Breaking NewsD5 specialIndiaNewsPunjabTop News

ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਰੱਖੇ ਪ੍ਰਸਤਾਵ ਨੂੰ ਠੁਕਰਾਇਆ, ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਆਮ ਸਭਾ ‘ਚ ਸਰਕਾਰ ਵਲੋਂ ਕੱਲ ਦੀ ਬੈਠਕ ‘ਚ ਰੱਖੇ ਗਏ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ। ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਸਾਰੀਆਂ ਫਸਲਾਂ ਲਈ ਲਾਭਦਾਇਕ ਐਮਐਸਪੀ ਲਈ ਇੱਕ ਕਾਨੂੰਨ ਬਣਾਉਣ ਦੀ ਗੱਲ ਕਰਦਿਆਂ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਜੋਂ ਦੁਹਰਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਇਸ ਅੰਦੋਲਨ ‘ਚ ਹੁਣ ਤੱਕ ਸ਼ਹੀਦ ਹੋਏ 147 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਲਹਿਰ ਲੜ ਰਹੇ ਇਹ ਸਾਥੀ ਸਾਡੇ ਤੋਂ ਵੱਖ ਹੋ ਗਏ ਹਨ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।

ਮੀਟਿੰਗ ਤੋਂ ਪਹਿਲਾਂ ਸਵੇਰੇ ਹੀ ਦਿੱਲੀ ਤੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ

ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ‘ਚ ਪੁਲਿਸ ਨੇ ਦਿੱਲੀ ‘ਚ ਦਾਖਲ ਨਾ ਕਰਨ ਦੀ ਗੱਲ ਕਹੀ। ਉਥੇ ਹੀ ਕਿਸਾਨਾਂ ਨੇ ਦਿੱਲੀ ਦੀ ਰਿੰਗ ਰੋਡ ‘ਤੇ ਪਰੇਡ ਕਰਨ ਦੀ ਗੱਲ ਮਜ਼ਬੂਤੀ ਅਤੇ ਜ਼ੋਰ ਸ਼ੋਰ ਨਾਲ ਰੱਖੀ। ਇਹ ਸ਼ਾਂਤਮਈ ਚੱਲ ਰਿਹਾ ਅੰਦੋਲਨ ਹੁਣ ਦੇਸ਼ਵਿਆਪੀ ਹੋ ਚੁੱਕਿਆ ਹੈ। ਗਣਤੰਤਰ ਦਿਵਸ ਲਈ ਕਿਸਾਨ ਕਰਨਾਟਕ ਵਿਚ ਕਈ ਥਾਵਾਂ ‘ਤੇ ਵਾਹਨ ਰੈਲੀਆਂ ਕਰਕੇ ਇਕਜੁੱਟ ਹੋ ਰਹੇ ਹਨ। ਕੇਰਲ ‘ਚ ਕਈ ਥਾਵਾਂ ‘ਤੇ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਹੈ।

ਸਵੇਰੇ-ਸਵੇਰੇ ਕੇਂਦਰ ਸਰਕਾਰ ਨੂੰ ਵੱਡਾ ਝਟਕਾ,ਦਿੱਲੀ ਦੀਆਂ ਸੜਕਾਂ ‘ਤੇ ਕਰਤੀਆਂ ਜਾਮ

ਉੱਤਰਾਖੰਡ ਦੇ ਬਿਲਾਸਪੁਰ ਅਤੇ ਰਾਮਪੁਰ ਸਮੇਤ ਹੋਰ ਥਾਵਾਂ ‘ਤੇ ਕਿਸਾਨ ਟਰੈਕਟਰ ਮਾਰਚ ਕਰ ਕੇ ਦਿੱਲੀ ‘ਚ ਕਿਸਾਨ ਪਰੇਡ ਦੀ ਤਿਆਰੀ ਕਰ ਰਹੇ ਹੈ। ਛੱਤੀਸਗੜ੍ਹ ‘ਚ ਕਿਸਾਨ 23 ਜਨਵਰੀ ਨੂੰ ਰਾਜ-ਭਵਨ ਦਾ ਘਿਰਾਉ ਕਰਨਗੇ ਅਤੇ ਇੱਕ ਜੱਥਾ ਦਿੱਲੀ ਲਈ ਰਵਾਨਾ ਹੋਵੇਗਾ। ਓਡੀਸ਼ਾ ਤੋਂ ਚਲਾਈ ਗਈ ਨਵ-ਨਿਰਮਾਣ ਕਿਸਾਨ ਜਥੇਬੰਦੀਆਂ ਦੇ ਕਿਸਾਨੀ ਦਿੱਲੀ ਚਾਲੋ ਯਾਤਰਾ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਇਸ ਵਰਤਾਓ ਦਾ ਵਿਰੋਧ ਕਰਦੇ ਹਨ। ਕੋਲਕਾਤਾ ‘ਚ 3 ਦਿਨ ਦੀ ਵਿਸ਼ਾਲ ਰੈਲੀ 20 ਜਨਵਰੀ ਤੋਂ 22 ਜਨਵਰੀ ਤੱਕ ਹੋਵੇਗੀ। ਕੱਲ ਹੋਏ ਵਿਸ਼ਾਲ ਪ੍ਰੋਗਰਾਮ ‘ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਆਉਣ ਵਾਲੇ ਸਮੇਂ ‘ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਮਜ਼ਦੂਰ ਕਿਸਾਨ ਸ਼ਕਤੀ ਜਥੇਬੰਦੀਆਂ ਦੀ ਅਗਵਾਈ ‘ਚ ਕਿਸਾਨ, ਮਜ਼ਦੂਰ ਅਤੇ ਆਮ ਲੋਕ ਸ਼ਾਹਜਹਾਂਪੁਰ ਬਾਰਡਰ ‘ਤੇ ਪਹੁੰਚ ਰਹੇ ਹਨ। ਕਠਪੁਤਲੀ ਅਤੇ ਗੀਤਾਂ ਦੇ ਮਾਧਿਅਮ ਨਾਲ ਨਵ-ਉਦਾਰਵਾਦੀ ਨੀਤੀਆਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button