Breaking NewsD5 specialNewsPunjabTop News

ਕਿਸਾਨਾਂ ਦੇ ਧਰਨੇ ‘ਚ ਠੰਢ ਲੱਗਣ ਕਾਰਨ ਕਿਸਾਨ ਦੀ ਗਈ ਜਾਨ

ਟਾਂਡਾ-ਉੜਮੁੜ: ਟਾਂਡਾ ਵਿੱਚ ਕਿਸਾਨਾਂ ਦਾ ਕੱਲ ਤੋਂ ਧਰਨਾ ਚੱਲ ਰਿਹਾ ਹੈ। ਕਿਸਾਨਾਂ ਦੇ ਚੱਲ ਰਹੇ ਇਸ ਧਰਨੇ ਵਿੱਚ ਅੱਜ ਕਿਸਾਨ ਆਗੂ ਦੀ ਠੰਢ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਿਛਾਣ ਰਤਨ ਸਿੰਘ ਵਜੋਂ ਹੋਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ ਤੋਂ ਟਾਂਡਾ ਵਿੱਚ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ। ਮ੍ਰਿਤਕ ਗੁਰਦਾਸਪੁਰ ਦੇ ਲਾਧੋ ਭਾਣਾ ਦਾ ਰਹਿਣ ਵਾਲਾ ਸੀ।

Khabran Da Sira:ਬੇਅਦਬੀ ਮਾਮਲਿਆਂ ਬਾਰੇ ਬਣਿਆ ਕਾਨੂੰਨ ! ਕਪੂਰਥਲਾ ਬੇਅਦਬੀ ਮਾਮਲੇ ‘ਚ ਨਵਾਂ ਮੋੜ,ਫਿਰ ਅੰਦੋਲਨ ਸ਼ੁਰੂ!

ਇਹ ਧਰਨਾ ਕਿਸਾਨਾਂ ਨੂੰ ਖਰਾਬ ਹੋਈ ਬਾਸਮਤੀ ਦੇ ਮੁਆਵਜ਼ੇ ਨੂੰ ਲੈ ਕੇ ਚੱਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਾ ਹੀ ਸਾਨੂੰ ਖਰਾਬ ਬਾਸਪਤੀ ਦਾ ਮੁਆਵਜ਼ਾ ਮਿ ਲਿਆ ਹੈ ਅਤੇ ਨਾ ਹੀ ਆਬਾਦਕਾਰਾਂ ਨੂੰ ਪੱਕੇ ਮਾਲਕਾਨੀ ਹੱਕ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਕਿਸਾਨਾਂ ਦਾ ਇਹ ਧਰਨਾ ਜਾਰੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button