EntertainmentTop News

ਕਾਮੇਡੀਅਨ ਵੀਰ ਦਾਸ ਦਾ ਸ਼ੋਅ ਨੂੰ ਰੱਦ ਕਰਨ ਦੀ ਉਠੀ ਮੰਗ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼,

ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ  ਤੇ  ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ  ਕਰਨਾਟਕ ‘ਚ ਹਿੰਦੂ ਜਨਜਾਗ੍ਰਿਤੀ ਸਮਿਤੀ ਨੇ ਕਾਮੇਡੀਅਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ 10 ਨਵੰਬਰ ਨੂੰ ਬੈਂਗਲੁਰੂ ‘ਚ ਹੋਣ ਵਾਲੇ ਲਾਈਵ ਸ਼ੋਅ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।ਵੀਰ ਦਾਸ ‘ਤੇ ਦੁਨੀਆ ਭਰ ‘ਚ ਭਾਰਤ ਦੀ ਗਲਤ ਤਸਵੀਰ ਪੇਸ਼ ਕਰਨ ਦਾ ਦੋਸ਼ ਵੀ ਲੱਗਾ ਹੈ। ਇਸ ਮਾਮਲੇ ‘ਚ ਅਸੀਂ ਮੁੰਬਈ ਅਤੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਇਹ ਆਈ.ਪੀ.ਸੀ ਦੀ ਧਾਰਾ ਦੇ ਤਹਿਤ ਇਕ ਗੰਭੀਰ ਅਪਰਾਧ ਹੈ।ਕਮੇਟੀ ਦਾ ਕਹਿਣਾ ਹੈ ‘ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਜਿਹੇ ਵਿਵਾਦਿਤ ਕਲਾਕਾਰ ਨੂੰ ਬੈਂਗਲੁਰੂ ਵਰਗੇ ਭਾਈਚਾਰਕ ਸੰਵੇਦਨਸ਼ੀਲ ਖ਼ੇਤਰ ‘ਚ ਪ੍ਰੋਗਰਾਮ ਲਈ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਅਜਿਹੇ ਪ੍ਰੋਗਰਾਮ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਇਸ ਲਈ ਲੋਕਾਂ ਨੇ ਮੰਗ ਕੀਤੀ ਹੈ ਕਿ ਵੀਰ ਦਾਸ ਦੇ ਲਾਈਵ ਕਾਮੇਡੀ ਸ਼ੋਅ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ।ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ ‘ਚ ਔਰਤਾਂ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਵਿਰੁੱਧ ਇਤਰਾਜ਼ਯੋਗ ਬਿਆਨ ਦੇ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button