ਕਿਰਤੀ ਕਿਸਾਨ ਯੂਨੀਅਨ ਨੇ ਕੀਤੀ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਚ ਹਵਾ, ਪਾਣੀ, ਮਿੱਟੀ,ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ।ਪਰ ਸਰਕਾਰ ਇਸਦੇ ਹੱਲ ਲਈ ਝੋਨੇ ਦੀਆਂ ਤਰੀਕਾਂ ਅੱਗੇ ਪਿੱਛੇ ਕਰਕੇ ਜਾਂ ਬਿਜਾਈ ਦੇ ਤਰੀਕੇ ਬਦਲ ਕੇ ਸੰਕਟ ਦੇ ਹੱਲ ਤੋ ਮੂੰਹ ਮੋੜ ਰਹੀ ਹੈ।ਮਸਲਾ ਝੋਨੇ ਦੀ ਤਰੀਕ ਜਾਂ ਤਰੀਕਾ ਨਹੀ ਬਲਕਿ ਖੁਦ ਝੋਨਾ ਹੈ ਇਸ ਲਈ ਪੰਜਾਬ ਚ ਹਰੇ ਇਨਕਲਾਬ ਦੇ ਖੇਤੀ ਵਿਕਾਸ ਮਾਡਲ ਦੀ ਦੇਣ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।
Bandi Singh Rehai Morcha : Bandi Singh ਦੀ Rehai ਲਈ ਪ੍ਰਧਾਨ ਨੇ ਲਿਆ ਸਖ਼ਤ ਐਕਸ਼ਨ | D5 Channel Punjabi
ਪੰਜਾਬ ਨੂੰ ਇੱਕ ਬਦਲਵੇਂ ਕੁਦਰਤ ਅਤੇ ਵਾਤਾਵਰਨ ਲਈ ਸੁਖਾਵੇਂ ਅਤੇ ਕਿਸਾਨ ਮਜ਼ਦੂਰ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਲੋੜ ਹੈ ਇਹ ਮਾਡਲ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਣਾ ਚਾਹੀਦਾ ਹੈ।ਪੰਜਾਬ ਚ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਬਦਲ ਕੇ ਖੇਤੀ ਨੂੰ ਕੁਦਰਤੀ ਜੋਨਾਂ ਵਿੱਚ ਵੰਡਿਆ ਜਾਵੇ ਇਹ ਜੋਨ ਕੁਦਰਤੀ ਪੇੈਦਾਵਾਰੀ ਇਲਾਕੇ (Natural growing area) ਦੇ ਰੂਪ ਵਿਚ ਹੋਣ। ਇਨ੍ਹਾਂ ਜੋਨਾ ਅਨੁਸਾਰ ਖੇਤੀ ਖੋਜ ਕੇੰਦਰ ਅਤੇ ਖੇਤੀ ਸਨਅਤ ਹੋਵੇ। ਖੇਤੀ ਸਨਅਤ ਖੁਰਾਕ ਤੇ ਗੈਰ ਖੁਰਾਕ(Food and non food)ਦੋਨੋ ਤਰਾਂ ਦੀ ਲਗ ਸਕਦੀ ਹੈ।
Ik Meri vi Suno : Bhagwant Mann ਦੀ ਵੱਡੀ ਕਾਰਵਾਈ ਵੱਡੀ ਖੁਸ਼ਖਬਰੀ, ਬਾਗੋ-ਬਾਗ ਲੋਕ | D5 Channel Punjabi
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਪੰਜਾਬ ਆਪਣੀ ਦਾਲ ਦਾ 6 ਫੀਸਦੀ ਪੈਦਾ ਕਰਦਾ ਤੇ 94 ਫੀਸਦੀ ਬਾਹਰੋ ਮੰਗਵਾਉਦਾ। ਦਾਲਾਂ ਹੇਠ ਰਕਬਾ 10 ਲੱਖ ਹੈਕਟੇਅਰ ਜਾਂ ਇਸਤੋ ਵੀ ਵੱਧ ਤਕ ਵਧਾਇਆ ਜਾ ਸਕਦਾ।ਬਾਗਬਾਨੀ ਹੇਠ ਰਕਬਾ ਜੋ ਸਿਰਫ 93615 ਹੈਕਟੇਅਰ ਹੈ ਜੋ ਕੁੱਲ ਖੇਤੀ ਰਕਬੇ ਦਾ ਸਿਰਫ 2.2 ਫੀਸਦੀ ਏਰੀਆ ਹੈ।ਇਸ ਨੂੰ ਵੀ ਵਧਾਇਆ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ 60 ਹਜਾਰ ਹੈਕਟੇਅਰ ਦੇ ਕਰੀਬ ਕਿੰਨੂ ਤੇ ਅਮਰੂਦ ਅਧੀਨ ਹੈ ਜਦਕਿ ਪੰਜਾਬ ਵਿੱਚ 25 ਤੋ ਵੱਧ ਕਿਸਮਾਂ ਦਾ ਫਲ ਹੋ ਸਕਦਾ।
ਬੰਦੀ ਸਿੰਘਾਂ ਦੀ ਰਿਹਾਈ ਲਈ SGPC ਦਾ ਵੱਡਾ ਐਕਸ਼ਨ | SHORTS
ਅਨਾਰ ਵਰਗਾ ਮਹਿੰਗਾ ਫਲ ਜਿਸਨੂੰ ਨਾਮਾਤਰ ਪਾਣੀ ਚਾਹੀਦਾ ਉਹ ਵੀ ਪੰਜਾਬ ਚ ਬਾਹਰੋ ਆ ਕੇ ਵਿਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਝੋਨੇ ਹੇਠੋ ਰਕਬਾ ਘਟੇਗਾ ਨਾਲ ਹੀ ਦਰੱਖਤ ਵੀ ਵਧਣਗੇ ਜੋ ਵਾਤਾਵਰਣ ਪੱਖੀ ਵੀ ਹੋਵੇਗਾ ਨਾਲੋ ਨਾਲ ਤਾਪਮਾਨ ਨੂੰ ਸੰਤੁਲਿਤ ਕਰਨ ਚ ਸਹਾਈ ਵੀ ਹੋਵੇਗਾ। ਜੇਕਰ ਪ੍ਰੋਸੈਸਿੰਗ ਯੂਨਿਟ ਲਗਣ ਤਾਂ ਰੁਜਗਾਰ ਹੋਰ ਵੀ ਵਧੇਗਾ।ਜਿੱਥੇ ਵੀ ਪੰਜਾਬ ਚ ਬਾਗਬਾਨੀ ਹੈ ਓੁੱਥੇ ਹੀ ਜਮੀਨੀ ਪਾਣੀ ਦਾ ਪੱਧਰ ਵੀ ਓੁੱਚਾ ਹੈ।
Janta Darbar ’ਚ CM Mann ਹੈਰਾਨ, ਆਹ ਲੀਡਰਾਂ ਦੀ ਲਗਾਈ ਸ਼ਿਕਾਇਤ! | D5 Channel Punjabi
ਪਰ ਬਾਗਬਾਨੀ ਲਈ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਸਹਾਇਤਾ ਭੱਤਾ ਦੇਣਾ ਪਵੇਗਾ ਕਿਓਕਿ ਛੋਟਾ ਕਿਸਾਨ ਬਾਗ ਦੇ ਤਿਆਰ ਹੋਣ ਤੱਕ ਕੋਲੋ ਗੁਜਾਰਾ ਨਹੀ ਕਰ ਸਕਦਾ ਦੂਸਰਾ ਬਾਗਬਾਨੀ ਲਈ ਨਹਿਰੀ ਪਾਣੀ ਲਾਜਮੀ ਹੈ ਜਮੀਨ ਹੇਠਲੇ ਪਾਣੀ ਨਾਲ ਬਾਗਬਾਨੀ ਸੰਭਵ ਨਹੀ। ਕਿਸਾਨ ਆਗੂਆਂ ਨੇ ਕਿਹਾ ਪੰਜਾਬ ਦੀ ਪੋਣੇ ਤਿੰਨ ਕਰੋੜ ਆਬਾਦੀ ਨੂੰ ਸ਼ੁੱਧ ਦੁੱਧ ਘਿਓ ਦੇਣ ਲਈ ਪਸ਼ੂ ਪਾਲਣ ਦਾ ਕਿੱਤਾ ਵਧ ਸਕਦਾ ਤੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਪਰ ਨਕਲੀ ਦੁੱਧ ਘਿਓ ਤੇ ਹੋਰ ਵਸਤਾਂ ਇਸ ਕਿੱਤੇ ਦੇ ਵਿਕਾਸ ਵਿੱਚ ਅੜਿੱਕਾ ਨੇ ਇਸ ਅੜਿੱਕੇ ਨੁੂੰ ਹਟਾ ਕੇ ਜਿੱਥੇ ਲੋਕਾਂ ਦੀ ਸਿਹਤ ਦਾ ਨੁਕਸਾਨ ਰੁਕ ਸਕਦਾ ਓੁੱਥੇ ਡੇਅਰੀ ਦਾ ਕਾਰੋਬਾਰ ਵਿਕਸਿਤ ਕਰਕੇ ਛੋਟੇ ਕਿਸਾਨਾਂ ਮਜਦੂਰਾਂ ਦਾ ਰੁਜਗਾਰ ਵਧਾਇਆ ਜਾ ਸਕਦਾ ।
BKU News : Rakesh Tikait ਦੀ ਛੁੱਟੀ? ਕਿਸਾਨਾਂ ਦਾ ਐਕਸ਼ਨ,CM Mann ਨੇ ਬਾਗੋ-ਬਾਗ ਕਰਤੇ ਲੋਕ | D5 Channel Punjabi
ਜ਼ਮੀਨ ਹੇਠਲੇ ਪਾਣੀ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰੇ ਦੀ ਹੱਦ ਤੱਕ ਨੀਵਾਂ ਚਲਾ ਗਿਆ ਹੈ।ਅੱਜ ਲਗਭਗ 3 ਹੈਕਟੇਅਰ ਪਿੱਛੇ ਇੱਕ ਖੇਤੀ ਮੋਟਰ ਹੈ ਜੇਕਰ ਪੰਜਾਬ ਸਰਕਾਰ ਬਾਗਬਾਨੀ, ਦਾਲਾਂ,ਹਰਾ ਚਾਰਾ, ਤੇਲ ਬੀਜ ਦੇ ਹੇਠ 21 ਲੱਖ ਹੈਕਟੇਅਰ ਰਕਬਾ ਲਿਆਵੇ ਤਾ ਘੱਟੋ ਘੱਟ 7 ਲੱਖ ਦੇ ਕਰੀਬ ਖੇਤੀ ਮੋਟਰਾਂ ਨਾਮਾਤਰ ਪਾਣੀ ਕੱਢਣਗੀਆ ਬਾਗਬਾਨੀ ਵਾਲੀਆਂ ਲਗਭਗ ਮੁਕੰਮਲ ਬੰਦ ਹੋ ਜਾਣਗੀਆਂ ।
Bathinda RTO Office : ਦਫ਼ਤਰ ’ਚ ਬੈਠੇ ਸੀ ਬਾਦਲਾਂ ਦੇ ਬੰਦੇ! ਉੱਤੋਂ ਪਹੁੰਚ ਗਿਆ Transport Minister
ਨਹਿਰੀ ਪਾਣੀ ਸਾਰਾ ਸਾਲ ਚੱਲਣਾ ਚਾਹੀਦਾ ਇਸ ਵਾਸਤੇ ਨਹਿਰੀ ਵਿਵਸਥਾ ਦੇ ਵਿਸਥਾਰ ਦੇ ਨਾਲ-ਨਾਲ ਮਜ਼ਬੂਤ ਬਣਾਉਣਾ ਚਾਹੀਦਾ ਹੈ। ਜਦੋਂ ਕਿਸਾਨਾਂ ਨੂੰ ਪਾਣੀ ਦੀ ਜਰੂਰਤ ਨਾ ਹੋਵੇ ਤਾ ਮੋਘਿਆਂ ਕੋਲ ਰੀਚਾਰਜ ਪੋਆਇੰਟ ਬਣਾ ਨਹਿਰੀ ਪਾਣੀ ਉਸ ਵਿੱਚ ਲਗਾਤਾਰ ਸੁੱਟਿਆ ਜਾਵੇ ਨਾਲ ਹੀ ਦਰਿਆਈ ਪਾਣੀਆਂ ਚ ਜਹਿਰੀਲਾ ਮਾਦਾ ਮਿਲਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਮੀਨ ਹੇਠ ਪ੍ਰਦੂਸ਼ਿਣ ਰਹਿਤ ਪਾਣੀ ਰੀਚਾਰਜ ਹੋ ਸਕੇ ।
Sunil Jakhar Today : BJP ‘ਚ ਸ਼ਾਮਲ ਹੋਊ Jakhar? ਕੈਪਟਨ ਕਰਵਾਊ ਐਂਟਰੀ! Sidhu ਛੱਡੂ ਕਾਂਗਰਸ
ਕਿਸਾਨ ਆਗੂਆਂ ਨੇ ਕਿਹਾ ਕਿ ਜਲ ਤੇ ਭੂਮੀ ਸੰਭਾਲ ਵਿਭਾਗ ਵੱਲੋ ਮਈ 2019 ਵਿੱਚ ਜੋ 213 ਕਰੋਡ਼ ਦਾ ਐਕਸ਼ਨ ਪਲਾਨ ਕੇਂਦਰ ਤੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਸ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰੀ ਖੇਤਰ ਚ ਰੀਚਾਰਜ ਪੋਆਇੰਟ ਬਨਾਉਣੇ ਚਾਹੀਦੇ ਹਨ ਤਾਂ ਜੋ ਬਰਸਾਤੀ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਖੇਤੀ ਖੋਜ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੀ ਲਗਭਗ ਸਾਰੀ ਖੋਜ ਕਾਰਪੋਰੇਟ ਲਈ ਹੈ।ਖੇਤੀ ਖੋਜ ਸਥਾਨਕ ਲੋੜਾਂ ਲਈ ਹੋਣੀ ਚਾਹੀਦੀ ਹੈ।
Mohali News : ਪੁਲਿਸ ਦੀ ਮਾਨ ’ਤੇ ਵੱਡੀ ਕਾਰਵਾਈ, ਕਰਤਾ ਪਰਚਾ | D5 Channel Punjabi
ਯੂਨੀਵਰਸਿਟੀਆਂ ਨੇ ਝੋਨੇ ਤੇ ਕਣਕ ਦੀਆਂ ਕਈ ਗੁਣਾ ਵੱਧ ਝਾੜ ਵਾਲੀ ਕਿਸਮਾਂ ਦੀ ਖੋਜ ਤਾਂ ਕਰ ਲਈ ਪਰ ਦਾਲਾਂ ਦਾ ਝਾੜ ਦਹਾਕਿਆਂ ਤੋ ਓੁੱਥੇ ਹੀ ਖੜਾ ਹੈ।ਇਸੇ ਤਰਾਂ ਬੀਜ ਦੇ ਕਾਰੋਬਾਰ ਚੋ ਕਾਰਪੋਰੇਟ ਨੂੰ ਮੁਕੰਮਲ ਤੌਰ ਤੇ ਬਾਹਰ ਕਰਨਾ ਚਾਹੀਦਾ ਤੇ ਸਥਾਨਕ ਬੀਜਾਂ ਦਾ ਝਾੜ ਵਧਾਉਣ ਲਈ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਨ ਸੁੰਡੀ ਅਮਰੀਕਨ ਕਪਾਹ ਨਾਲ ਆਈ ਜਿਸਨੇ ਜਹਿਰਾਂ ਦੀ ਅੰਨੇਵਾਹ ਵਰਤੋਂ ਵਧਾਈ ਇਹਨਾਂ ਜਹਿਰਾਂ ਨੇ ਨਰਮਾ ਪੱਟੀ ਨੂੰ ਕੈਂਸਰ ਪੱਟੀ ਬਣਾ ਦਿੱਤਾ ਹੈ।ਕਾਰਪੋਰੇਟ ਜਦੋਂ ਖੁਰਾਕ ਤੇ ਕਬਜਾ ਕਰਦਾ ਸਭ ਤੋ ਪਹਿਲਾਂ ਸਥਾਨਕ ਬੀਜਾਂ ਨੂੰ ਖਤਮ ਕਰਦਾ।
History Save Morcha : Sikh ਜਥੇਬੰਦੀਆਂ ਨੇ ਪਵਾਤੀਆਂ ਭਾਜੜਾਂ, ਇਤਿਹਾਸ ਨੂੰ ਛੇੜਨ ਵਾਲੇ ਟੰਗਣਗੇ ਪੁੱਠੇ!
ਖੇਤੀ ਖੋਜ ਤੇ ਬੀਜਾਂ ਚੋ ਕਾਰਪੋਰੇਟ ਨੂੰ ਬਾਹਰ ਕੱਢਣ ਸਮੇਤ ਖੁਰਾਕ ਤੇ ਜਮੀਨ ਚੋ ਵੀ ਬਾਹਰ ਕਰਨਾ ਚਾਹੀਦਾ ਖੇਤੀ ਓੁਪਜਾਂ ਨੂੰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਲਾਹੇਵੰਦ ਭਾਅ ਉੱਪਰ ਖਰੀਦਣ ਦੀ ਸਰਕਾਰ ਨੂੰ ਗਾਰੰਟੀ ਕਰਨੀ ਚਾਹੀਦੀ ਹੈ। ਛੋਟੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਓੁਪਰਾਲੇ ਕਰਨੇ ਚਾਹੀਦੇ ਨੇ ਜਿਸ ਲਈ ਛੋਟੀ ਕਿਸਾਨੀ ਦੀ ਜਮੀਨ ਮੁੜ ਮੁਰੱਬੇਬੰਦੀ ਕਰਕੇ ਇੱਕ ਪਾਸੇ ਕਰਕੇ ਸਿੰਜਾਈ ਦਾ ਪ੍ਰਬੰਧ ਕਰਨਾ ਚਾਹੀਦੀ ਤੇ ਪਿੰਡਾਂ ਵਿੱਚ ਖੇਤੀ ਸੰਦ ਕੇੰਦਰ ਖੋਲਣੇ ਚਾਹੀਦੇ ਤੇ ਛੋਟੇ ਕਿਸਾਨਾਂ ਨੂੰ ਬਿਨਾ ਕਿਰਾਇਆ ਖੇਤੀ ਸੰਦ ਮਿਲਣੇ ਚਾਹੀਦੇ ਹਨ।
Punjab Weather : ਵੱਧ ਰਹੀ ਗਰਮੀ ਤੋਂ ਪਾਓ ਰਾਹਤ, ਲੋਕਾਂ ਦੀ ਆਹ ਢੰਗ ਨਾਲ ਕਰੋ ਸੇਵਾ | D5 Channel Punjabi
ਸਰਕਾਰ ਨੂੰ ਭਾਰਤ ਪਾਕਿਸਤਾਨ ਸਰਹੱਦ ਰਾਹੀ ਵਪਾਰ ਖੋਲਣਾ ਚਾਹੀਦਾ ਜਿਸ ਦਾ ਸਮੁੱਚੇ ਅਰਥਚਾਰੇ ਨੂੰ ਫਾਇਦਾ ਹੋਵੇਗਾ। ਕਿਸਾਨ ਆਗੂਆਂ ਨੇ ਅਵਾਰਾ ਪਸ਼ੂਆਂ ਦੀ ਸੱਮਸਿਆ ਦੇ ਹੱਲ ਲਈ ਢੁਕਵੇਂ ਮੀਟ ਪਲਾਂਟ ਖੋਲ੍ਹਣ ਦੀ ਮੰਗ ਵੀ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ,ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਸੂਬਾ ਆਗੂ ਰਾਮਿੰਦਰ ਸਿੰਘ ਪਟਿਆਲਾ, ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ, ਜਗਤਾਰ ਸਿੰਘ ਭਿੰਡਰ, ਭੁਪਿੰਦਰ ਸਿੰਘ ਵੜੈਚ ਅਤੇ ਜਸਵਿੰਦਰ ਸਿੰਘ ਝਬੇਲਵਾਲੀ ਆਦਿ ਆਗੂ ਹਾਜਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.