D5 specialOpinion

ਕਿਸਾਨ ਆਗੂਆਂ ਨੇ ਮੁਸਾਫਰਾਂ ਨੂੰ ਦਿੱਤੀਆਂ ਸਹਲੂਤਾਂ ਅਤੇ ਔਖਿਆਈ ਲਈ ਮੰਗੀ ਮੁਆਫੀ

ਕਿਸਾਨਾਂ ਦੀਆਂ ਮਹਾਂਪੰਚਾਇਤਾਂ ਅਤੇ 4 ਘੰਟੇ ਰੇਲਾਂ ਨੂੰ ਰੋਕਣ ਦਾ ਪਿਆ ਵੱਡਾ ਪ੍ਰਭਾਵ

ਪਟਿਆਲਾ : ਕਿਸਾਨੀ ਅੰਦੋਲਨ ਦੇ ਦਿੱਲੀ ਤੇ ਬਾਰਡਰਾਂ ਤੇ ਸਮਾਂ 85 ਦਿਨ ਤੋਂ ਵੱਧ ਹੋ ਚੁੱਕਾ ਹੈ। ਕਿਸਾਨ ਪੜਾਅ ਵਾਰ ਸਾਰੇ ਹੀ ਕੌਮੀ ਦਿਹਾੜੇ ਮਨਾ ਰਹੇ ਹਨ। 26 ਜਨਵਰੀ ਦੀ ਖੜੌਤ ਤੋਂ ਬਾਅਦ ਕਿਸਾਨੀ ਅੰਦੋਲਨ ’ਚ ਨਵਾਂ ਮੋੜ ਆਇਆ ਹੈ, ਇਕ ਪਾਸੇ ਸਰਕਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਤੇ ਤਸੱਦਦ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਤੇ ਜੋ ਬਜੂਰਗ ਹਨ ਤੇ ਲੰਗਰ ਵਰਤਾ ਰਹੇ ਸਨ ਜਾਂ ਛਕ ਰਹੇ ਸਨ ਤੇ ਦਿੱਲੀ ਦੀ ਪੁਲਿਸ ਨੇ ਜੋ ਗੈਰ ਮਨੁੰਖੀ ਕੰਮ ਕੀਤਾ ਹੈ ਜੇ ਇਹ ਕਰਤੂਤ ਉਨਾਂ ਦੇ ਘਰ ਵਾਲਿਆਂ ਨੂੰ ਪਤਾ ਲੱਗ ਜਾਵੇ ਤਾਂ ਉਹ ਵੀ ਉਲਾਂ ਨੂੰ ਲਾਹਣਤਾਂ ਹੀ ਪਾਉਣਗੇ। ਦਿੱਲੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵੀ ਇਨਾਂ ਹੀ ਕਿਸਾਨਾਂ ਵੱਲੋਂ ਪੈਦਾ ਕੀਤੇ ਅਨਾਜ ਨੂੰ ਖਾਂਦੇ ਹਨ, ਇਸ ਵੇਲੇ ਅਤਿਘਣ ਬਣਕੇ ਮਾੜੀਆਂ ਕਰਤੂਤਾਂ ਕਰ ਰਹੇ ਹਨ ਜੋ ਗੈਰ ਮਨੁੱਖੀ ਹਨ।

80 ਸਾਲਾ ਸਾਬਕਾ ਫੌਜੀ ਤੇ ਇਕ ਹੋਰ ਬਜੁਰਗ ਦੀ ਦਾਸਤਾਨ ਤੇ ਛੋਟੀ ਉਮਰ ਦੇ ਨੌਜ਼ਵਾਨਾਂ ਨਾਲ ਜੋ ਬੀਤੀ ਉਹ ਵੀ ਇਨਾਂ ਵੱਲੋਂ ਕੀਤੀ ਅਣਮਨੁੱਖੀ ਵਰਤਾਰੇ ਦੀ ਗਵਾਹੀ ਭਰਦੀ ਹੈ। ਜੇਕਰ ਇਹ ਲੋਕ ਕੁੱਝ ਸਮਾਂ ਸਿਰ ’ਚ ਠੰਢਾ ਪਾਣੀ ਪਾਕੇ ਸੋਚਣ ਤਾਂ ਇਨਾਂ ਦੀਆਂ ਆਤਮਾਵਾਂ ਇਨਾਂ ਨੂੰ ਹੀ ਲਾਹਣਤਾਂ ਪਾ ਰਹੀਆਂ ਹੋਣਗੀਆਂ। ਹੋਰ ਤਾਂ ਹੋਰ ਇਹ ਲੋਕ ਜਿਨਾਂ ਲੋਕਾਂਨੂੰ ਲੰਗਰ ’ਚੋਂ ਉਠਾਕੇ ਲਿਆਏ ਹਨ ਤੇ ਕਿਸੇ ਸਮੇਂ ਇਨਾਂ ਕੋਲ ਹੀ ਲੰਗਰ ਛਕੇ ਢਿੱਡ ਦੀ ਭੂੱਖ ਮਿਟਾਉਦੇ ਰਹੇ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਜੋ ਪ੍ਰੋਗਰਾਮ ਉਲੀਕੇ ਤੇ ਹਰਿਆਣਾ ਦੀ ਧਰਤੀ ਤੋਂ ਮਹਾਂ ਪੰਚਾਾਇਤਾਂ ਸ਼ੁਰੂ ਹੋਈਆਂ ਜਿਨਾ ’ਚ ਲੋਕਾਂ ਦੀ ਸ਼ਮੂਲੀਅਤ ਨੇ ਹੜ ਲਿਆ ਦਿੱਤੇ। ਭਾਵੇਂ ਸਰਕਾਰਾਂ ਕੁੱਝ ਵੀ ਨਾ ਕਹਿਣ ਪਰ ਅੰਦਰ ਖਾਤੇ ਉਲਾਂ ਨੂੰ ਲੋਕਾਂ ਦੀ ਹਾਜ਼ਰੀ ਨੇ ਕੰਬਣੀ ਛੇੜੀ ਹੋਈ ਹੈ। ਹੈਰਾਨੀ ਉਸ ਵੇਲੇ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੱਦੇ ਹਨ ਕਿ ਕਿਸਾਨਾਂ ਨੂੰ ਹਾਲੇ ਹੋਰ ਸਮਝਾਉਣ ਦੀ ਲੋੜ ਹੈ , ਜੋ ਇਹ ਦਰਸਾਉਦਾ ਹੈ ਕਿ ਉਲਾਂ ਵੱਲੋਂ ਭੇਜੇ ਗਏ ਮੰਤਰੀ ਜਿਨਾਂ ’ਚ ਦੇਸ ਦਾ ਗ੍ਰਹਿ ਮੰਤਰੀ ਵੀ ਸ਼ਾਮਿਲ ਹੈ, ਇੰਜ ਲਗਦਾ ਹੈ ਕਿ ਉਹ ਖੁਦ ਹੀ ਅਣਜਾਣ ਹਨ ਤੇ ਇਸ ਹੱਦ ਤੱਕ ਗਿਆਨ ਵਿਹੂਣੇ ਹਨ ਕਿ ਉਹ ਕਿਸਾਨਾਂ ਨੂੰ ਸਮਝਾੳਣ ਦੀ ਸਮਰਥਾ ਹੀ ਨਹੀ ਰੱਖਦੇ।

ਕਿਸਾਨਾਂ ਨਾਲ 11 ਗੇੜ ਦੀ ਬੈਠਕ ਹੋ ਚੁੱਕੀ ਹੈ ਤੇ ਕਿਸਾਨ ਆਗੂ ਉਨਾਂ ਨੂੰ ਇਕ ਇਕ ਨੁਕਤੇ ਤੇ ਜਵਾਬਹੀਣ ਕਰ ਚੁੱਕੇ ਹਨ ਕਿ ਉਹ ਨਿਰਉਤਰ ਹਨ। ਪਰ ਇਸ ਵੇਲੇ ਸਰਕਾਰ ਮੁੱਛ ਦਾ ਸਵਾਲ ਬਣਾ ਚੁੱਕੀ ਹੈ , ਜਿਸ ਤੋਂ ਪਿਛੇ ਹਟਣਾ ਆਪਣਾ ਹਤਕ ਸਮਝਦੀ ਹੈ। ਸਰਕਾਰ ਜਿਨਾ ਮਰਜ਼ੀ ਲਮਕਾ ਲਵੇ ਪਰ ਆਖਿਰ ਗੱਲ ਮੇਜ ਤੇ ਬੈਠਕੇ ਹੀ ਸਮਝੋਤੇ ਰਾਹੀਂ ਸਿਰੇ ਲੱਗਣੀ ਹੈ। ਕਿਸਾਨਾਂ ਦਾ ਅੰਦੋਲਣ ਸ਼ਾਂਤੀ ਪੂਰਵਕ ਚੱਲ ਰਿਹਾ ਹੈ , ਕਿਸਾਨ ਆਗੂ ਵਾਰ ਵਾਰ ਐਲਾਨ ਕਰਦੇ ਹਨ ਕਿ ਅੰਦੋਲਣ ਹਿੰਸਕ ਨਹੀਂ ਹੋਣ ਦੇਣਾ ਜੇ ਅੰਦੋਲਣ ਸ਼ਾਂਤੀਪੂਰਵਕ ਚੱਲਿਆ ਤਾਂ ਜਿੱਤ ਪੱਕੀ ਹੈ ਪਰ ਜੇ ਇਸ ਵਿਚ ਹਿੰਸਾ ਆ ਗਈ ਤਾਂ ਸਰਕਾਰ ਜਿੱਤੇਗੀ ਤੇ ਅੰਦੋਲਣਕਾਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਉਹ ਆਖਦੇ ਹਨ ਕਿ ਜੋਸ਼ ਤੇ ਹੋਸ਼ ਦਾ ਸੁਮੇਲ ਹੀ ਅੰਦੋਲਣਾਂ ’ਚ ਜਿੱਤ ਦੇ ਪਰਚਮਰ ਲਹਿਰਾਉਦਾ ਹੈ। ਕਿਸਾਲਾਂ ਦੀਆਂ ਜਥੇਬੰਦੀਆਂ ਨੇ 18 ਫਰਵਰੀ ਨੂੰ ਦੇਸ ਅੰਦਰ ਚਾਰ ਘੰਟੇ ਲਈ ਰੇਲਾਂ ਰੋਕਣ ਦਾ ਸੱਦਾ ਦਿੱਤਾ। ਤੇ ਇਸ ਅੰਦੋਲਣ ’ਚ ਵੱਖ ਵੱਖ ਰਾਜਾਂ ਦੀਆਂ ਜਥੇਬੰਦੀਆਂ ਨੇ ਸਾਤੀ ਨਾਲ ਰੇਲਾਂ ਰੋਕੀਆਂ।

ਇਥੋਂ ਤੱਕ ਕਿ ਕਿਸਾਨਾਂ ਨੈ ਜਿਥੇ ਸਫਰ ਕਰ ਰਹੇ ਮੁਸਾਫਰਾਂ ਖਾਣਪੀਣ ਤੇ ਹੋਰ ਲੋੜੀਦੀਆਂ ਵਸਤਾਂ ਵੰਡੀਆਂ , ਉਥੇ ਰੁਕਾਵਟਾਂ ਤੇ ਔਖਿਆਈ ਲਈ ਮੁਆਫੀ ਵੀ ਮੰਗੀ । ਨਾਲ ਹੀ ਉਨਾਂ ਨੂੰ ਕਿਸਾਨੀ ਅੰਦੋਲਣ ਕਿਉ ਕਿ ਹੋ ਰਿਹਾ ਹੈ, ਬਾਰੇ ਵੀ ਜਾਣਕਾਰੀ ਦਿੱਤੀ । ਬਹੁਤ ਸਾਰੇ ਰੇਲਵੇ ਸਟੇਸ਼ਨਾਂ ਤੇ ਮੁਸਾਫਰਾਂ ਨੂੰ ਫਲ ਚਾਹ ਤੇ ਲੰਗਰ ਵੀ ਛਕਾਏ ਗਏ। ਕਿਸਾਨਾਂ ਦੇ ਰੇਲ ਰੋਕੂ ਅੰਦੋਲਣ ਦਾ ਇਕ ਵਧੀਆ ਸੰਦੇਸ਼ ਲੋਕਾਂ ’ਚ ਗਿਆ ਹੈ , ਲੋਕਾਂ ਨੇ ਕਿਸਾਨਾ ਪ੍ਰਤੀ ਹਮਦਰਦੀ ਹੀ ਪ੍ਰਗਟਾਈ ਹੈ। ਇਸ ਅੰਦੋਲਣ ਦੀ ਵਿਲੱਖਣਤਾ ਇਹ ਹੈ ਕਿ ਇਹ ਹੁਣ ਲੋਕ ਅੰੰਦੋਲਣ ਬਣ ਗਿਆ ਹੈ, ਜਿਸ ਵਿਚ ਹਰ ਵਰਗ ਸ਼ਮੂਲੀਅਤ ਕਰ ਰਿਹਾ ਹੈ। ਕਿਸਾਨਾਂ ਦਾ ਇਹ ਅੰਦੋਲਣ ਵਿਸ਼ਵ ਦਾ ਸਭ ਤੋਂ ਵੱਡਾ ਅੰਦੋਲਣ ਬਣ ਗਿਆ ਹੈ। ਇਸ ਵੇਲੇ ਇਸ ਅੰਦੋਲਣ ਨੂੰ ਵਿਸ਼ਵ ਤੋਂ ਹਮਾਇਤ ਮਿਲ ਰਹੀ ਹੈ। ਇਸ ਅੰਦੋਲਣ ਦਾ ਸ਼ਾਤੀ ਤੇ ਜ਼ਾਬਤੇ ’ਚ ਰਹਿਣਾ ਆਪਣੇ ਆਪ ’ਚ ਮਿਸਾਲ ਹੈ।

ਦੇਸ ਦੀਆਂ ਗੈਰ ਭਾਜਪਾਈ ਪਾਰਟੀਆਂ ਕਿਸਾਨਾਂ ਦੇ ਹੱਕ ’ਚ ਹਨ ਤੇ ਗੈਰ ਭਾਜਪਾਈ ਸਰਕਾਰਾਂ ਨੇ ਆਪਣੀਆਂ ਵਿਧਾਨ ਸਭਾਵਾਂ ’ਚ ਇਨਾਂ ਖੇਤੀ ਕਾਨੂੰਨਾਂ ਦੇ ਵਿਰੁਧ ਮਤੇ ਵੀ ਪਾ ਦਿੱਤੇ ਹਨ। ਜੇਕਰ ਇਹ ਅੰਦੋਲਣ ਲੰਬਾ ਹੋ ਗਿਆ ਤਾਂ ਹੁਕਮਰਾਨ ਧਿਰ ਨੂੰ ਭਵਿੱਖ ’ਚ ਖਮਿਆਜਾ ਭੁਗਤਣਾ ਪੈ ਸਕਦਾ ਹੈ । ਇਸ ਅੰਦੋਲਣ ਨੇ ਸਿਆਸਤ ਨੂੰ ਲਾਂਭੇ ਕਰਕੇ ਮਾਨਵਤਾ ਦਾ ਜਿੱਥੇ ਸੰਦੇਸ਼ ਦਿੱਤਾ ਹੈ ਉਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਕੀਤੀ ਹੈ। ਜਿਸ ਕਦਰ ਕਿਸਾਨ ਇਸ ਅੰਦੋਲਣ ਨੂੰ ਲੈ ਗਏ ਹਨ ਉਸ ਵਿਚੋਂ ਜ਼ਰੂਰ ਕੋਈ ਠੰਢੀ ਹਵਾ ਦਾ ਬੁੱਲਾ ਆਉਣ ਦੀ ਸੰਭਾਵਨਾ ਬਣੀ ਹੋਈ ਹੈ , ਇਸ ਵੇਲੇ ਸਰਕਾਰ ਨੂੰ ਜਿੱਦ ਛੱਡਕੇ ਕਿਸਾਨਾਂ ਨੂੰ ਉਨਾਂ ਦੀਆਂ ਮੰਗਾਂ ਤੇ ਮੁੜ ਗੱਲਬਾਤ ਕਰਨੀ ਚਾਹੀਦੀ ਹੈ ਤੇ ਇਸ ਦਾ ਠੋਸ ਹੱਲ ਕਰਕੇ ਅੰਦੋਲਣ ਸਮਾਪਤ ਕਰਾਉਣਾ ਚਾਹੀਦਾ ਹੈ ਸਰਕਾਰਾਂ ਨੂੰ ਦੇਸ ਦੇ ਅਸਲੀ ਮੁੱਦਿਆਂ ਵਾਲੇ ਪਾਸੇ ਜਾਣਾ ਚਾਹੀਦਾ ਹੈ ਜੇ ਦੇਸ ਦੀ ਜਨਤਾ ਨੂੰ ਅਸਲ ਮੁੱਦਿਆਂ ਤੋਂ ਇਸੇ ਤਰਾਂ ਭਟਕਾ ਕੇ ਆਪਣੀ ਸਿਆਸਤ ਲਈ ਮਤਲਬ ਕੱਢੇ ਗਏ ਤਾਂ ਇਕ ਦਿਨ ਦੇਰ ਹੋ ਜਾਵੇਗੀ, ਜਿਸ ਦਾ ਖਮਿਆਜਾ ਦੇਸ ਦੀ ਜਨਤਾ ਨੂੰ ਭੁਗਤਨ ਲਈ ਤਿਆਰ ਰਹਿਣ ਦੀ ਲੋੋੜ ਹੈ।
ਜਸਪਾਲ ਸਿੰਘ ਢਿੱਲੋਂ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button