Breaking NewsD5 specialIndiaNewsPunjab

Good News :  ਸਾਰੇ ਸਕੂਲਾਂ ਨੂੰ ਪਾਣੀ ਉਪਲਬਧ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ‘ਪੰਜਾਬ’

ਚੰਡੀਗੜ੍ਹ  :  ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਾਰੇ ਸਕੂਲਾਂ ਅਤੇ ਆਂਗਨਬਾੜੀ ਕੇਂਦਰਾਂ ‘ਚ ਪਾਇਪ ਦੁਆਰਾ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਕਰਵਾਉਣ ਸਬੰਧੀ 2 ਅਕਤੂਬਰ 2020 ਨੂੰ ਸ਼ੁਰੂ ਕੀਤੀ ਗਈ 100 ਦਿਨਾਂ ਮੁਹਿੰਮ ਅਨੁਸਾਰ ਇਸ ਟੀਚੇ ਨੂੰ ਹਾਸਲ ਕਰਨ ਵਾਲਾ ‘ਪੰਜਾਬ’ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਕਿਸਾਨ ਅੰਦੋਲਨ ‘ਚ ਭਾਜਪਾ ਨੂੰ ਵੱਡਾ ਝਟਕਾ, ਵੱਡੇ ਆਗੂ ਨੇ ਦਿੱਤਾ ਅਸਤੀਫ਼ਾ, ਹਿੱਲੀ ਮੋਦੀ ਸਰਕਾਰ! ਕਿਸਾਨ ਹੋਏ ਖੁਸ਼

ਸੂਬੇ ਦੇ ਸਾਰੇ ਸਕੂਲਾਂ ਨੂੰ ਪੀਣ ਵਾਲਾ ਪਾਣੀ, ਹੱਥ ਧੋਣੇ, ਬਾਥਰੂਮਾਂ ‘ਚ ਪ੍ਰਯੋਗ ਅਤੇ ਮਿਡ – ਡੇ ਮੀਲ  ਤਿਆਰ ਕਰਨ ਲਈ ਪਾਇਪ ਦੁਆਰਾ ਸਾਫ਼ ਪਾਣੀ ਦੀ ਸਪਲਾਈ ਉਪਲੱਬਧ ਕਰਵਾ ਦਿੱਤੀ ਗਈ ਹੈ। ਪੰਜਾਬ ਦੀ ਇਸ ਪ੍ਰਾਪਤੀ ਸਬੰਧੀ ਬੀਤੇ ਬੁੱਧਵਾਰ ਨੂੰ ‘ਜਲ ਜੀਵਨ ਮਿਸ਼ਨ’ ਦੀ ‘ਤਰੱਕੀ’ ਸਕੀਮ ਦੀ ਸਮੀਖਿਆ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ।

ਬਾਰਡਰ ਦੇ ਕੀਤੀਆਂ ਨਵੇਂ ਸਾਲ ਦੀਆਂ ਤਿਆਰੀਆਂ, ਦੂਰੋਂ-ਦੂਰੋਂ ਦੇਖਣ ਪਹੁੰਚ ਰਹੇ ਲੋਕ!

ਪੰਜਾਬ ਸਰਕਾਰ ਦੇ ਬੁਲਾਰੇ  ਮੁਤਾਬਕ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ  ਦੇ ਵੱਲੋਂ ਰਾਜ  ਦੇ ਸਾਰੇ 22 , 322 ਸਕੂਲਾਂ, ਜਿਨ੍ਹਾਂ ‘ਚ 17,328 ਸਰਕਾਰੀ ਅਤੇ 4994 ਪ੍ਰਾਈਵੇਟ ਸਕੂਲ ਸ਼ਾਮਿਲ ਹਨ, ਨੂੰ ਪਾਣੀ ਸਪਲਾਈ ਉਪਲੱਬਧ ਕਰਵਾ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button