ਕਿਸਾਨ ਨੇ 23 ਮੋਰਾਂ ਨੂੰ ਜ਼ਹਿਰੀਲਾ ਦਾਣਾ ਪਾ ਉਤਾਰਿਆ ਮੌਤ ਦੇ ਘਾਟ
ਰਾਜਸਥਾਨ : ਰਾਜਸਥਾਨ ‘ਚ ਬੀਕਾਨੇਰ ਦੇ ਸੇਰੂਨਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਕਿਸਾਨ ਨੇ ਰਾਸ਼ਟਰੀ ਪੰਛੀ ਮੋਰ ਨੂੰ ਜਹਿਰੀਲਾ ਦਾਣਾ ਖੁਆ ਕੇ ਮਾਰ ਦਿੱਤਾ। ਦਰਅਸਲ ਕਿਸਾਨ ਨੇ ਫਸਲ ਦੇ ਨੁਕਸਾਨ ਨੂੰ ਰੋਕਣ ਲਈ ਕਥਿਤ ਤੌਰ ‘ਤੇ ਜ਼ਹਿਰ ਦੇ ਕੇ 23 ਮੋਰਾਂ ਦੀ ਜਾਨ ਲੈ ਲਈ।
ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu
ਜਾਂਚ ‘ਚ ਪਤਾ ਲੱਗਿਆ ਕਿ ਕਿਸਾਨ ਦਿਨੇਸ਼ ਕੁਮਾਰ ਦੇ ਹਰੇ ਮਟਰ ਦੀ ਖੇਤੀ ਨੂੰ ਪੰਛੀ ਨੁਕਸਾਨ ਪਹੁਚਾ ਰਹੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਫਸਲ ਬਚਾਉਣ ਲਈ ਉਸਨੇ ਖੇਤ ‘ਚ ਜ਼ਹਿਰੀਲਾ ਦਾਣਾ ਪਾ ਦਿੱਤਾ ਜਿਸਦੇ ਨਾਲ 23 ਮੋਰਾਂ ਦੀ ਮੌਤ ਹੋ ਗਈ। ਪੁਲਿਸ ਨੇ ਉਨ੍ਹਾਂ 23 ਮੋਰਾਂ ਦੀਆਂ ਲਾਸ਼ਾ ਬਰਾਮਦ ਕਰ ਕਿਸਾਨ ਦਿਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਮਾਮਲੇ ਦੀ ਜਾਂਚ ‘ਚ ਵੀ ਲੱਗੀ ਹੈ।
Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮੋਰਾਂ ਦੀ ਤਸਕਰੀ ਦੀ ਫਿਰਾਕ ‘ਚ ਸੀ। ਹਾਲਾਂਕਿ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਭਰ ‘ਚ ਰਾਸ਼ਟਰੀ ਪੰਛੀ ਮੋਰ ਨੂੰ ਮਾਰਨ ‘ਤੇ ਸਖਤ ਸਜ਼ਾ ਦਾ ਪ੍ਰਬੰਧ ਹੈ। ਇਸ ਦੇ ਅਧੀਨ ਦੋਸ਼ੀ ਸਾਬਤ ਹੋਣ ‘ਤੇ ਦੋਸ਼ੀ ਨੂੰ ਇਕ ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੁੰਦਾ ਹੈ। ਜ਼ੁਰਮਾਨਾ ਅਦਾ ਨਾ ਕਰ ਸਕਣ ਦੀ ਸਥਿਤੀ ‘ਚ ਦੋਸ਼ੀ ਨੂੰ ਤਿੰਨ ਸਾਲ ਤੱਕ ਹੋਰ ਜੇਲ੍ਹ ‘ਚ ਰੱਖਿਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.