿਕ ਅਤੇ ਗਾਈਡਡ ਮਿਜ਼ਾਈਲਾਂ ਨੂੰ ਰੋਕਿਆ ਨਹੀਂ ਜਾ ਸਕਿਆ।
ਰੂਸੀ ਮਿਜ਼ਾਈਲਾਂ ਨੂੰ ਰੋਕਣ ਵਾਲੇ ਅਮਰੀਕੀ ਪੈਟ੍ਰਿਯਟ ਡਿਫੈਂਸ ਸਿਸਟਮ ਦੀਆਂ ਇੰਟਰਸੈਪਟਰ ਮਿਜ਼ਾਈਲਾਂ ਦੀ ਯੂਕਰੇਨ ਕੋਲ ਕਮੀ ਹੋ ਗਈ ਹੈ। ਇਸ ਕਾਰਨ ਯੂਕਰੇਨ ਲਈ ਰੂਸੀ ਮਿਜ਼ਾਈਲਾਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ।
ਜ਼ੇਲੈਂਸਕੀ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਅਮਰੀਕਾ ਅਤੇ ਹੋਰ ਸਹਿਯੋਗੀ ਦੇਸ਼ ਯੂਕਰੇਨ ਨੂੰ ਇਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਨਹੀਂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਈਰਾਨ ਜੰਗ ਦੌਰਾਨ ਇੰਟਰਸੈਪਟਰ ਮਿਜ਼ਾਈਲਾਂ ਦੀ ਵਰਤੋਂ ਕਾਰਨ ਅਮਰੀਕਾ ਕੋਲ ਇਨ੍ਹਾਂ ਦੀ ਕਮੀ ਹੋਈ ਹੈ, ਜਿਸ ਕਰਕੇ ਉਹ ਯੂਕਰੇਨ ਨੂੰ ਇਨ੍ਹਾਂ ਦੀ ਸਪਲਾਈ ਨਹੀਂ ਕਰ ਰਿਹਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button