ਕਿਸਾਨ ਬੀਬੀਆਂ ਤੋਂ ਮਾਫੀ ਮੰਗਣ ਵਾਲੀਆਂ ਖ਼ਬਰਾਂ ‘ਤੇ Kangana Ranaut ਨੇ ਲਗਾਇਆ ਵਿਰਾਮ, ‘ਮੈਂ ਕਿਉਂ ਕਰਾਂਗੀ ਅਜਿਹਾ , ਨਾ ਫੈਲਾਈਆਂ ਜਾਣ ਅਫਵਾਹਾਂ’
ਉਨਾ : ਕੀਰਤਪੁਰ ਸਾਹਿਬ ‘ਚ ਕਿਸਾਨਾਂ ਦਾ ਵਿਰੋਧ ਝੱਲਣ ਅਤੇ ਔਰਤਾਂ ਤੋਂ ਮਾਫੀ ਮੰਗਣ ਵਾਲੀਆਂ ਖ਼ਬਰਾਂ ‘ਤੇ ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਾ ਕਿਸੇ ਨੇ ਮਾਫੀ ਮੰਗਣ ਨੂੰ ਕਿਹਾ ਅਤੇ ਨਾ ਹੀ ਮੈਂ ਕਿਸੇ ਤੋਂ ਮਾਫੀ ਮੰਗੀ। ਕੰਗਣਾ ਨੇ ਇੰਸਟਾਗਰਾਮ ਸਟੋਰੀ ਸ਼ੇਅਰ ਕਰ ਪੁੱਛਿਆ ਕਿ ਮੈਂ ਮਾਫੀ ਕਿਉਂ ਮੰਗਾਂਗੀ। ਕਿਸ ਗੱਲ ਦੇ ਲਈ। ਕੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਪਿਆਰ ਅਤੇ ਚਿੰਤਾ ਦੇ ਲਈ। ਭੀੜ ‘ਚ ਸ਼ਾਮਿਲ ਮਹਿਲਾ ਨਾਲ ਹੋਈ ਗੱਲਬਾਤ ਦਾ ਪੂਰਾ ਵੀਡੀਓ ਮੈਂ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਨਾ ਫੈਲਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਨੂੰ ਸਮਰਥਨ ਕਰਾਂਗੀ। ਇਸ ਕਾਰਨ ਮੈਂ ਖੇਤੀਬਾੜੀ ਬਿੱਲ ਦੇ ਹੱਕ ‘ਚ ਗੱਲ ਕੀਤੀ ਸੀ।
ਜਥੇਬੰਦੀਆਂ ਦੀ ਮੀਟਿੰਗ, ਵੱਡਾ ਫੈਸਲਾ, ਕਦੋਂ ਖ਼ਤਮ ਹੋਵੇਗਾ ਅੰਦੋਲਨ ? || D5 Channel Punjabi
ਦੱਸ ਦਈਏ ਕਿ ਹਾਲ ਹੀ ‘ਚ ਕੰਗਣਾ ਰਣੌਤ ਨੇ 1984 ਦੰਗਿਆਂ ਦੇ ਦੌਰਾਨ ਸਿੱਖਾਂ ਦੇ ਕਤਲ ‘ਤੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸਨੂੰ ਲੈ ਕੇ ਮੁੰਬਈ ‘ਚ ਉਨ੍ਹਾਂ ਦੇ ਨਿਵਾਸ ਦੇ ਬਾਹਰ ਕਈ ਦਿਨਾਂ ਤੱਕ ਸਿੱਖ ਪ੍ਰਦਰਸ਼ਨਕਾਰੀ ਨਾਅਰੇਬਾਜੀ ਕਰਦੇ ਰਹੇ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਸ਼ੁਰੂਆਤ ‘ਚ ਕੰਗਣਾ ਨੇ ਟਵਿਟਰ ‘ਤੇ ਇੱਕ ਪੰਜਾਬੀ ਬੁਜ਼ੁਰਗ ਮਹਿਲਾ ਦੀ ਫੋਟੋ ਸ਼ੇਅਰ ਕਰ ਲਿਖਿਆ ਸੀ ਕਿ ਅਜਿਹੇ ਲੋਕ 100 – 100 ਰੁਪਏ ਲੈ ਕੇ ਅੰਦੋਲਨ ‘ਚ ਪਹੁੰਚ ਜਾਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.