Breaking NewsD5 specialIndiaNewsrunning news

ਕਿਸਾਨਾਂ ਅਤੇ ਸਰਕਾਰ ਦੇ ਵਿੱਚ ਅੱਜ 2 ਵਜੇ ਹੋਵੇਗੀ ਬੈਠਕ, ਜਾਣੋ ਪਲ-ਪਲ ਦੀ Update

ਕਰੀਬ  1 ਘੰਟੇ ਦੀ ਮੀਟਿੰਗ ਤੋਂ ਬਾਅਦ ਕਿਸਾਨ ਗੁਰੂ ਘਰ ਤੋਂ ਆਇਆ ਲੰਗਰ ਛੱਕ ਰਹੇ ਹਨ। ਉਥੇ ਹੀ ਕੇਂਦਰ ਸਰਕਾਰ  ਦੇ ਮੰਤਰੀ ਅੱਜ ਵੀ ਲੰਗਰ ਖਾਂਦੇ ਨਹੀਂ ਦਿਖੇ ।

ਮੀਟਿੰਗ ਦੇ ਅੰਦਰ ਤੋਂ ਕਿਸਾਨਾਂ ਨੇ ਆਪਣੇ ਸਾਹਮਣੇ ਲਿਖ ਕੇ ਲਗਾ ਦਿੱਤਾ ਜਗ੍ਹਾ ਵੀ ਉਹੀ, ਸਮਾਂ ਵੀ ਉਹੀ, ਮੰਤਰੀ ਵੀ ਉਹੀ ਅਤੇ ਇੱਕ ਹੋਰ ਮੀਟਿੰਗ ….

– MSP ‘ਤੇ ਲਿਖਤੀ ਸਹਿਮਤੀ ਲਈ ਸਰਕਾਰ ਤਿਆਰ : ਸੂਤਰ

– ਸ਼ਿਮਲਾ ‘ਚ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦਾ ਮਾਮਲਾ ਚੁੱਕਿਆ ਗਿਆ

– ਕਿਸਾਨਾਂ ਲਈ ਗੁਰਦੁਆਰਾ ਸਾਹਿਬ ਤੋਂ ਆਇਆ ਲੰਗਰ

– ਮੀਟਿੰਗ ‘ਚ ਹੁਣ MSP ਤੇ ਗੱਲਬਾਤ ਸ਼ੁਰੂ ਹੋ ਗਈ ਹੈ।

ਬੈਠਕ ‘ਚ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਜਿਸ ‘ਚ ਨਰੇਂਦਰ ਤੋਮਰ ਨੇ ਕਿਹਾ ਕਿਸੇ ਵੀ ਨਿਰਦੋਸ਼ ‘ਤੇ ਕਾਰਵਾਈ ਨਹੀ ਹੋਵੇਗੀ –  ਮੈਂ ਇਸਦਾ ਭਰੋਸਾ ਦਿਵਾਉਂਦਾ ਹਾਂ।

ਬੈਠਕ ‘ਚ ਰਾਜੇਵਾਲ ਨੇ NIA ਦਾ ਮੁੱਦਾ ਚੁੱਕਿਆ ਅਤੇ ਕਿਹਾ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਪਾਸੇ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਨੋਟਿਸ ਭੇਜ ਰਹੀ ਹੈ। ਉਨ੍ਹਾਂ ਨੇ ਬਲਰਾਮ ਸਿਰਸਾ ਨੂੰ ਨੋਟਿਸ ਭੇਜੇ ਜਾਣ ‘ਤੇ ਵੀ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਬਲਰਾਮ ਸਿਰਸਾ ਨੂੰ ਨੋਟਿਸ ਕਿਉਂ ਭੇਜਿਆ ਹੈ।

ਵਿਗਿਆਨ ਭਵਨ ਦੇ ‘ਚ ਸਰਕਾਰ ਦੇ ਨਾਲ ਮੀਟਿੰਗ ਕਰਨ ਲਈ ਕਿਸਾਨ ਆਗੂ ਪਹੁੰਚ ਚੁੱਕੇ ਅਤੇ ਬਾਹਰ ਵਾਟਰ ਕੈਨਨ ਤੈਨਾਤ ਕੀਤੀ ਗਈ ਹੈ। ਅੱਜ ਤੱਕ ਕਦੇ ਅਜਿਹਾ ਨਹੀਂ ਹੋਇਆ। ਪਹਿਲਾਂ ਵੀ 9 ਦੌਰ ਦੀ ਬੈਠਕ ‘ਚ ਅਜਿਹਾ ਨਹੀਂ ਦੇਖਿਆ ਗਿਆ ਹੈ। ਸਰਕਾਰ ਅਤੇ ਕਿਸਾਨਾਂ ਦੇ ਵਿੱਚ ਬੈਠਕ ਸ਼ੁਰੂ, ਨਰੇਂਦਰ ਤੋਮਰ ਨੇ ਦਿੱਤੀ ਗੁਰੂ ਗੋਬਿੰਦ ਪ੍ਰਕਾਸ਼ ਪੁਰਬ ਦੀ ਵਧਾਈ।

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ 10ਵੇਂ ਦੌਰ ਦੀ ਬੈਠਕ ਸ਼ੁਰੂ ਹੋ ਗਈ ਹੈ। ਪਹਿਲਾਂ 9 ਦੌਰ ਦੀ ਬੈਠਕ ਬੇ ਨਤੀਜਾ ਰਹਿਣ ਦੇ ਬਾਵਜੂਦ ਵੀ ਅੱਜ ਕਿਸਾਨ ਸਰਕਾਰ ਦੇ ਨਾਲ ਮੀਟਿੰਗ ਲਈ ਵਿਗਿਆਨ ਭਵਨ ਪੁੱਜੇ ਹਨ।  ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਅਤੇ ਪੀਊਸ਼ ਗੋਇਲ ਵਿਗਿਆਨ ਭਵਨ ਪਹੁੰਚ ਗਏ ਹਨ।

10ਵੇਂ ਗੇੜ ਦੀ ਬੈਠਕ ਲਈ ਕਿਸਾਨ ਵਿਗਿਆਨ ਭਵਨ ਲਈ ਰਵਾਨਾ ਹੋ ਗਏ ਹਨ।

ਪੰਜਾਬ ਦੇ ਕਿਸਾਨ ਆਗੂ ਕ੍ਰਿਪਾ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨਾਲ ਅੱਜ ਹੋਣ ਵਾਲੀ ਗੱਲ ਬਾਤ ‘ਚ ਵੀ ਕਿਸਾਨਾਂ ਦੀ ਉਹੀ ਮੰਗਾਂ ਹੋਣਗੀਆਂ ਜੋ ਪਿਛਲੀਆਂ ਬੈਠਕਾਂ ‘ਚ ਰੱਖੀਆਂ ਗਈਆਂ ਹਨ। ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪ੍ਰਮੁੱਖ ਹੈ ਅਤੇ ਕਿਸਾਨ ਦੇ ਪ੍ਰਤਿਨਿੱਧੀ ਪਹਿਲਾਂ ਇਸ ‘ਤੇ ਹੀ ਚਰਚਾ ਕਰਨਾ ਚਾਹੁੰਣਗੇ। ਪੰਜਾਬ ਦੇ ਹੀ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ਪਿੱਛਲੀ ਗੱਲ ਬਾਤ ‘ਚ ਵੀ ਸਰਕਾਰ ਨਾਲ ਐਮਐਸਪੀ ‘ਤੇ ਵਿਚਾਰ ਵਟਾਂਦਰੇ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਇਸ ਬੈਠਕ ‘ਚ ਵੀ ਅਸੀਂ ਇਸ ‘ਤੇ ਚਰਚਾ ਦੀ ਉਮੀਦ ਕਰਦੇ ਹਾਂ। ਕਿਸਾਨ ਅੰਦੋਲਨ ‘ਚ ਸਹਿਯੋਗ ਕਰਨ ਵਾਲਿਆਂ ਨੂੰ ਕੇਂਦਰੀ ਏਜੰਸੀ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ) ਵਲੋਂ ਪ੍ਰੇਸ਼ਾਨ ਕਰਨ ਦਾ ਮਸਲਾ ਪਿੱਛਲੀ ਗੱਲ ਬਾਤ ‘ਚ ਸਰਕਾਰ ਦੇ ਸਾਹਮਣੇ ਰੱਖਿਆ ਗਿਆ ਸੀ, ਇਸ ‘ਤੇ ਵੀ ਚਰਚਾ ਹੋਵੇਗੀ।

ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਅੱਜ 10ਵੇਂ ਦੌਰ ਦੀ ਗੱਲਬਾਤ ਹੋਵੇਗੀ। ਪਹਿਲਾਂ ਇਹ ਗੱਲ ਬਾਤ ਮੰਗਲਵਾਰ ਨੂੰ ਹੋਣ ਵਾਲੀ ਸੀ ਪਰ ਇਹ ਇੱਕ ਦਿਨ ਲਈ ਟਾਲ ਦਿੱਤੀ ਗਈ। ਹੁਣ ਅੱਜ ਦੁਪਹਿਰ 2 ਵਜੇ ਇਹ ਇਹ ਬੈਠਕ ਦਿੱਲੀ ਦੇ ਵਿਗਿਆਨ ਭਵਨ ‘ਚ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button