IndiaTop News

ਕਾਰ ’ਚ ਜਬਰ-ਜਨਾਹ ਤੇ ਕੁੱਟਮਾਰ ਦੇ ਨਹੀਂ ਮਿਲੇ ਸਬੂਤ, 15 ਸਾਲ ਦੀ ਸਜ਼ਾ ਕੱਟ ਰਹੇ ਮੁਲਜ਼ਮ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ

ਸੁਪਰੀਮ ਕੋਰਟ ਨੇ ਜਬਰ-ਜਨਾਹ ਦੇ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਏ ਗਏ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਸਾਬਤ ਕਰਨ ਵਿਚ ਇਸਤਗਾਸਾ ਪੱਖ ਅਸਫਲ ਰਿਹਾ ਹੈ।
ਪੀੜਤਾ ਦੇ ਬਿਆਨ ਵਿਚ ਕਈ ਵਿਰੋਧਾਭਾਸ ਪਾਏ ਗਏ ਅਤੇ ਜਿਨਸੀ ਹਮਲੇ ਦੀ ਪੁਸ਼ਟੀ ਕਰਨ ਵਾਲਾ ਕੋਈ ਮੈਡੀਕਲ ਸਬੂਤ ਵੀ ਨਹੀਂ ਮਿਲਿਆ। ਇਸ ਕਾਰਨ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ। ਕੋਰਟ ਨੇ ਇਹ ਵੀ ਕਿਹਾ ਕਿ ਸਿਰਫ਼ ਪੀੜਤਾ ਦਾ ਬਿਆਨ ਦੋਸ਼ਸਿੱਧੀ ਨੂੰ ਬਰਕਰਾਰ ਰੱਖਣ ਲਈ ਭਰੋਸੇਯੋਗ ਨਹੀਂ ਸੀ।
ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਕਿ ਪੀੜਤਾ ਨੇ ਦੋਸ਼ ਲਾਇਆ ਸੀ ਕਿ ਕਾਰ ਵਿਚ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਹਾਲਾਂਕਿ, ਮੈਡੀਕਲ ਜਾਂਚ ਦੌਰਾਨ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਅਦਾਲਤ ਨੇ ਕਿਹਾ ਕਿ ਪੀੜਤਾ ਦੇ ਬਿਆਨ ਵਿਚ ਕਈ ਅਸੰਗਤੀਆਂ ਹਨ। ਇਸ ਲਈ ਮੁਲਜ਼ਮ ਨੂੰ ਲਾਏ ਗਏ ਦੋਸ਼ਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪੀੜਤਾ ਦੇ ਬਿਆਨ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਕੋਈ ਅਜਿਹਾ ਸਬੂਤ ਨਹੀਂ ਹੈ, ਜੋ ਉਸ ਦਾ ਅਪਰਾਧ ਸਾਬਤ ਕਰ ਸਕੇ।
ਸੁਪਰੀਮ ਕੋਰਟ ਨੇ ਜਾਂਚ ਅਧਿਕਾਰੀ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ ਕਾਰ ਜ਼ਬਤ ਕਰਨ ਬਾਰੇ ਕੁਝ ਨਹੀਂ ਦੱਸਿਆ ਅਤੇ ਨਾ ਹੀ ਕਾਰ ਦੇ ਅੰਦਰ ਅਜਿਹੀ ਕੋਈ ਜਾਂਚ ਕੀਤੀ ਗਈ, ਜਿਸ ਨਾਲ ਕੁੱਟਮਾਰ ਜਾਂ ਕਥਿਤ ਜਿਨਸੀ ਸਬੰਧਾਂ ਦੇ ਨਿਸ਼ਾਨ ਮਿਲ ਸਕਦੇ ਸਨ।
ਇਹ ਮਾਮਲਾ 17 ਅਗਸਤ 2019 ਦੀ ਘਟਨਾ ਨਾਲ ਸਬੰਧਤ ਹੈ। ਦੋਸ਼ ਸੀ ਕਿ ਮੁਲਜ਼ਮ ਨੇ ਪੀੜਤਾ ਨੂੰ ਆਪਣੀ ਕਾਰ ਵਿਚ ਲਿਫ਼ਟ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਚਿਪਸ ਤੇ ਸਾਫਟ ਡਰਿੰਕ ਦਿੱਤੀ। ਇਹ ਖਾਣ-ਪੀਣ ਤੋਂ ਬਾਅਦ ਪੀੜਤਾ ਬੇਹੋਸ਼ ਹੋ ਗਈ ਅਤੇ ਫਿਰ ਦੋ ਵੱਖ-ਵੱਖ ਥਾਵਾਂ ’ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।

ਟ੍ਰਾਇਲ ਕੋਰਟ ਨੇ ਮੁਲਜ਼ਮ ਨੂੰ ਆਈਪੀਸੀ ਦੀ ਧਾਰਾ 376(1) ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਗੁਹਾਟੀ ਹਾਈ ਕੋਰਟ ਨੇ ਉਮਰ ਦਾ ਸਬੂਤ ਨਾ ਹੋਣ ਕਾਰਨ ਪੋਕਸੋ ਐਕਟ ਤਹਿਤ ਲੱਗੇ ਦੋਸ਼ ਤਾਂ ਹਟਾ ਦਿੱਤੇ ਸਨ, ਪਰ ਜਬਰ-ਜਨਾਹ ਦੇ ਮਾਮਲੇ ਵਿਚ ਦੋਸ਼ਸਿੱਧੀ ਬਰਕਰਾਰ ਰੱਖੀ ਸੀ। ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button