Breaking NewsD5 specialEntertainmentIndiaNewsTop News

ਕਾਲਾ ਹਿਰਣ ਮਾਮਲਾ : ਸਲਮਾਨ ਖਾਨ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਮੁੰਬਈ : ਕਾਲਾ ਹਿਰਣ ਮਾਮਲਾ (Blackbuck poaching case) ‘ਚ ਫਸੇ ਫਿਲਮੀ ਅਦਾਕਾਰ ਸਲਮਾਨ ਖਾਨ (Salman Khan) ਨੂੰ ਰਾਜਸਥਾਨ ਹਾਈਕੋਰਟ (High Court) ਤੋਂ ਵੱਡੀ ਰਾਹਤ ਮਿਲੀ ਹੈ। ਸਾਲ 2008 ‘ਚ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਦੌਰਾਨ ਹੋਇਆ ਕਾਲਾ ਹਿਰਣ ਮਾਮਲਾ ਅਜੇ ਵੀ ਹੱਲ ਨਹੀਂ ਹੋਇਆ ਹੈ। ਹਾਲਾਂਕਿ ਹੁਣ ਇਸ ਮਾਮਲੇ ‘ਚ ਜੋਧਪੁਰ ਹਾਈਕੋਰਟ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ।

Bhagwant Mann ਨੇ ਸੁਣਾਇਆ ਇਤਿਹਾਸਕ ਫੈਸਲਾ, Raja Warring ਨਾਲ ਫਸੀ ਗਰਾਰੀ, | D5 Channel Punjabi

ਸਲਮਾਨ ਖ਼ਾਨ ਵਲੋਂ ਦਾਇਰ ਕੀਤੀ ਗਈ ਟਰਾਂਸਫਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ । ਹੁਣ ਸਾਰੇ ਮਾਮਲੀਆਂ ਦੀ ਇਕੱਠੀਆਂ ਹਾਈਕੋਰਟ ’ਚ ਸੁਣਵਾਈ ਹੋਵੇਗਾ । ਇਸ ਨਾਲ ਸਲਮਾਨ ਖ਼ਾਨ ਨੂੰ ਵਾਰ – ਵਾਰ ਪੇਸ਼ੀ ਲਈ ਵੱਖ – ਵੱਖ ਅਦਾਲਤਾਂ ’ਚ ਹਾਜ਼ਰ ਨਹੀਂ ਹੋਣਾ ਹੋਵੇਗਾ। ਅਸਲ ’ਚ ਸਲਮਾਨ ਖ਼ਾਨ ਵਲੋਂ ਤਿੰਨ ਮਾਮਲਿਆਂ ਦੀ ਸੁਣਵਾਈ ਇਕੋ ਜਗ੍ਹਾ ਟਰਾਂਸਫਰ ਕਰਨ ਦੀ ਪਟੀਸ਼ਨ ਲਗਾਈ ਗਈ ਸੀ। ਇਸ ਟਰਾਂਸਫਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹਾਈਕੋਰਟ ਦੇ ਜੱਜ ਪੁਸ਼ਪੇਂਦਰ ਭਾਟੀ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ। ਸੁਣਵਾਈ ਦੌਰਾਨ ਸਲਮਾਨ ਦੀ ਭੈਣ ਅਲਵੀਰਾ ਵੀ ਕੋਰਟ ’ਚ ਮੌਜੂਦ ਸਨ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button