Breaking NewsD5 specialNewsPunjab

ਕਾਰ ਵੱਢ ਕੇ ਕੱਢੀਆਂ ਲਾਸ਼ਾਂ, ਵਿਆਹ ਤੋਂ ਪਹਿਲਾਂ ਅਰਥੀ (ਵੀਡੀਓ)

ਫਰੀਦਕੋਟ : ਕੋਟਕਪੂਰਾ ਬਠਿੰਡਾ ਕੌਮੀ ਮਾਰਗ ‘ਤੇ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ ਜਿਥੇ ਚਾਰ ਨੌਜਵਾਨਾਂ ਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਦੀ ਹਾਲਤ ਗੰਭੀਰ ਜ਼ਖ਼ਮੀ ਦੱਸੀ ਜਾ ਰਹੀ ਹੈ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਮ੍ਰਿਤਕਾਂ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਵੀ ਸ਼ਾਮਲ ਹੈ, ਜਿਸ ਦਾ ਆਉਣ ਵਾਲੀ 23 ਤਾਰੀਖ਼ ਨੂੰ ਵਿਆਹ ਸੀ। ਜਾਣਕਾਰੀ ਮੁਤਾਬਕ ਤਿੰਨੇ ਕਾਰ ਸਵਾਰ ਉਸੇ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਸਨ।

Read Also ਬਾਗ ‘ਚੋਂ ਇਕੋ ਸਮੇਂ ਮਿਲੀਆਂ 3 ਲਾਸ਼ਾਂ

ਇਸ ਘਟਨਾ ਸਬੰਧੀ ਐਸਐਚਓ ਖੇਮਚੰਦ ਪਰਾਸ਼ਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਕ ਕਾਰ ਜੋ ਬਠਿੰਡੇ ਦੇ ਵੱਲੋਂ ਆ ਰਹੀ ਸੀ, ਜੋ ਅੱਗੇ ਜਾ ਰਹੇ ਮਿੱਟੀ ਦੇ ਭਰੇ ਟਰੈਕਟਰ ਟਰਾਲੇ ਨਾਲ ਜਾ ਟਕਰਾਈ ਜਿਸ ਦੇ ਚਲਦੇ 3 ਨੋਜਵਾਨਾਂ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਹਾਦਸੇ ਚ ਮਾਰੇ ਗਏ ਨੌਜਵਾਨ ਦੇ ਘਰ ਵਿੱਚ ਜਿਥੇ 10 ਦਿਨਾਂ ਬਾਅਦ ਸ਼ਹਿਨਾਈਆਂ ਵੱਜਣੀਆਂ ਸੀ ਅੱਜ ਉਸ ਘਰ ਸੋਗ ਦੀ ਲਹਿਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button