EntertainmentNews

ਕਾਮੇਡੀਅਨ ਸਿਧਾਰਥ ਸਾਗਰ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਈ ਮੰਗਣੀ, ਦੇਖੋ ਤਸਵੀਰਾਂ

ਮੁੰਬਈ  : ਅੱਜ ਕੱਲ੍ਹ ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਮੰਗਣੀ ਕਰਵਾ ਲਈ ਹੈ ਤਾਂ ਉੱਥੇ ਹੀ ਕਈ ਸਿਤਾਰਿਆਂ ਦੇ ਵਿਆਹ ਦੀ ਤਾਰੀਕ ਪੱਕੀ ਹੋ ਗਈ ਹੈ।

ਜਾਣਕਾਰੀ ਮੁਤਾਬਿਕ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਨੇ ਵੀ ਆਪਣੀ ਗਰਲਫ੍ਰੈਂਡ ਗਿੰਨੀ ਨਾਲ ਮੰਗਣੀ ਕਰ ਲਈ ਹੈ ਅਤੇ ਜਲਦ ਹੀ ਉਹ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਦਸ ਦਈਏ ਕਿ ਕਪਿਲ ਸ਼ਰਮਾ ਦੇ ਦੋਸਤ ਵੀ ਕਾਮੇਡੀ ਦੇ ਮਾਹਿਰ ਹਨ।

ਆਪਣੀ ਦਮਦਾਰ ਕਾਮੇਡੀ ਦਾ ਜੌਹਰ ਦਿਖਾ ਚੁੱਕੇ ਕਾਮੇਡੀਅਨ ਸਿਧਾਰਥ ਸਾਗਰ ਨੇ ਦਿੱਲੀ ‘ਚ ਆਪਣੀ ਪ੍ਰੇਮਿਕਾ ਸੁਬੁਹੀ ਜੋਸ਼ੀ ਨਾਲ ਮੰਗਣੀ ਕਰ ਲਈ ਹੈ। ਉਹਨਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ”ਸਾਡੀ ਜਰਨੀ ਪ੍ਰਫੈਕਟ ਨਹੀਂ ਹੈ ਪਰ ਇਹ ਸਾਡੀ ਜਰਨੀ ਹੈ ਤੇ ਮੈਂ ਅੰਤ ਤੱਕ ਤੁਹਾਡੇ ਨਾਲ ਰਹਾਂਗਾ।

ਸਿਧਾਰਥ ਤੇ ਸੁਬੁਹੀ ਨੇ ਬੇਹੱਦ ਸਿੰਪਲ ਤਰੀਕੇ ਨਾਲ ਮੰਗਣੀ ਕੀਤੀ ਹੈ। ਜਿੱਥੇ ਇੱਕ ਪਾਸੇ ਸਿਧਾਰਥ ਨੇ ਬਲੂ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਉੱਥੇ ਹੀ ਸੁਬੁਹੀ ਨੇ ਗੁਲਾਬੀ ਰੰਗ ਦਾ ਗਾਊਨ ਪਾਇਆ ਹੋਇਆ ਸੀ। ਸਿਧਾਰਥ ਸਾਗਰ ਨੇ ਆਪਣੀ ਮੰਗਣੀ ‘ਚ ਮਾਂ ਨੂੰ ਨਹੀਂ ਬੁਲਾਇਆ ਕਿਉਂਕਿ ਉਸ ਦੀ ਮਾਂ ਨਾਲ ਕਾਫੀ ਅਣਬਣ ਚੱਲ ਰਹੀ ਹੈ।

Read Also ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਦਾ ਕਮਬੈਕ !

ਆਪਣੀ ਮਾਂ ਨੂੰ ਰਿੰਗ ਸੈਰੇਮਨੀ ‘ਚ ਨਾ ਬੁਲਾਉਣ ਬਾਰੇ ਸਿਧਾਰਥ ਦਾ ਕਹਿਣਾ ਹੈ ਕਿ ਉਹ ਉਸ ਦੇ ਤੇ ਸੁਬੁਹੀ ਦੇ ਰਿਸ਼ਤੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਹੈ। ਉਹ ਆਖਦੇ ਹਨ ਕਿ ਉਹ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਦੱਸ ਦਈਏ ਕਿ ਸਿਧਾਰਥ ਤੇ ਸੁਬੁਹੀ ਜੋਸ਼ੀ ‘ਚ ਲੰਬੇ ਸਮੇਂ ਤੋਂ ਅਣਬਣ ਚੱਲ ਰਹੀ ਸੀ ਪਰ ਹਾਲ ਹੀ ‘ਚ ਦੋਵਾਂ ਨੇ ਪੈਚਅੱਪ ਕਰ ਲਿਆ ਸੀ।

ਅਦਾਕਾਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਛੋਟੇ ਪਰਦੇ ਉੱਤੇ ਆਪਣੇ ਨਵੇਂ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਦੇ ਨਾਲ ਵਾਪਸੀ ਕਰਨ ਵਾਲੇ ਸਨ। ਰਿਪੋਰਟ ਦੇ ਅਨੁਸਾਰ ਦਿ ਕਪਿਲ ਸ਼ਰਮਾ ਸ਼ੋਅ 25 ਨਵੰਬਰ ਨੂੰ ਫਿਰ ਤੋਂ ਸ਼ੁਰੂ ਹੋਣ ਵਾਲਾ ਸੀ। ਸ਼ੋਅ ਦੇ ਮੇਕਰਸ ਕਪਿਲ ਸ਼ਰਮਾ ਦੇ ਫੈਨਜ਼ ਲਈ ਇਸ ਨੂੰ ਦੀਵਾਲੀ ਗਿਫਟ ਬਣਾਉਣ ਦੀ ਪਲਾਨਿੰਗ ਕਰ ਰਹੇ ਸਨ।

ਹਾਲਾਂਕਿ, ਮੇਕਰਸ ਦਾ ਕਹਿਣਾ ਹੈ ਕਿ ਸ਼ੋਅ ਜੇਕਰ 25 ਨਵੰਬਰ ਨੂੰ ਸ਼ੁਰੂ ਨਹੀਂ ਹੋਇਆ ਤਾਂ 11 ਦਸੰਬਰ ਨੂੰ ਸ਼ੋਅ ਆਨ ਏਅਰ ਹੋਵੇਗਾ।ਕਪਿਲ ਸ਼ਰਮਾ ਦੇ ਫੈਨਜ਼ ਲਈ ਇਹ ਚੰਗੀ ਖਬਰ ਸਾਹਮਣੇ ਆਈ ਹੈ ਜੋ ਕਾਫ਼ੀ ਲੰਬੇ ਸਮੇਂ ਤੋਂ ਕਪਿਲ ਸ਼ਰਮਾ ਦੇ ਜੋਕਸ ਉੱਤੇ ਦਿਲ ਖੋਲ੍ਹ ਕੇ ਹੱਸਣ ਦਾ ਇੰਤਜ਼ਾਰ ਕਰ ਰਹੇ ਹਨ। ਕਪਿਲ ਸ਼ਰਮਾ ਨੇ ਛੋਟੇ ਪਰਦੇ ਉੱਤੇ ਫਿਰ ਤੋਂ ਆਪਣੇ ਸ਼ੋਅ ਦੀ ਸ਼ੁਰੂਆਤ ਕਰਨ ਦੀ ਖਬਰ ਟਵੀਟ ਦੇ ਜ਼ਰੀਏ ਪੁਸ਼ਟੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button